ਜੀ-20 ਦੀ ਮੀਟਿੰਗ ਲਈ ਭਾਰਤ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ
Saturday, Feb 25, 2023 - 03:47 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਜੀ-20 ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਭਾਗ ਲੈਣ 1 ਇਕ ਮਾਰਚ ਨੂੰ ਭਾਰਤ ਦੀ ਯਾਤਰਾ ’ਤੇ ਜਾਣਗੇ ਅਤੇ ਅਮਰੀਕਾ ਵਲੋਂ ਮਜਬੂਤ ਭਾਈਵਾਲੀ ਦੀ ਪੁਸ਼ਟੀ ਕਰਨ ਲਈ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
ਭਾਰਤ ਨੇ ਪਿਛਲੇ ਸਾਲ ਇਕ ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਸੰਭਾਲੀ ਸੀ। ਇਸ ਮੀਟਿੰਗ ਵਿਚ ਬਹੁ-ਪੱਖਪਾਤ ਨੂੰ ਮਜਬੂਤ ਕਰਨ ਅਤੇ ਅਨਾਜ ਅਤੇ ਊਰਜਾ ਸੁਰੱਖਿਆ ’ਤੇ ਸਹਿਯੋਗ ਵਧਾਉਣ, ਵਿਕਾਸ, ਨਸ਼ੀਲੀ ਪਦਾਰਥ ਦੇ ਖਾਤਮੇ, ਗਲੋਬਲ ਸਿਹਤ, ਮਨੁੱਖੀ ਸਹਾਇਤਾ ਅਤੇ ਆਫਤ ਰਾਹਤ ਅਤੇ ਲਿੰਗੀ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾਏਗਾ।