ਅਮਰੀਕਾ ਨੇ ਅਫਗਾਨ ਸ਼ਰਨਾਰਥੀਆਂ ਨੂੰ ਦਿੱਤੀ ਵੱਡੀ ਰਾਹਤ, ਬਣਾਈ ਇਹ ਯੋਜਨਾ
Wednesday, May 03, 2023 - 11:54 AM (IST)
ਵਾਸ਼ਿੰਗਟਨ (ਵਾਰਤਾ): ਅਮਰੀਕਾ ਨੇ ਅਫਗਾਨ ਸ਼ਰਨਾਰਥੀਆਂ ਦੀ ਅਸਥਾਈ ਨਾਗਰਿਕਤਾ ਨੂੰ ਅਗਲੇ ਦੋ ਸਾਲਾਂ ਲਈ ਨਵਿਆਉਣ ਦੀ ਇਜਾਜ਼ਤ ਦੇਣ ਦੀ ਯੋਜਨਾ ਬਣਾਈ ਹੈ। ਸੀਬੀਐਸ ਨਿਊਜ਼ ਨੇ ਮੰਗਲਵਾਰ ਨੂੰ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਰਿਪੋਰਟ 'ਚ ਕਿਹਾ ਗਿਆ ਕਿ ਅਮਰੀਕਾ 'ਚ ਇਸ ਸਮੇਂ ਲਗਭਗ 77,000 ਅਫਗਾਨ ਸ਼ਰਨਾਰਥੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ: ਤਾਜਪੋਸ਼ੀ ਤੋਂ ਕੁਝ ਦਿਨ ਪਹਿਲਾਂ ਬਕਿੰਘਮ ਪੈਲੇਸ ਨੇੜੇ ਸ਼ੱਕੀ ਵਿਅਕਤੀ ਗ੍ਰਿਫ਼ਤਾਰ, ਮਹਿਲ ਕੀਤਾ ਗਿਆ ਸੀਲ
ਯੂ.ਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਜੂਨ ਵਿੱਚ ਨਵਿਆਉਣ ਦੀਆਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਸਕਦਾ ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ 2021 ਵਿਚ ਅਮਰੀਕਾ ਲਿਆਂਦੇ ਗਏ ਅਫਗਾਨ ਸ਼ਰਨਾਰਥੀਆਂ ਦੇ ਪਹਿਲੇ ਸਮੂਹ ਦੀ ਅਸਥਾਈ ਨਾਗਰਿਕਤਾ ਜੁਲਾਈ ਵਿਚ ਖ਼ਤਮ ਹੋਣ ਵਾਲੀ ਹੈ। ਜ਼ਿਕਰਯੋਗ ਹੈ ਕਿ ਅਗਸਤ 2021 ਵਿੱਚ ਜਦੋਂ ਤਾਲਿਬਾਨ ਅਫਗਾਨਿਸਤਾਨ ਦੀ ਸੱਤਾ ਵਿੱਚ ਵਾਪਸ ਆਇਆ, ਉਸਨੇ ਤਤਕਾਲੀ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਅਸਤੀਫਾ ਦੇਣ ਅਤੇ ਦੇਸ਼ ਛੱਡਣ ਲਈ ਕਿਹਾ। ਅਫਗਾਨਿਸਤਾਨ ਤੋਂ ਅਮਰੀਕੀ ਫੌਜ ਵੀ ਵਾਪਸ ਪਰਤ ਗਈ। ਗੰਭੀਰ ਆਰਥਿਕ ਸੰਕਟ ਅਤੇ ਭੋਜਨ ਦੀ ਘਾਟ ਕਾਰਨ ਅਫਗਾਨਿਸਤਾਨ ਮਨੁੱਖੀ ਸੰਕਟ ਦੇ ਕੰਢੇ ਪਹੁੰਚ ਗਿਆ। ਅਮਰੀਕੀ ਫੌਜ ਨੇ ਉਸ ਸਮੇਂ ਅਫਗਾਨਿਸਤਾਨ ਤੋਂ 1,22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।