ਅਮਰੀਕਾ ਨੇ ਵਿਸ਼ਵ ਭਰ ''ਚ ਕੋਰੋਨਾ ਵੈਕਸੀਨ ਦੀਆਂ 110 ਮਿਲੀਅਨ ਖੁਰਾਕਾਂ ਭੇਜੀਆਂ : ਜੋਅ ਬਾਈਡੇਨ

08/04/2021 9:28:04 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਉਦੇਸ਼ ਨਾਲ ਦੁਨੀਆਂ ਭਰ ਦੇ ਗਰੀਬ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਾਨ ਕਰ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਵਿਦੇਸ਼ਾਂ 'ਚ ਮਹਾਮਾਰੀ ਦਾ ਮੁਕਾਬਲਾ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ 60 ਤੋਂ ਵੱਧ ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀਆਂ 110 ਮਿਲੀਅਨ ਤੋਂ ਵੱਧ ਖੁਰਾਕਾਂ ਦਾਨ ਵਜੋਂ ਭੇਜੀਆਂ ਹਨ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ


ਬਾਈਡੇਨ ਨੇ ਵ੍ਹਾਈਟ ਹਾਊਸ ਤੋਂ ਬੋਲਦਿਆਂ ਅਮਰੀਕਾ 'ਚ ਵੀ ਕੋਰੋਨਾ ਟੀਕਾਕਰਨ ਦੀਆਂ ਦਰਾਂ ਨੂੰ ਵਧਾਉਣ ਦੇ ਯਤਨਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਲਈ, ਰਾਸ਼ਟਰਪਤੀ ਨੇ ਘੱਟੋ ਘੱਟ 80 ਮਿਲੀਅਨ ਟੀਕੇ ਦੀਆਂ ਖੁਰਾਕਾਂ ਵਿਦੇਸ਼ਾਂ ਨੂੰ ਦਾਨ ਕਰਨ ਦਾ ਵਾਅਦਾ ਕੀਤਾ ਸੀ ਅਤੇ ਵ੍ਹਾਈਟ ਹਾਊਸ ਦੇ ਅਨੁਸਾਰ ਵਿਦੇਸ਼ਾਂ 'ਚ ਜ਼ਿਆਦਾਤਰ ਖੁਰਾਕਾਂ ਕੋਵੈਕਸ ਪ੍ਰੋਗਰਾਮ ਦੁਆਰਾ ਭੇਜੀਆਂ ਗਈਆਂ ਹਨ, ਜੋ ਕਿ ਇਕ ਵਿਸ਼ਵਵਿਆਪੀ ਪਹਿਲ ਹੈ ਜੋ ਕੋਵਿਡ -19 ਟੀਕਿਆਂ ਦੀ ਦੁਨੀਆਂ ਭਰ 'ਚ ਨਿਰਪੱਖ ਪਹੁੰਚ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ


ਜਾਣਕਾਰੀ ਅਨੁਸਾਰ ਬਾਈਡੇਨ ਪ੍ਰਸ਼ਾਸਨ ਦੁਆਰਾ ਸਭ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਇੰਡੋਨੇਸ਼ੀਆ ਨੂੰ ਪ੍ਰਾਪਤ ਹੋਈਆਂ ਜਿਹਨਾਂ ਦੀ ਗਿਣਤੀ 8 ਮਿਲੀਅਨ ਸ਼ਾਟ ਹੈ ਅਤੇ ਇਸਦੇ ਬਾਅਦ ਫਿਲੀਪੀਨਜ਼ ਨੇ 6.2 ਮਿਲੀਅਨ ਅਤੇ ਕੋਲੰਬੀਆ ਨੇ 6 ਮਿਲੀਅਨ ਖੁਰਾਕਾਂ ਪ੍ਰਾਪਤ ਕੀਤੀਆਂ। ਇਸਦੇ ਇਲਾਵਾ ਅਫਰੀਕਾ ਮਹਾਂਦੀਪ ਦੇ ਵੀ ਕਈ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਅਮਰੀਕਾ ਵੱਲੋਂ ਭੇਜੀਆਂ ਗਈਆਂ ਹਨ। ਬਾਈਡੇਨ ਪ੍ਰਸ਼ਾਸਨ ਅਮਰੀਕਾ ਦੇ ਨਾਲ-ਨਾਲ ਵਿਸ਼ਵ ਪੱਧਰ 'ਤੇ ਵੀ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਦੇ ਯਤਨ ਕਰ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News