ਚੀਨੀ ਗੁਬਾਰਾ ਦਿਖਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਵਲੋਂ ਚੀਨ ਦੀ ਯਾਤਰਾ ਰੱਦ
Saturday, Feb 04, 2023 - 10:45 AM (IST)
ਵਾਸ਼ਿੰਗਟਨ/ਪੇਈਚਿੰਗ (ਭਾਸ਼ਾ)– ਅਮਰੀਕਾ ਦੇ ਉੱਪਰ ਇਕ ਚੀਨੀ ਗੁਬਾਰਾ ਦਿਖਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਆਪਣੀ ਪੇਈਚਿੰਗ ਯਾਤਰਾ ਰੱਦ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਫ਼ੈਸਲਾ ਚੀਨ ਦੇ ਇਕ ਦਾਅਵੇ ਦੇ ਬਾਵਜੂਦ ਆਇਆ ਕਿ ਗੁਬਾਰਾ ਇਕ ਮੌਸਮ ਸਬੰਧੀ ਖੋਜ ਨਾਲ ਸਬੰਧਤ ਹੈ, ਜੋ ਦਿਸ਼ਾ ਭਟਕ ਗਿਆ ਸੀ।
ਅਮਰੀਕਾ ਨੇ ਇਸ ਨੂੰ ਨਿਗਰਾਨੀ ਉਪਗ੍ਰਹਿ ਦੱਸਿਆ ਹੈ। ਅਮਰੀਕਾ ਦਾ ਇਹ ਫ਼ੈਸਲਾ ਅਜਿਹੇ ਮੌਕੇ ਆਇਆ ਹੈ, ਜਦੋਂ ਕੁਝ ਘੰਟੇ ਬਾਅਦ ਬਲਿੰਕਨ ਵਾਸ਼ਿੰਗਟਨ ਤੋਂ ਪੇਈਚਿੰਗ ਰਵਾਨਾ ਹੋਣ ਵਾਲੇ ਹਨ। ਇਸ ਦੇ ਨਾਲ ਹੀ ਪਹਿਲਾਂ ਤੋਂ ਹੀ ਤਣਾਅਪੂਰਨ ਅਮਰੀਕੀ-ਚੀਨ ਸਬੰਧਾਂ ਨੂੰ ਇਕ ਹੋਰ ਝਟਕਾ ਲੱਗਾ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ 'ਚ ਬਲੂ ਵਾਟਰ ਬ੍ਰਿਜ 'ਤੇ 100 ਕਿਲੋ ਸ਼ੱਕੀ ਕੋਕੀਨ ਨਾਲ 2 ਵਿਅਕਤੀ ਗ੍ਰਿਫ਼ਤਾਰ
ਅਧਿਕਾਰੀਆਂ ਨੇ ਕਿਹਾ ਕਿ ਬਲਿੰਕਨ ਤੇ ਰਾਸ਼ਟਰਪਤੀ ਜੋ ਬਾਈਡੇਨ ਨੇ ਨਿਰਧਾਰਿਤ ਕੀਤਾ ਕਿ ਇਸ ਸਮੇਂ ਯਾਤਰਾ ’ਤੇ ਨਾ ਜਾਣਾ ਹੀ ਠੀਕ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਸ ਗੁਬਾਰੇ ’ਤੇ ਅਮਰੀਕਾ ਨੂੰ ਨਿਗਰਾਨੀ ਕਰਨ ਦਾ ਸ਼ੱਕ ਹੈ, ਉਹ ਗੈਰ-ਫੌਜੀ ਉਦੇਸ਼ ਵਾਲਾ ਹੈ, ਜਿਸ ਦੀ ਵਰਤੋਂ ਮੁੱਖ ਤੌਰ ’ਤੇ ਮੌਸਮ ਸਬੰਧੀ ਖੋਜ ਲਈ ਕੀਤੀ ਜਾਂਦੀ ਹੈ।
ਉਸ ਨੇ ਕਿਹਾ ਕਿ ਚੀਨ ਅਮਰੀਕੀ ਹਵਾਈ ਖ਼ੇਤਰ ’ਚ ਆਪਣੇ ਗੁਬਾਰੇ ਦੇ ਇਸ ਰਸਤਾ ਭਟਕਣ ’ਤੇ ਦੁੱਖ ਪ੍ਰਗਟ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।