ਅਮਰੀਕੀ ਸ਼ਾਂਤੀ ਯੋਜਨਾ ਵਾਰਤਾ ਲਈ ਇਕ ਸ਼ੁਰੂਆਤੀ ਬਿੰਦੂ : ਪੁਤਿਨ

Friday, Nov 28, 2025 - 09:43 AM (IST)

ਅਮਰੀਕੀ ਸ਼ਾਂਤੀ ਯੋਜਨਾ ਵਾਰਤਾ ਲਈ ਇਕ ਸ਼ੁਰੂਆਤੀ ਬਿੰਦੂ : ਪੁਤਿਨ

ਮਾਸਕੋ (ਏ.ਪੀ.)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਖਤਮ ਕਰਨ ਲਈ ਅਮਰੀਕੀ ਪ੍ਰਸਤਾਵ ਵਾਰਤਾ ਲਈ ਇਕ ਸ਼ੁਰੂਆਤੀ ਬਿੰਦੂ ਹੈ। ਉਨ੍ਹਾਂ ਯੂਕ੍ਰੇਨੀ ਫੌਜ ਨੂੰ ਕਿਹਾ ਕਿ ਉਹ ਪਿੱਛੇ ਹਟ ਜਾਵੇ ਨਹੀਂ ਤਾਂ ਰੂਸ ਦੀ ਵੱਡੀ ਫੌਜ ਉਸ ਨੂੰ ਹਰਾ ਦੇਵੇਗੀ।

ਪੁਤਿਨ ਨੇ ਕਿਰਗਿਸਤਾਨ ਦੇ ਤਿੰਨ ਦਿਨਾ ਦੌਰੇ ਦੇ ਅੰਤ ’ਚ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਬੈਠ ਕੇ ਇਸ ’ਤੇ ਗੰਭੀਰਤਾ ਨਾਲ ਚਰਚਾ ਕਰਨ ਦੀ ਲੋੜ ਹੈ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਨੂੰ ਇਕ ਸਮਝੌਤੇ ਦੇ ਖਰੜੇ ਦੀ ਬਜਾਏ ‘ਚਰਚਾ ਲਈ ਰੱਖੇ ਗਏ ਮੁੱਦਿਆਂ ਦਾ ਇਕ ਸਮੂਹ’ ਦੱਸਿਆ। ਰੂਸੀ ਨੇਤਾ ਨੇ ਕਿਹਾ ਕਿ ਜੇ ਯੂਕ੍ਰੇਨੀ ਫੌਜ ਆਪਣੇ ਕਬਜ਼ੇ ਵਾਲੇ ਇਲਾਕਿਆਂ ਤੋਂ ਹਟ ਜਾਵੇ ਤਾਂ ਦੁਸ਼ਮਣੀ ਖਤਮ ਹੋ ਜਾਵੇਗੀ। ਜੇ ਉਹ ਨਹੀਂ ਹਟਦੀ ਤਾਂ ਅਸੀਂ ਤਾਕਤ ਦੀ ਵਰਤੋਂ ਕਰ ਕੇ ਅਜਿਹਾ ਕਰਾਂਗੇ।


author

cherry

Content Editor

Related News