ਅਮਰੀਕਾ 'ਚ ਪਾਕਿ ਡਾਕਟਰ 'ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼

Saturday, May 16, 2020 - 12:16 PM (IST)

ਅਮਰੀਕਾ 'ਚ ਪਾਕਿ ਡਾਕਟਰ 'ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਪਾਕਿਸਤਾਨੀ ਡਾਕਟਰ ਨੂੰ ਅੱਤਵਾਦੀ ਗਤੀਵਿਧੀਆਂ ਦੇ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਕ ਸੰਘੀ ਅਮਰੀਕੀ ਗ੍ਰੈਂਡ ਜੂਰੀ ਨੇ ਪਾਕਿਸਤਾਨੀ ਡਾਕਟਰ ਦੇ ਇਸਲਾਮਿਕ ਅੱਤਵਾਦੀ ਸਮੂਹ ਦੇ ਪ੍ਰਤੀ ਵਫਾਦਾਰੀ ਅਤੇ ਲੋਨ ਵੁਲਫ ਅੱਤਵਾਦ ਪੈਦਾ ਕਰਨ ਦੀ ਇੱਛਾ ਜ਼ਾਹਰ ਕਰਨ ਦੇ ਬਾਅਦ ਇਹ ਦੋਸ਼ ਲਗਾਇਆ ਹੈ। ਮੁਕੱਦਮੇ ਦੇ ਮੁਤਾਬਕ ਪਾਕਿਸਤਾਨ ਦੇ 28 ਸਾਲਾ ਮੁਹੰਮਦ ਮਸੂਦ ਲਾਈਸੈਂਸਧਾਰਕ ਡਾਕਟਰ ਸਨ ਜੋ ਐੱਚ-1ਬੀ ਵੀਜ਼ਾ ਦੇ ਤਹਿਤ ਰੋਚੈਸਟਰ, ਮਿਨੇਸੋਟਾ ਵਿਚ ਇਕ ਮੈਡੀਕਲ ਕਲੀਨਿਕ ਵਿਚ ਇਕ ਰਿਸਰਚ ਕਾਰਡੀਨੇਟਰ ਦੇ ਤੌਰ 'ਤੇ ਕੰਮ ਕਰਦਾ ਸੀ। 

PunjabKesari

ਅਮਰੀਕੀ ਅਟਾਰਨੀ ਏਰਿਕਾ ਮੈਕਡੋਨਾਲਡ ਨੇ ਬੀਤੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਡਾਕਟਰ ਦੇ ਵਿਰੁੱਧ ਮੁਕੱਦਮਾ ਚਲਾਇਆ। ਮਸੂਦ ਵਿਰੁੱਧ ਪਹਿਲਾਂ ਅਪਰਾਧੀ ਸ਼ਿਕਾਇਤ ਕੀਤੀ ਗਈ ਅਤੇ ਬਾਅਦ ਵਿਚ 19 ਮਾਰਚ ਤੱਕ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ।ਜਨਵਰੀ ਤੋਂ ਲੈਕੇ ਮਾਰਚ ਤੱਕ ਪਾਕਿਸਤਾਨੀ ਡਾਕਟਰ ਨੇ ਕਈ ਬਿਆਨ ਦਿੱਤੇ, ਜਿਸ ਵਿਚ ਉਸ ਨੇ ਮੰਨਿਆ ਕਿ ਉਸ ਦਾ ਆਈ.ਐੱਸ.ਆਈ.ਐੱਸ. ਨਾਲ ਸੰਬੰਧ ਹੈ ਅਤੇ ਦੱਸਿਆ ਕਿ ਉਹ ਆਈ.ਐੱਸ.ਆਈ.ਐੱਸ. ਦੀ ਲੜਾਈ ਲੜਨ ਲਈ ਸੀਰੀਆ ਵੀ ਜਾਵੇਗਾ।ਭਾਵੇਂਕਿ ਮਸੂਦ ਨੇ ਇਹ ਵੀ ਦੱਸਿਆ ਕਿ ਉਹ ਅਮਰੀਕਾ ਵਿਚ ਲੋਨ ਵੁਲਫ ਅੱਤਵਾਦੀ ਹਮਲਾ ਕਰਨ ਦੀ ਕੋਸ਼ਿਸ਼ ਵਿਚ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 3 ਜੂਨ ਤੋਂ ਹੋਵੇਗੀ ਵਿਦੇਸ਼ ਯਾਤਰਾ ਦੀ ਇਜਾਜ਼ਤ

21 ਫਰਵਰੀ 2020 ਨੂੰ ਮਸੂਦ ਨੇ ਸ਼ਿਕਾਗੋ ਤੋਂ ਅਮਾਨ (ਜਾਰਡਨ ਦੀ ਰਾਜਧਾਨੀ) ਲਈ ਇਕ ਹਵਾਈ ਟਿਕਟ ਖਰੀਦਿਆ, ਜਿੱਥੋਂ ਉਸ ਨੇ ਸੀਰੀਆ ਜਾਣ ਦੀ ਯੋਜਨਾ ਬਣਾਈ ਸੀ। 16 ਮਾਰਚ ਨੂੰ ਮਸੂਦ ਨੇ ਜਾਰਡਨ ਜਾਣ ਦਾ ਆਪਣਾ ਫੈਸਲਾ ਬਦਲ ਦਿੱਤਾ ਕਿਉਂਕਿ ਕੋਰੋਨਾਵਾਇਰਸ ਕਾਰਨ ਜਾਰਡਨ ਨੇ ਆਪਣੀਆਂ ਸੀਮਾਵਾਂ ਬੰਦ ਕਰ ਦਿੱਤੀਆਂ ਸਨ। ਬਾਅਦ ਵਿਚ ਉਸ ਨੇ ਨਵੀਂ ਯੋਜਨਾ ਬਣਾਈ ਜਿਸ ਦੇ ਤਹਿਤ ਉਹ ਮਿਨੀਯਾਪੋਲਿਸ ਤੋਂ ਲਾਸ ਏਂਜਲਸ ਜਾਂਦਾ ਅਤੇ ਉੱਥੋਂ ਕਿਸੇ ਸ਼ਖਸ ਨੂੰ ਮਿਲਦਾ ਜੋ ਉਸ ਨੂੰ ਕਾਰਗੋ ਜਹਾਜ਼ ਜ਼ਰੀਏ ਆਈ.ਐੱਸ.ਆਈ.ਐੱਸ. ਦੇ ਇਲਾਕੇ ਵਿਚ ਪਹੁੰਚਾਉਣ ਵਿਚ ਮਦਦ ਕਰਦਾ। 19 ਮਾਰਚ ਨੂੰ ਮਸੂਦ ਰੋਚੈਸਟਰ ਤੋਂ ਮਿਨੀਯਾਪੋਲਿਸ ਸੈਂਟ ਪਾਲ ਇੰਟਰਨੈਸ਼ਨਲ ਹਵਾਈ ਅੱਡੇ ਗਿਆ ਜਿੱਥੋਂ ਉਸ ਨੇ ਲਾਸ ਏਂਜਲਸ ਦੇ ਲਈ ਫਲਾਈਟ ਫੜਨੀ ਸੀ। ਹਵਾਈ ਅੱਡੇ 'ਤੇ ਪਹੁੰਚਣ ਦੇ ਬਾਅਦ ਜਿਵੇਂ ਹੀ ਮਸੂਦ ਦੀ ਚੈਕਿੰਗ ਹੋਣ ਲੱਗੀ ਤਾਂ ਉੱਥੇ ਅਮਰੀਕਾ ਦੀ ਐੱਫ.ਬੀ.ਆਈ. ਦੀ ਅੱਤਵਾਦ ਟਾਸਕ ਫੋਰਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੜ੍ਹੋ ਇਹ ਅਹਿਮ ਖਬਰ- ਸ਼ੀ ਜਿਨਪਿੰਗ ਨਾਲ ਹਾਲੇ ਨਹੀਂ ਕਰਨਾ ਚਾਹੁੰਦਾ ਗੱਲਬਾਤ : ਟਰੰਪ
 


author

Vandana

Content Editor

Related News