ਅਮਰੀਕੀ ਸੈਨੇਟਰਾਂ ਵੱਲੋਂ ਨਾਗਰਿਕਾਂ ਨੂੰ ਇਕ ਹੋਰ ਮਾਸਿਕ ਭੁਗਤਾਨ ਦੇਣ ਲਈ ਬਿੱਲ ਪੇਸ਼

05/09/2020 12:10:15 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਸੈਨੇਟ ਵਿਚ ਲਾਕਡਾਊਨ ਦੌਰਾਨ ਨਾਗਰਿਕਾਂ ਦੀ ਮਦਦ ਸੰਬੰਧੀ ਇਕ ਬਿੱਲ ਪੇਸ਼ ਕੀਤਾ ਗਿਆ ਹੈ। ਸੈਨੇਟ ਵਿਚ ਇਕ ਪ੍ਰਸਤਾਵ ਪੇਸ਼ ਕਰ ਕੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਦੌਰਾਨ ਦਿੱਤੀ ਜਾਣ ਵਾਲੀ ਇਕ ਬਾਰਗੀ ਭੁਗਤਾਨ ਦੀ ਰਾਸ਼ੀ ਵਧਾਉਣ ਦੀ ਮੰਗ ਕੀਤੀ ਗਈ ਹੈ। 3 ਸੀਨੀਅਰ ਡੈਮੋਕ੍ਰੈਟਿਕ ਸੈਨੇਟਰਾਂ ਵੱਲੋਂ ਇਹ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਹੈ ਕਿ ਇਹ ਰਾਸ਼ੀ ਵਧਾ ਕੇ 2000 ਯੂ.ਐੱਸ.ਡੀ. (ਯੂ.ਐੱਸ. ਡਾਲਰ) ਮਤਲਬ ਕਰੀਬ ਡੇਢ ਲੱਖ ਰੁਪਏ ਪ੍ਰਤੀ ਮਹੀਨੇ ਕਰ ਦਿੱਤੀ ਜਾਣੀ ਚਾਹੀਦੀ ਹੈ। ਇੱਥੇ ਦੱਸ ਦਈਏ ਕਿ ਫਿਲਹਾਲ ਇਕ-ਬਾਰਗੀ ਭੁਗਤਾਨ ਰਾਸ਼ੀ ਕਰੀਬ 90 ਹਜ਼ਾਰ ਰੁਪਏ ਮਤਲਬ 1200 ਯੂ.ਐੱਸ.ਡੀ. ਹੈ।

ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹਿ ਚੁੱਕੇ ਸੈਨੇਟਰ ਬਰਨੀ ਸੈਂਡਰਸ, ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਅਤੇ ਸੈਨੇਟਰ ਐਡ ਮਾਰਕੇ ਵੱਲੋਂ ਸੈਨੇਟ ਵਿਚ Monthly Economic Crisis Support Act ਪੇਸ਼ ਕੀਤਾ ਗਿਆ ਜਿਸ ਮੁਤਾਬਕ ਹਰੇਕ ਅਮਰੀਕੀ ਨਾਗਰਿਕ, ਜਿਹਨਾਂ ਦੀ ਮਾਸਿਕ ਆਮਦਨ ਕਰੀਬ 90 ਲੱਖ ਰੁਪਏ (1,20,000 ਯੂ.ਐੱਸ.ਡੀ.) ਤੋਂ ਘੱਟ ਹੈ ਉਹਨਾਂ ਨੂੰ ਕੋਰੋਨਾ ਮਹਾਮਾਰੀ ਦੇ ਦੌਰਾਨ ਡੇਢ ਲੱਖ ਰੁਪਏ ਪ੍ਰਤੀ ਮਹੀਨੇ ਦਿੱਤੇ ਜਾਣੇ ਚਾਹੀਦੇ ਹਨ। ਪ੍ਰਸਤਾਵ ਦੇ ਮੁਤਾਬਕ ਵਿਆਹੁਤਾ ਜੋੜੇ ਨੂੰ ਸੰਯੁਕਤ ਰੂਪ ਨਾਲ ਕਰੀਬ 3 ਲੱਖ ਰੁਪਏ (4000 ਯੂ.ਐੱਸ.ਡੀ.) ਅਤੇ ਜਿਹਨਾਂ ਦੇ 3 ਜਾਂ ਇਸ ਤੋਂ ਘੱਟ ਬੱਚੇ ਹਨ, ਉਹਨਾਂ ਨੂੰ ਡੇਢ ਲੱਖ ਰੁਪਏ ਹਰੇਕ ਬੱਚੇ ਦੇ ਮੁਤਾਬਕ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸੈਨੇਟਰਾਂ ਨੇ ਇਸ ਪ੍ਰਸਤਾਵ ਨੂੰ ਮਾਰਚ ਤੋਂ ਅਮਲ ਵਿਚ ਲਿਆਉਣ ਦੀ ਗੱਲ ਵੀ ਕਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦਾ ਦਾਅਵਾ, ਬਿਨਾਂ ਵੈਕਸੀਨ ਦੇ ਖਤਮ ਹੋ ਜਾਵੇਗਾ ਕੋਰੋਨਾ

ਕਮਲਾ ਹੈਰਿਸ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਲੱਖਾਂ ਲੋਕ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਨੇ ਪਿਛਲੇ ਕੇਅਰ ਐਕਟ 'ਤੇ ਚਰਚਾ ਕਰਦਿਆਂ ਕਿਹਾ ਕਿ ਇਹ ਅਮਰੀਕੀਆਂ ਨੂੰ ਲੋੜੀਂਦਾ ਇਕ-ਬਾਰਗੀ ਭੁਗਤਾਨ ਦਿੰਦਾ ਹੈ ਪਰ ਇਹ ਸਾਫ ਹੈ ਕਿ ਇਸ ਸੰਕਟ ਵਿਚ ਇਹ ਰਾਸ਼ੀ ਲੋੜੀਂਦੀ ਨਹੀਂ ਹੈ। ਸੈਨੇਟਰਾਂ ਨੇ ਕਿਹਾ ਕਿ ਇਸ ਭਿਆਨਕ ਸਥਿਤੀ ਵਿਚ ਲੋਕਾਂ ਦੇ ਆਰਥਿਕ ਹਾਲਾਤ ਕਾਫੀ ਖਰਾਬ ਹਨ। ਤਕਰੀਬਨ 10 ਲੱਖ ਅਮਰੀਕੀ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਇਕ ਵਾਰ ਜਾਂਚ ਕਰੇ ਕਿ ਜੋ 90 ਹਜ਼ਾਰ ਰੁਪਏ ਇਕ-ਬਾਰਗੀ ਭੁਗਤਾਨ ਦੇ ਰੂਪ ਵਿਚ ਲੋਕਾਂ ਨੂੰ ਦਿੱਤੇ ਗਏ ਹਨ ਕੀ ਉਹ ਉਸ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਪਾ ਰਹੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਅਜਿਹੀ ਮੁਸ਼ਕਲ ਸਥਿਤੀ ਵਿਚ ਲੋਕਾਂ ਨੂੰ ਸਿਰਫ ਇਕ ਵਾਰ ਇਹ ਰਾਸ਼ੀ ਦੇਣਾ ਕਾਫੀ ਨਹੀਂ।


Vandana

Content Editor

Related News