ਹੱਦ ਹੀ ਹੋ ਗਈ; ਨੇਤਾ ਜੀ ਨੇ ਚੋਣ ਪ੍ਰਚਾਰ ਲਈ ਦੋਸਤ ਤੋਂ 'ਉਧਾਰ' ਮੰਗੀ ਪਤਨੀ ਤੇ ਬੱਚੇ
Wednesday, Oct 09, 2024 - 12:21 PM (IST)
ਵਾਸ਼ਿੰਗਟਨ- ਅਮਰੀਕੀ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਸਾਰੀਆਂ ਪਾਰਟੀਆਂ ਦੇ ਉਮੀਦਵਾਰ ਅਨੌਖੀ ਮੁਹਿੰਮ ਰਣਨੀਤੀਆਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਵੋਟਾਂ ਹਾਸਲ ਕਰਨ ਲਈ ਤਿਆਰ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਨੇ ਚੋਣ ਪ੍ਰਚਾਰ ਲਈ ਆਪਣੇ ਦੋਸਤ ਦੀ ਪਤਨੀ ਅਤੇ ਬੱਚਿਆਂ ਨੂੰ ਉਧਾਰ ਲੈ ਕੇ ਇਕ ਪਰਿਵਾਰਕ ਫੋਟੋ ਖਿਚਵਾਈ ਅਤੇ ਆਪਣਾ ਨਕਲੀ ਪਰਿਵਾਰ ਪੇਸ਼ ਕੀਤਾ।
ਸਾਬਕਾ ਆਰਮੀ ਗ੍ਰੀਨ ਬੇਰੇਟ ਰਹਿ ਚੁੱਕਾ ਡੇਰਿਕ ਐਂਡਰਸਨ ਵਰਜੀਨੀਆ ਦੀ ਸੈਵੰਥ ਡਿਸਟ੍ਰਿਕਟ ਤੋਂ ਚੋਣ ਲੜ ਰਿਹਾ ਹੈ। ਹਾਲਾਂਕਿ, ਇਸ ਗੁੰਮਰਾਹ ਕਰਨ ਵਾਲੀ ਫੋਟੋ ਵਿੱਚ ਦਿਸ ਦੀ ਔਰਤ ਅਤੇ ਤਿੰਨ ਬੱਚੀਆਂ ਐਂਡਰਸਨ ਨਾਲ ਕੋਈ ਸਬੰਧ ਨਹੀਂ ਹੈ, ਐਂਡਰਸਨ ਕੁਆਰਾ ਹੈ ਅਤੇ ਉਸ ਦੀ ਮੁਹਿੰਮ ਦੀ ਵੈੱਬਸਾਈਟ ਮੁਤਾਬਕ ਉਹ ਆਪਣੇ ਕੁੱਤੇ ਨਾਲ ਰਹਿੰਦਾ ਹੈ। ਓਡੀਟੀ ਸੈਂਟਰਲ ਦੀ ਰਿਪੋਰਟ ਮੁਤਾਬਕ ਡੇਰਿਕ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਦੋਸਤ ਦੀ ਪਤਨੀ ਅਤੇ ਉਸ ਦੀਆਂ ਤਿੰਨ ਬੇਟੀਆਂ ਨਾਲ ਵੀਡੀਓ ਬਣਾ ਕੇ ਪ੍ਰਚਾਰ ਲਈ ਇਸਤੇਮਾਲ ਕੀਤੀ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਮਰੀਕੀ ਯੂਨੀਵਰਸਿਟੀਆਂ ਤੋਂ ਮਿਲੇਗਾ ਮਾਰਗਦਰਸ਼ਨ
ਇੱਥੇ ਮੁੱਦਾ ਇਹ ਨਹੀਂ ਹੈ ਕਿ ਉਹ ਵਿਆਹਿਆ ਹੋਇਆ ਹੈ ਜਾਂ ਨਹੀਂ, ਮੁੱਦਾ ਇਹ ਹੈ ਕਿ ਉਸਨੇ ਅਮਰੀਕੀ ਚੋਣਾਂ ਵਿੱਚ ਜਨਤਾ ਦੇ ਸਾਹਮਣੇ ਇੱਕ ਪਰਿਵਾਰਕ ਆਦਮੀ ਦੀ ਆਪਣੀ ਛਵੀ ਬਣਾਉਣ ਲਈ ਇੱਕ ਫਰਜ਼ੀ ਪਰਿਵਾਰ ਦੀ ਵਰਤੋਂ ਕੀਤੀ। ਕਿਉਂਕਿ ਅਮਰੀਕੀ ਚੋਣ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਮੀਦਵਾਰਾਂ ਦੇ ਪਰਿਵਾਰ ਚੋਣ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ, ਜਿਸ ਕਾਰਨ ਡੇਰਿਕ ਆਪਣਾ ਨਕਲੀ ਪਰਿਵਾਰ ਬਣਾ ਕੇ ਜਨਤਾ ਨੂੰ ਗੁੰਮਰਾਹ ਕੀਤਾ ਹੈ। ਇਸ ਦੀ ਇਕ ਛੋਟੀ ਜਿਹੀ ਕਲਿੱਪ ਉਸ ਦੀ ਮੁਹਿੰਮ ਦੀ ਵੈੱਬਸਾਈਟ 'ਤੇ ਪੋਸਟ ਕੀਤੀ ਗਈ ਹੈ, ਜਿਸ ਵਿਚ ਉਸ ਦੇ ਨਾਲ ਇਕ ਮੁਸਕਰਾਉਂਦੀ ਔਰਤ ਅਤੇ ਤਿੰਨ ਬੇਟੀਆਂ ਹਨ। ਉਹ ਇੱਕ ਪਰਿਵਾਰ ਵਾਂਗ ਲੱਗ ਰਹੇ ਹਨ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਡੇਰਿਕ ਦੇ ਪੁਰਾਣੇ ਦੋਸਤ ਦੀਆਂ ਹਨ।
ਇਹ ਵੀ ਪੜ੍ਹੋ: ਹਿਜ਼ਬੁੱਲਾ ਨੇਤਾ ਕਾਸਿਮ ਦੀ ਧਮਕੀ; ਹਮਲੇ ਦਾ ਵਧੇਗਾ ਘੇਰਾ,ਹੋਰ ਇਜ਼ਰਾਈਲੀਆਂ ਨੂੰ ਹੋਣਾ ਪਵੇਗਾ ਬੇਘਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8