ਅਮਰੀਕੀ ਸੈਨੇਟ ਨੇ 9/11 ਹਮਲੇ ਦੇ ਪੀੜਤਾਂ ਦਾ ਵਧਾਇਆ ਮੁਆਵਜ਼ਾ

Thursday, Jul 25, 2019 - 10:03 AM (IST)

ਅਮਰੀਕੀ ਸੈਨੇਟ ਨੇ 9/11 ਹਮਲੇ ਦੇ ਪੀੜਤਾਂ ਦਾ ਵਧਾਇਆ ਮੁਆਵਜ਼ਾ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ 9/11 ਨੂੰ ਵਰਲਡ ਟਰੇਡ ਸੈਂਟਰ 'ਤੇ ਹੋਏ ਹਮਲੇ ਦੇ ਪੀੜਤਾਂ ਨੂੰ ਅਮਰੀਕੀ ਸੈਨੇਟ ਨੇ ਵੱਡੀ ਰਾਹਤ ਦਿੱਤੀ ਹੈ। ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਭਾਰੀ ਵੋਟਿੰਗ ਦੇ ਬਾਅਦ ਕਰੀਬ 10.2 ਬਿਲੀਅਨ ਡਾਲਰ ਦੇ ਮੁਆਵਜ਼ੇ ਨੂੰ ਪਾਸ ਕਰ ਦਿੱਤਾ। ਇਸ ਦੇ ਪੱਖ ਵਿਚ 97 ਲੋਕਾਂ ਨੇ ਵੋਟਿੰਗ ਕੀਤੀ ਜਦਕਿ 2 ਲੋਕਾਂ ਨੇ ਇਸ ਦੇ ਵਿਰੋਧ ਵਿਚ ਵੋਟ ਪਾਈ। ਜ਼ਿਕਰਯੋਗ ਹੈ ਕਿ ਕਰੀਬ 10 ਸਾਲ ਤੋਂ ਮੁਆਵਜ਼ੇ ਨੂੰ ਵਧਾਉਣ ਦੀ ਮੰਗ ਹੋ ਰਹੀ ਸੀ। 

PunjabKesari

ਇਨ੍ਹਾਂ ਹਮਲਿਆਂ ਨੇ ਸਿਰਫ ਅਮਰੀਕਾ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। 11 ਸਤੰਬਰ 2001 ਦੇ ਅੱਤਵਾਦੀ ਹਮਲੇ ਵਿਚ ਜਿੱਥੇ ਹਜ਼ਾਰਾਂ ਲੋਕ ਮਾਰੇ ਗਏ, ਉੱਥੇ ਕਈ ਲੋਕ ਅਜਿਹੇ ਵੀ ਸਨ ਜੋ ਆਰਥਿਕ ਅਤੇ ਸਰੀਰਕ ਤੌਰ 'ਤੇ ਪ੍ਰਭਾਵਿਤ ਹੋਏ। ਇਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਬੀਤੇ ਇਕ ਦਹਾਕੇ ਤੋਂ ਹੋ ਰਹੀ ਸੀ। ਗੌਰਤਲਬ ਹੈ ਕਿ ਸਾਲ 2001 ਵਿਚ ਇਸ ਹਮਲੇ ਦੇ ਬਾਅਦ ਇਮਾਰਤ ਦੇ ਮਲਬੇ ਨੂੰ ਹਟਾਉਣ ਵਿਚ ਕਈ ਰਾਹਤ ਕਰਮੀ ਬੀਮਾਰੀ ਦੀ ਚਪੇਟ ਵਿਚ ਆ ਗਏ। ਮਲਬੇ ਦੀ ਧੂੜ ਨੂੰ ਹਟਾਉਣ ਵਿਚ ਉਨ੍ਹਾਂ ਨੂੰ ਕਈ ਸਾਲ ਲੱਗ ਗਏ, ਜਿਸ ਕਾਰਨ ਹਜ਼ਾਰਾਂ ਰਾਹਤ ਕਰਮੀਆਂ ਨੂੰ ਸਾਹ ਲੈਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

PunjabKesari

ਮੁਆਵਜ਼ੇ ਦਾ ਬਿੱਲ ਪਾਸ ਹੋਣ ਦੇ ਬਾਅਦ ਸਟੀਵਰਟ ਨੇ ਰੋਂਦੇ ਹੋਏ ਜੌਨ ਫੀਲ ਨੂੰ ਗਲੇ ਲਗਾ ਲਿਆ। ਉਹ ਵੀ ਇਕ ਨਿਰਮਾਣ ਕਰਮੀ ਸਨ। ਗ੍ਰਾਊਂਡ ਜ਼ੀਰੋ 'ਤੇ ਕੰਮ ਦੌਰਾਨ ਉਹ ਜ਼ਖਮੀ ਹੋ ਗਏ ਸਨ। ਦੋਹਾਂ ਨੇ ਇਸ ਮੁਆਵਜ਼ੇ ਲਈ 10 ਸਾਲ ਲੜਾਈ ਲੜੀ। ਨੀਲੇ ਰੰਗ ਦੀ ਫਾਇਰਫਾਈਟਰ ਟੀ-ਸ਼ਰਟ ਪਹਿਨੇ ਸਟੀਵਰਟ ਨੇ ਕਿਹਾ ਕਿ ਉਹ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ। 9/11 ਪੀੜਤਾਂ ਨੇ ਸਟੀਵਰਟ ਨੂੰ ਮੋਢਿਆਂ 'ਤੇ ਚੁੱਕ ਲਿਆ।


author

Vandana

Content Editor

Related News