Quad ਬੈਠਕ : ਅਮਰੀਕੀ ਅਧਿਕਾਰੀ ਨੇ ਚੀਨ ਦੇ ਹਮਲਾਵਰ ਰਵੱਈਏ ''ਤੇ ਵਿੰਨ੍ਹਿਆ ਨਿਸ਼ਾਨਾ
Thursday, Oct 08, 2020 - 01:56 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਨੇ ਭਾਰਤ ਸਮੇਤ ਆਪਣੇ ਗੁਆਂਢੀਆਂ ਦੇ ਪ੍ਰਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਅਚਾਨਕ ਸਖਤ ਹਮਲਾਵਰ ਰਵੱਈਆ ਅਪਨਾਇਆ ਹੋਇਆ ਹੈ। ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਟੋਕੀਓ ਵਿਚ ਕਵਾਡ ਮੰਤਰੀਆਂ ਦੀ ਬੈਠਕ ਦੀ ਸਮਾਪਤੀ ਦੇ ਬਾਅਦ ਇਹ ਗੱਲ ਕਹੀ। ਇਸ ਵਿਚ ਨੇਤਾਵਾਂ ਨੇ ਰਣਨੀਤਕ ਰੂਪ ਨਾਲ ਮਹੱਤਵਪੂਰਣ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰਨ ਵਿਚ ਤਾਲਮੇਲ ਦਾ ਵਾਅਦਾ ਕੀਤਾ। ਗੌਰਤਲਬ ਹੈ ਕਿ ਕਵਾਡ ਚਾਰ ਦੇਸ਼ਾਂ ਦਾ ਸਮੂਹ ਹੈ ਜਿਸ ਵਿਚ ਅਮਰੀਕਾ ਅਤੇ ਭਾਰਤ ਦੇ ਇਲਾਵਾ ਆਸਟ੍ਰੇਲੀਆ ਤੇ ਜਰਮਨੀ ਵੀ ਸ਼ਾਮਲ ਹਨ। ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਮੰਗਲਵਾਰ ਨੂੰ ਟੋਕੀਓ ਵਿਚ ਮੁਲਾਕਾਤ ਕੀਤੀ।
ਕੋਰੋਨਾਵਾਇਰਸ ਇਨਫੈਕਸ਼ਨ ਦੇ ਬਾਅਦ ਇਹ ਪਹਿਲੀ ਵਾਰ ਆਹਮੋ-ਸਾਹਮਣੇ ਦੀ ਗੱਲਬਾਤ ਸੀ। ਇਹ ਬੈਠਕ ਹਿੰਦ-ਪ੍ਰਸ਼ਾਂਤ, ਦੱਖਣੀ ਚੀਨ ਸਾਗਰ ਅਤੇ ਪੂਰਬੀ ਲੱਦਾਖ ਵਿਚ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਚੀਨ ਦੇ ਹਮਲਾਵਰ ਮਿਲਟਰੀ ਰਵੱਈਏ ਦੀ ਪਿੱਠਭੂਮੀ ਵਿਚ ਹੋਈ। ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੁ ਮੋਤੇਗੀ, ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਾਰਸਿ ਪਾਇਨੇ ਨੇ ਮੁਕਤ, ਖੁੱਲ੍ਹੇ ਅਤੇ ਨਿਯਮ ਆਧਾਰਿਤ ਅੰਤਰਰਾਸ਼ਟਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਗੱਲ ਦੁਹਰਾਈ।
ਪੜ੍ਹੋ ਇਹ ਅਹਿਮ ਖਬਰ- 10 ਮਹੀਨੇ ਦੀ ਬੱਚੀ ਨਾਲ ਪਿਉ ਨੇ ਕੀਤਾ ਜਬਰ ਜ਼ਿਨਾਹ, ਬ੍ਰਾਊਜ਼ਰ ਹਿਸਟਰੀ ਖੋਲ੍ਹਦਿਆਂ ਉੱਡੇ ਹੋਸ਼
ਪੋਂਪਿਓ ਦੇ ਨਾਲ ਮੌਜੂਦ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੀਨ ਦੀ ਹਮਲਾਵਰਤਾ ਚਿੰਤਾ ਦਾ ਵਿਸ਼ਾ ਹੈ। ਅਧਿਕਾਰੀ ਨੇ ਕਿਹਾ,''ਇਹ ਚਿੰਤਾ ਦੀ ਗੱਲ ਹੈ। ਮੇਰਾ ਮਤਲਬ ਹੈ ਕਿ ਜੇਕਰ ਤੁਸੀਂ ਚੀਨ ਅਤੇ ਭਾਰਤ ਦੇ ਵਿਚ ਹਿਮਾਲਿਆ ਵਿਚ ਸੰਘਰਸ਼ ਨੂੰ ਦੇਖਦੇ ਹੋ ਤਾਂ ਅਤੀਤ ਵਿਚ ਅਜਿਹਾ ਹੋਇਆ ਹੈ ਅਤੇ ਸਥਿਤੀ ਨੂੰ ਕੰਟਰੋਲ ਤੋਂ ਬਾਹਰ ਜਾਣ ਤੋਂ ਰੋਕਣ ਲਈ ਅਜਿਹੇ ਤਰੀਕੇ ਵਰਤੇ ਗਏ ਜੋ ਕਿਤੇ ਨਹੀਂ ਲਿਖੇ ਹਨ ਅਤੇ ਜੋ ਕਿਤੇ ਨਹੀਂ ਕਹੇ ਗਏ ਹਨ। ਤੁਸੀ ਜਾਣਦੇ ਹੋ ਜੋ ਇੱਥੇ ਹਾਲ ਹੀ ਵਿਚ ਲੋਕਾਂ ਨੇ ਇਕ-ਦੂਜੇ ਦੀ ਕੁੱਟ ਮਾਰ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।''