ਅਮਰੀਕੀ ਪੁਲਸ ਵਾਲਿਆਂ ਦੀ 'ਬੇਰਹਿਮੀ' ਨਾਲ ਦੁਨੀਆ ਭਰ 'ਚ ਇਕ ਵਾਰ ਫਿਰ ਛਿੜੀ ਚਰਚਾ, ਵੀਡੀਓ ਵਾਇਰਲ

Monday, Aug 22, 2022 - 03:26 PM (IST)

ਅਮਰੀਕੀ ਪੁਲਸ ਵਾਲਿਆਂ ਦੀ 'ਬੇਰਹਿਮੀ' ਨਾਲ ਦੁਨੀਆ ਭਰ 'ਚ ਇਕ ਵਾਰ ਫਿਰ ਛਿੜੀ ਚਰਚਾ, ਵੀਡੀਓ ਵਾਇਰਲ

ਅਰਕਨਸਾਸ - ਅਮਰੀਕਾ ਦੇ ਅਰਕਨਸਾਸ ਸੂਬੇ 'ਚ ਪੁਲਸ ਮੁਲਾਜ਼ਮਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕ੍ਰਾਫੋਰਡ ਕਾਉਂਟੀ ਵਿੱਚ ਵਾਪਰੀ ਇਸ ਘਟਨਾ ਦੀ ਵੀਡੀਓ ਜਿਸ ਕਿਸੇ ਨੇ ਵੀ ਦੇਖੀ ਉਹ ਹੈਰਾਨ ਰਹਿ ਗਿਆ। ਜਦੋਂ ਮਾਮਲਾ ਵਧਿਆ ਤਾਂ ਤਿੰਨਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਰਾਜਪਾਲ ਨੇ ਕਿਹਾ ਹੈ ਕਿ ਸੂਬਾ ਪੁਲਸ ਘਟਨਾ ਦੀ ਜਾਂਚ ਕਰੇਗੀ।

ਇਹ ਵੀ ਪੜ੍ਹੋ: ਇੰਟਰਵਿਊ 'ਚ ਉਮਰ ਪੁੱਛਣ 'ਤੇ ਭੜਕੀ ਔਰਤ, ਫਿਰ ਕੰਪਨੀ ਨੇ 3.7 ਲੱਖ ਰੁਪਏ ਦੇ ਕੇ ਛਡਾਇਆ ਖਹਿੜਾ

 

NEW 🚨 Arkansas State Police has suspended officers after their video of beating a person outside a convenience store in Crawford County emerged

pic.twitter.com/0rKrZ7nUSU

— Insider Paper (@TheInsiderPaper) August 22, 2022

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ 3 ਪੁਲਸ ਕਰਮਚਾਰੀ ਇਕ ਵਿਅਕਤੀ ਨੂੰ ਜ਼ਮੀਨ 'ਤੇ ਸੁੱਟ ਕੇ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਇੱਕ ਪੁਲਸ ਮੁਲਾਜ਼ਮ ਲਗਾਤਾਰ ਉਸ ਦੇ ਸਿਰ 'ਤੇ ਮਾਰ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਨੂੰ ਜਾਰਜ ਫਲਾਇਡ ਦੀ ਯਾਦ ਆ ਗਈ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਕੁੱਟ ਕੇ ਮਾਰ ਦਿੱਤਾ ਸੀ ਅਤੇ ਫਿਰ 'ਬਲੈਕ ਲਾਈਵਜ਼ ਮੈਟਰ' ਵਰਗੀ ਵੱਡੀ ਲਹਿਰ ਦੇਖਣ ਨੂੰ ਮਿਲੀ ਸੀ।

ਇਹ ਵੀ ਪੜ੍ਹੋ: ਰਿਕਾਰਡ-ਤੋੜ ਉਡਾਣ ਭਰਨ ਵਾਲੀ ਭਾਰਤੀ ਮਹਿਲਾ ਪਾਇਲਟ ਨੂੰ ਪਹਿਲੀ ਵਾਰ US ਏਵੀਏਸ਼ਨ ਮਿਊਜ਼ੀਅਮ 'ਚ ਮਿਲੀ ਜਗ੍ਹਾ

ਪੁਲਸ ਅਨੁਸਾਰ, ਇਹ ਘਟਨਾ ਸਥਾਨਕ ਸਮੇਂ ਅਨੁਸਾਰ ਐਤਵਾਰ ਸਵੇਰੇ 10:40 ਵਜੇ ਮਲਬੇਰੀ ਵਿੱਚ ਇੱਕ ਕ੍ਰਾਫੋਰਡ ਕਾਉਂਟੀ ਸੁਵਿਧਾ ਸਟੋਰ ਦੇ ਬਾਹਰ ਵਾਪਰੀ। ਇਸ ਮਾਮਲੇ ਵਿੱਚ ਪੀੜਤ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ ਅਤੇ ਉਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਦੋ ਅਫ]ਸਰ ਕ੍ਰਾਫੋਰਡ ਕਾਉਂਟੀ ਸ਼ੈਰਿਫ ਦੇ ਦਫਤਰ ਨਾਲ ਜੁੜੇ ਹੋਏ ਹਨ। ਤੀਜਾ ਅਧਿਕਾਰੀ ਮਾਲਬੇਰੀ ਪੁਲਸ ਵਿਭਾਗ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ: ਪਾਕਿ 'ਚ ਸਿੱਖ ਕੁੜੀ 'ਤੇ ਤਸ਼ੱਦਦ, ਅਗਵਾ-ਬਲਾਤਕਾਰ ਤੇ ਧਰਮ ਪਰਿਵਰਤਨ... ਫਿਰ ਦੋਸ਼ੀ ਨਾਲ ਕਰਵਾਇਆ ਨਿਕਾਹ


author

cherry

Content Editor

Related News