ਈਰਾਨ 'ਤੇ ਲਗਾਈਆਂ ਜਾਣਗੀਆਂ ਹੋਰ ਨਵੀਆਂ ਆਰਥਿਕ ਪਾਬੰਦੀਆਂ : ਡੋਨਾਲਡ ਟਰੰਪ
Thursday, Jan 09, 2020 - 01:29 AM (IST)

ਵਾਸ਼ਿੰਗਟਨ (ਏਜੰਸੀ)- ਈਰਾਨ ਨਾਲ ਜਾਰੀ ਤਣਾਅ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਮਲੇ ਦੇ ਕੁਝ ਘੰਟੇ ਬਾਅਦ ਅਮਰੀਕੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ ਆਪਣੇ ਸੰਬੋਧਨ ਵਿਚ ਟਰੰਪ ਨੇ ਸਾਰੇ ਅਮਰੀਕੀ ਫੌਜੀਆਂ ਦੇ ਸੁਰੱਖਿਅਤ ਹੋਣ ਦੀ ਗੱਲ ਕਹੀ। ਨਾਲ ਹੀ ਈਰਾਨ 'ਤੇ ਹੋਰ ਨਵੀਆਂ ਪਾਬੰਦੀਆਂ ਦਾ ਐਲਾਨ ਵੀ ਕਰ ਦਿੱਤਾ। ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਆਪਣੀ ਫੌਜੀ ਤਾਕਤ ਦੀ ਵਰਤਓਂ ਦੀ ਲੋੜ ਨਹੀਂ ਹੈ, ਉਸ ਦੇ ਆਰਥਿਕ ਪਾਬੰਦੀ ਹੀ ਈਰਾਨ ਨਾਲ ਨਜਿੱਠਣ ਲਈ ਕਾਫੀ ਹੈ।
ਟਰੰਪ ਨੇ ਕਿਹਾ ਕਿ ਸਾਡੀ ਫੌਜ ਨੇ ਦੁਨੀਆ ਦੇ ਚੋਟੀ ਦੇ ਅੱਤਵਾਦੀ ਕਾਸਿਮ ਸੁਲੇਮਾਨੀ ਨੂੰ ਮਾਰਿਆ। ਉਸ ਨੇ ਅੱਤਵਾਦੀ ਸੰਗਠਨ ਹਿਜਬੁੱਲਾਹ ਨੂੰ ਉਸ ਨੇ ਟ੍ਰੇਨਿੰਗ ਦਿੱਤੀ ਸੀ। ਮਿਡਲ ਈਸਟ ਵਿਚ ਉਸ ਨੇ ਅੱਤਵਾਦ ਨੂੰ ਵਧਾਉਣ ਦਾ ਕੰਮ ਕੀਤਾ ਸੀ। ਉਹ ਅਮਰੀਕੀ ਅੱਡਿਆਂ 'ਤੇ ਹਮਲੇ ਦੀ ਫਿਰਾਕ ਵਿਚ ਸੀ।
ਅਮਰੀਕਾ ਦੇ ਡਰੋਨ ਹਮਲੇ ਵਿਚ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਹੀ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਆਪਣੇ ਸਿਖਰ 'ਤੇ ਹੈ। ਈਰਾਨ ਨੇ ਇਰਾਕ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਰਜਨ ਤੋਂ ਜ਼ਿਆਦਾ ਮਿਜ਼ਾਈਲਾਂ ਨਾਲ ਹਮਲਾ ਕੀਤਾ।