ਅਮਰੀਕਾ ਦਾ ਵੱਡਾ ਕਦਮ, ਇਰਾਕੀ ਅੱਤਵਾਦੀ ਸਰਗਨਾ 'ਤੇ ਰੱਖਿਆ 10 ਮਿਲੀਅਨ ਡਾਲਰ ਦਾ ਇਨਾਮ

Friday, Apr 24, 2026 - 02:10 PM (IST)

ਅਮਰੀਕਾ ਦਾ ਵੱਡਾ ਕਦਮ, ਇਰਾਕੀ ਅੱਤਵਾਦੀ ਸਰਗਨਾ 'ਤੇ ਰੱਖਿਆ 10 ਮਿਲੀਅਨ ਡਾਲਰ ਦਾ ਇਨਾਮ

ਵਾਸ਼ਿੰਗਟਨ ਡੀ.ਸੀ.(ਏਐਨਆਈ): ਅਮਰੀਕਾ ਨੇ ਇਕ ਵੱਡਾ ਕਦਮ ਚੁੱਕਦਿਆਂ ਇਕ ਬਦਨਾਮ ਅੱਤਵਾਦੀ ਬਾਰੇ ਜਾਣਕਾਰੀ ਦੀ ਮੰਗ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਈਰਾਨ ਗਠਜੋੜ ਵਾਲੇ ਇਰਾਕੀ ਅੱਤਵਾਦੀ ਸਮੂਹ 'ਕਤਾਇਬ ਸੱਯਦ ਅਲ-ਸ਼ੁਹਾਦਾ' (Kataib Sayyid ul-Shuhada, KSS) ਦੇ ਆਗੂ ਅਬੂ ਆਲਾ ਅਲ-ਵਾਲਾਈ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਮਿਲੀਅਨ ਅਮਰੀਕੀ ਡਾਲਰ (ਲਗਭਗ 94 ਕਰੋੜ ਰੁਪਏ) ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।। ਅਮਰੀਕਾ ਨੇ ਇਸ ਸੰਗਠਨ ਨੂੰ ਪਹਿਲਾਂ ਹੀ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕੀਤਾ ਹੋਇਆ ਹੈ।

ਅਮਰੀਕੀ ਵਿਦੇਸ਼ ਵਿਭਾਗ ਦੇ ਰਿਵਾਰਡਜ਼ ਫਾਰ ਜਸਟਿਸ ਪ੍ਰੋਗਰਾਮ ਨੇ 23 ਅਪ੍ਰੈਲ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਹਾਸ਼ਿਮ ਫਿਨਯਾਨ ਰਹੀਮ ਅਲ-ਸਾਰਜੀ, ਜਿਸਨੂੰ ਅਲ-ਵਲਾਈ ਵੀ ਕਿਹਾ ਜਾਂਦਾ ਹੈ, ਬਾਰੇ ਜਾਣਕਾਰੀ ਮੰਗ ਰਹੇ ਸਨ। ਅਮਰੀਕੀ ਅਧਿਕਾਰੀਆਂ ਅਨੁਸਾਰ ਅਲ-ਵਾਲਾਈ ਦਾ ਸੰਗਠਨ ਇਰਾਕ ਵਿੱਚ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਕਰਨ ਅਤੇ ਇਰਾਕ ਤੇ ਸੀਰੀਆ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਡਿਪਲੋਮੈਟਿਕ ਸਹੂਲਤਾਂ 'ਤੇ ਹਮਲੇ ਕਰਨ ਦਾ ਦੋਸ਼ੀ ਹੈ। ਅਮਰੀਕਾ ਨੇ ਨਵੰਬਰ 2023 ਵਿੱਚ ਇਸ ਨੂੰ 'ਵਿਸ਼ੇਸ਼ ਤੌਰ 'ਤੇ ਨਾਮਜ਼ਦ ਗਲੋਬਲ ਅੱਤਵਾਦੀ' (SDGT) ਐਲਾਨਿਆ ਸੀ ਅਤੇ ਸਤੰਬਰ 2025 ਵਿੱਚ ਇਸ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (FTO) ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਨਾਲ ਇਸ ਦੇ ਵਿਰੁੱਧ ਕਾਨੂੰਨੀ ਅਤੇ ਵਿੱਤੀ ਕਾਰਵਾਈਆਂ ਤੇਜ਼ ਹੋ ਗਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-  1 ਮਈ ਦੀ ਡੈੱਡਲਾਈਨ ਨੇ ਵਧਾਈ ਟਰੰਪ ਦੀ ਟੈਨਸ਼ਨ! ਈਰਾਨ ਤੋਂ ਵਾਪਸ ਬੁਲਾਉਣੀ ਪਵੇਗੀ ਫੌਜ

ਸਰੋਤਾਂ ਅਨੁਸਾਰ ਇਸ ਸੰਗਠਨ ਨੂੰ ਈਰਾਨ ਦੀ 'ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ' (IRGC) ਤੋਂ ਸਮਰਥਨ ਪ੍ਰਾਪਤ ਹੈ ਅਤੇ ਇਹ ਉਨ੍ਹਾਂ ਦੀ ਵਿਚਾਰਧਾਰਾ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਅਲ-ਵਾਲਾਈ ਦੇ ਕਮਾਂਡਰਾਂ ਦੇ ਸਬੰਧ ਈਰਾਨ ਦੇ ਮਰਹੂਮ ਕਮਾਂਡਰ ਕਾਸਿਮ ਸੁਲੇਮਾਨੀ ਨਾਲ ਵੀ ਰਹੇ ਹਨ। ਇਸ ਤੋਂ ਇਲਾਵਾ ਇਹ ਸਮੂਹ ਯਮਨ ਦੇ ਹੂਤੀ ਵਿਦਰੋਹੀਆਂ ਦਾ ਵੀ ਸਮਰਥਨ ਕਰਦਾ ਹੈ।

ਅਮਰੀਕਾ ਦੇ 'ਰਿਵਾਰਡਜ਼ ਫਾਰ ਜਸਟਿਸ' ਪ੍ਰੋਗਰਾਮ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜੋ ਅਲ-ਸਰਾਜੀ ਦੀ ਪਛਾਣ ਜਾਂ ਟਿਕਾਣੇ ਬਾਰੇ ਜਾਣਕਾਰੀ ਦੇਵੇਗਾ, ਉਹ ਇਨਾਮ ਦਾ ਹੱਕਦਾਰ ਹੋਵੇਗਾ। ਸੂਚਨਾ ਦੇਣ ਵਾਲੇ ਵਿਅਕਤੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸ ਨੂੰ ਮੁੜ ਵਸੇਬੇ (relocation) ਦੀ ਸਹੂਲਤ ਵੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ 'ਤੇ ਸਿਗਨਲ (Signal) ਜਾਂ ਟੋਰ ਟਿਪਲਾਈਨ (Tor  tipline)) ਵਰਗੇ ਸੁਰੱਖਿਅਤ ਪਲੇਟਫਾਰਮਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News