ਭਾਰਤੀਆਂ ਲਈ ਖ਼ੁਸ਼ਖ਼ਬਰੀ, ਅਮਰੀਕਾ H-1ਬੀ ਵੀਜ਼ਾ ਦੇ ਨਵੀਨੀਕਰਨ ਦੀ ਦੇਸ਼ ’ਚ ਹੀ ਕਰੇਗਾ ਸ਼ੁਰੂਆਤ

Friday, Jun 23, 2023 - 09:33 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨਵਿਆਉਣਯੋਗ ਐੱਚ-1ਬੀ ਵੀਜ਼ੇ ਦੀ ਸ਼ੁਰੂਆਤ ਕਰਨ ਵਾਲਾ ਹੈ ਅਤੇ ਇਹ ਮਹੱਤਵਪੂਰਨ ਫੈਸਲਾ ਦੇਸ਼ ’ਚ ਰਹਿ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਇੱਥੇ ਰਹਿਣ ’ਚ ਮਦਦ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ‘ਵਰਕ ਵੀਜ਼ਾ’ ਦਾ ਨਵੀਨੀਕਰਨ ਕਰਨ ਲਈ ਦੇਸ਼ ਦੀ ਯਾਤਰਾ ਨਹੀਂ ਕਰਨੀ ਪਵੇਗੀ। ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਵਿਚਾਲੇ ਵੀਰਵਾਰ ਨੂੰ ਵ੍ਹਾਈਟ ਹਾਊਸ 'ਚ ਹੋਣ ਵਾਲੀ ਦੁਵੱਲੀ ਬੈਠਕ ਤੋਂ ਪਹਿਲਾਂ ਇਹ ਪਹਿਲ ਕੀਤੀ ਗਈ ਹੈ। H-1B ਵੀਜ਼ਾ ਇੱਕ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਨੂੰ ਜਲਦ ਮਿਲੇਗੀ ਗਰਮੀ ਤੋਂ ਰਾਹਤ, ਜਾਣੋ ਆਉਣ ਵਾਲੇ 5 ਦਿਨਾਂ ਦਾ ਹਾਲ

ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਅਮਰੀਕਾ ਲਿਆਉਣ ਲਈ ਇਸ 'ਤੇ ਨਿਰਭਰ ਕਰਦੀਆਂ ਹਨ। ਅਮਰੀਕਾ ਨੇ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੂੰ ਸਵਾ ਲੱਖ ਵੀਜੇ ਜਾਰੀ ਕੀਤੇ ਸਨ, ਜੋ ਇਕ ਰਿਕਾਰਡ ਹੈ। ਪਿਛਲੇ ਸਾਲ ਇਸ ਗਿਣਤੀ ’ਚ 20 ਫ਼ੀਸਦੀ ਵਾਧਾ ਹੋਣ ਦੇ ਨਾਲ ਅਮਰੀਕਾ ’ਚ ਸਭ ਤੋਂ ਵਧ ਗਿਣਤੀ ਵਾਲੇ ਵਿਦੇਸ਼ੀ ਵਿਦਿਆਰਥੀ ਭਾਈਚਾਰਾ ਬਣਨ ਦੀ ਦਿਸ਼ਾ ’ਚ ਉਹ ਅੱਗੇ ਵਧ ਰਹੇ ਹਨ। ਦੂਸਰੀ ਚੀਜ਼ ਇਹ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਇਸ ਸਾਲ ਦੇ ਅਖੀਰ ’ਚ ਕੁਝ ਵਿਸ਼ੇਸ਼ ਤਰ੍ਹਾਂ ਦੇ ਟੈਂਪਰੇਰੀ ਵਰਕ ਵੀਜ਼ਾ ਦੇ ਅਮਰੀਕਾ ’ਚ ਨਵੀਨੀਕਰਨ ਕਰਨ ਦੀ ਸ਼ੁਰੂਆਤ ਕਰਨ ਵਾਲਾ ਹੈ। ਇਸ ’ਚ ਐੱਚ-1 ਅਤੇ ਐੱਲ. ਵੀਜ਼ਾ ਧਾਰਕਾਂ ਦੀ ਗਿਣਤੀ ਲਈ ਇਸ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਭਾਰਤੀ ਨਾਗਰਿਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ, "ਇਹ ਭਾਰਤ ਦੇ ਲੋਕਾਂ ਲਈ, ਅਮਰੀਕਾ ਦੇ ਲੋਕਾਂ ਲਈ, ਸਾਡੇ ਕਾਰੋਬਾਰਾਂ ਲਈ ਅਸਲ ਵਿੱਚ ਚੰਗਾ ਹੈ।" 2004 ਤੱਕ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਅਪ੍ਰਵਾਸੀ ਵੀਜ਼ਾ, ਵਿਸ਼ੇਸ਼ ਤੌਰ ’ਤੇ ਐੱਚ-1ਬੀ ਦਾ ਅਮਰੀਕਾ ਦੇ ਅੰਦਰ ਹੀ ਨਵੀਨੀਕਰਨ ਕੀਤਾ ਜਾ ਸਕਦਾ ਸੀ। ਇਸ ਤੋਂ ਬਾਅਦ ਐੱਚ-ਬੀ ਵੀਜ਼ਾ ਧਾਰਕ ਵਿਦੇਸ਼ੀ ਤਕਨਾਲੋਜੀ ਕਰਮਚਾਰੀਆਂ ਨੂੰ ਆਪਣੇ ਪਾਸਪੋਰਟ ’ਤੇ ਐੱਚ-1ਬੀ ਦੀ ਮਿਆਦ ਵਧਾਏ ਜਾਣ ਦੀ ਮੋਹਰ ਲਗਵਾਉਣ ਲਈ ਆਪਣੇ ਦੇਸ਼ ’ਚ ਜਾਣਾ ਪੈਂਦਾ ਹੈ। ਐੱਚ-1ਬੀ ਵੀਜ਼ਾ ਇਕ ਵਾਰ ’ਚ 3 ਸਾਲ ਦੀ ਮਿਆਦ ਲਈ ਜਾਰੀ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਸ਼ਾਰਜਾਹ 'ਚ ਟਰੱਕ ਨਾਲ ਟੱਕਰ ਮਗਰੋਂ ਪਿਕਅੱਪ ਨੇ ਖਾਧੀਆਂ ਕਈ ਪਲਟੀਆਂ, ਭਾਰਤੀ ਸਣੇ 4 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News