ਅਮਰੀਕਾ ਨੇ ਕੋਰੋਨਾ ਦੇ ਡਰ ਕਾਰਨ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਪਾਲਿਸੀ ਦਾ ਕੀਤਾ ਨਵੀਨੀਕਰਨ

Tuesday, Aug 03, 2021 - 11:18 PM (IST)

ਅਮਰੀਕਾ ਨੇ ਕੋਰੋਨਾ ਦੇ ਡਰ ਕਾਰਨ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਪਾਲਿਸੀ ਦਾ ਕੀਤਾ ਨਵੀਨੀਕਰਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸਿਹਤ ਏਜੰਸੀ ਸੀ. ਡੀ. ਸੀ. ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਕੋਵਿਡ-19 ਦੀ ਲਾਗ ਦੇ ਫੈਲਣ ਤੋਂ ਡਰ ਕਾਰਨ ਗੈਰਕਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਆਗਿਆ ਦੇਣ ਵਾਲੀ ਇਕ ਨੀਤੀ ਦਾ ਨਵੀਨੀਕਰਨ ਕੀਤਾ ਹੈ। ਏਜੰਸੀ ਅਨੁਸਾਰ ਯੂ.ਐੱਸ-ਮੈਕਸੀਕੋ ਦੀ ਸਰਹੱਦ 'ਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਕਰਕੇ ਵਾਇਰਸ ਦੀ ਲਾਗ ਫੈਲਣ ਦਾ ਡਰ ਹੈ। 

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : PV ਸਿੰਧੂ ਦਾ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ


ਏਜੰਸੀ ਅਨੁਸਾਰ 'ਟਾਈਟਲ 42' ਨਾਂ ਨਾਲ ਜਾਣੀ ਜਾਂਦੀ ਇਹ ਨੀਤੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਸੀ. ਡੀ. ਸੀ. ਦੀ ਡਾਇਰੈਕਟਰ ਇਹ ਨਿਰਧਾਰਤ ਨਹੀਂ ਕਰਦੀ ਕਿ ਅਮਰੀਕਾ 'ਚ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਕੋਲੋਂ ਕੋਵਿਡ -19 ਦੀ ਲਾਗ ਫੈਲਣ ਦਾ ਖਤਰਾ ਨਹੀਂ ਹੈ। ਇਕ ਹੋਰ ਵੱਖਰੇ ਬਿਆਨ 'ਚ ਹੋਮਲੈਂਡ ਸਿਕਿਓਰਿਟੀ ਵਿਭਾਗ (ਡੀ. ਐੱਚ. ਐਸ.) ਨੇ ਕਿਹਾ ਕਿ ਉਹ ਇਸ ਆਦੇਸ਼ ਦੇ ਅਨੁਸਾਰ ਗੈਰਕਨੂੰਨੀ ਪ੍ਰਵਾਸੀਆਂ 'ਤੇ ਕਾਰਵਾਈ ਕਰੇਗਾ, ਹਾਲਾਂਕਿ ਇਸ 'ਚ ਬੱਚਿਆਂ ਤੇ ਕੁੱਝ ਪਰਿਵਾਰਾਂ ਨੂੰ ਛੋਟ ਹੋਵੇਗੀ। ਡੀ. ਐੱਚ. ਐੱਸ. ਅਨੁਸਾਰ 'ਟਾਈਟਲ 42' ਇਮੀਗ੍ਰੇਸ਼ਨ ਅਥਾਰਟੀ ਨਹੀਂ ਹੈ, ਬਲਕਿ ਇਹ ਇਕ ਜਨਤਕ ਸਿਹਤ ਅਥਾਰਟੀ ਹੈ ਤੇ ਇਸਦੀ ਨਿਰੰਤਰ ਵਰਤੋਂ ਸੀ. ਡੀ. ਸੀ. ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਇਸਦੇ ਇਲਾਵਾ ਇਸ ਮਾਮਲੇ ਬਾਰੇ ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏ. ਸੀ. ਐੱਲ. ਯੂ.) ਅਤੇ ਹੋਰ ਸਮੂਹਾਂ ਨੇ ਸੋਮਵਾਰ ਨੂੰ ਬਾਈਡੇਨ ਪ੍ਰਸ਼ਾਸਨ ਵਿਰੁੱਧ 'ਟਾਈਟਲ 42' ਦੀ ਵਰਤੋਂ ਨੂੰ ਲੈ ਕੇ ਇੱਕ ਮੁਕੱਦਮਾ ਵੀ ਦੁਬਾਰਾ ਸ਼ੁਰੂ ਕੀਤਾ ਹੈ।

ਇਹ ਖ਼ਬਰ ਪੜ੍ਹੋ- ਕਾਈਜ਼ਰ ਪ੍ਰਮਾਨੈਂਟੇ ਹਸਪਤਾਲ ਨੇ ਡਾਕਟਰਾਂ ਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤੀ ਜ਼ਰੂਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News