ਇਜ਼ਰਾਈਲ ਅਤੇ ਅਮਰੀਕਾ ਦੇ ਇੱਕੋ ਜਿਹੇ ਟੀਚੇ, ਅਸੀਂ ਹਰ ਸਥਿਤੀ ਲਈ ਤਿਆਰ : ਨੇਤਨਯਾਹੂ ਦਾ ਵੱਡਾ ਬਿਆਨ

Thursday, Apr 16, 2026 - 01:47 PM (IST)

ਇਜ਼ਰਾਈਲ ਅਤੇ ਅਮਰੀਕਾ ਦੇ ਇੱਕੋ ਜਿਹੇ ਟੀਚੇ, ਅਸੀਂ ਹਰ ਸਥਿਤੀ ਲਈ ਤਿਆਰ : ਨੇਤਨਯਾਹੂ ਦਾ ਵੱਡਾ ਬਿਆਨ

ਯਰੂਸ਼ਲਮ (ਭਾਸ਼ਾ) ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪੱਸ਼ਟ ਕੀਤਾ ਹੈ ਕਿ ਈਰਾਨ ਨਾਲ ਜਾਰੀ ਸੰਘਰਸ਼ ਵਿੱਚ ਇਜ਼ਰਾਈਲ ਅਤੇ ਅਮਰੀਕਾ ਦੇ ਟੀਚੇ ਪੂਰੀ ਤਰ੍ਹਾਂ ਇਕੋ ਜਿਹੇ ਹਨ। ਬੁੱਧਵਾਰ ਨੂੰ ਦਿੱਤੇ ਇੱਕ ਬਿਆਨ ਵਿੱਚ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਈਰਾਨ ਨਾਲ ਆਪਣੇ ਸੰਪਰਕਾਂ ਬਾਰੇ ਇਜ਼ਰਾਈਲ ਨੂੰ ਲਗਾਤਾਰ ਜਾਣਕਾਰੀ ਦੇ ਰਿਹਾ ਹੈ ਅਤੇ ਦੋਵੇਂ ਦੇਸ਼ ਈਰਾਨੀ ਖ਼ਤਰੇ ਵਿਰੁੱਧ ਇੱਕਜੁੱਟ ਹਨ।

ਨੇਤਨਯਾਹੂ ਨੇ ਦੱਸਿਆ ਕਿ ਇਜ਼ਰਾਈਲ ਅਤੇ ਅਮਰੀਕਾ ਦਾ ਸਾਂਝਾ ਉਦੇਸ਼ ਈਰਾਨ ਦੀ ਪਰਮਾਣੂ ਸੰਵਰਧਨ ਸਮਰੱਥਾ ਨੂੰ ਖ਼ਤਮ ਕਰਨਾ ਅਤੇ ਉੱਥੋਂ ਪਰਮਾਣੂ ਸਮੱਗਰੀ ਨੂੰ ਹਟਾਉਣਾ ਹੈ। ਇਸ ਤੋਂ ਇਲਾਵਾ ਉਹ ਮਹੱਤਵਪੂਰਨ ਸਮੁੰਦਰੀ ਮਾਰਗਾਂ (ਜਲਡਮਰੂ ਮੱਧ) ਨੂੰ ਖੁੱਲ੍ਹਵਾਉਣ ਲਈ ਵੀ ਯਤਨਸ਼ੀਲ ਹਨ। 22 ਅਪ੍ਰੈਲ ਨੂੰ ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਖਤਮ ਹੋਣ ਵਾਲੀ ਦੋ ਹਫਤਿਆਂ ਦੀ ਜੰਗਬੰਦੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲੜਾਈ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਜ਼ਰਾਈਲ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।

 ਪੜ੍ਹੋ ਇਹ ਅਹਿਮ ਖ਼ਬਰ- ਹਿਜਬੁੱਲਾ ਦੀ ਇਜ਼ਰਾਈਲ 'ਤੇ ਵੱਡੀ ਕਾਰਵਾਈ, 24 ਘੰਟਿਆਂ 'ਚ ਕੀਤੇ 39 ਫੌਜੀ ਹਮਲੇ

ਉੱਤਰੀ ਮੋਰਚੇ 'ਤੇ ਚੱਲ ਰਹੀ ਜੰਗ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਜ਼ਰਾਈਲੀ ਫੌਜ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਲਗਾਤਾਰ ਹਮਲੇ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫੌਜ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਦੀ ਰਾਜਧਾਨੀ ਅਤੇ ਪ੍ਰਤੀਕ ਮੰਨੇ ਜਾਂਦੇ ਸ਼ਹਿਰ 'ਬਿੰਤ ਜਬੀਲ' 'ਤੇ ਕਬਜ਼ਾ ਕਰਨ ਦੇ ਬਹੁਤ ਕਰੀਬ ਹੈ। ਦੱਸਣਯੋਗ ਹੈ ਕਿ 2006 ਦੀ ਜੰਗ ਤੋਂ ਬਾਅਦ ਬਿੰਤ ਜਬੀਲ ਨੂੰ ਹਿਜ਼ਬੁੱਲਾ ਦੇ ਵਿਰੋਧ ਦਾ ਕੇਂਦਰ ਮੰਨਿਆ ਜਾਂਦਾ ਰਿਹਾ ਹੈ।ਦੱਖਣੀ ਲੇਬਨਾਨ ਵਿੱਚ ਬਿੰਤ ਜਬਿੱਲ ਹਿਜ਼ਬੁੱਲਾ ਦੀ ਰਾਜਧਾਨੀ ਸੀ। 
 
ਨੇਤਨਯਾਹੂ ਨੇ ਇਜ਼ਰਾਈਲ ਰੱਖਿਆ ਬਲ (IDF) ਨੂੰ ਨਿਰਦੇਸ਼ ਦਿੱਤੇ ਹਨ ਕਿ ਦੱਖਣੀ ਲੇਬਨਾਨ ਵਿੱਚ ਸੁਰੱਖਿਆ ਖੇਤਰ ਦਾ ਵਿਸਥਾਰ ਕਰਕੇ ਇਸ ਨੂੰ ਮਾਊਂਟ ਹਰਮਨ ਦੀਆਂ ਢਲਾਣਾਂ ਤੱਕ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਕਦਮ ਖੇਤਰ ਦੇ ਦ੍ਰੁਜ ਭਾਈਚਾਰੇ ਦੀ ਸਹਾਇਤਾ ਲਈ ਚੁੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਅਮਰੀਕਾ ਦੀ ਵਿਚੋਲਗੀ ਰਾਹੀਂ ਲੇਬਨਾਨ ਨਾਲ ਗੱਲਬਾਤ ਵੀ ਜਾਰੀ ਹੈ, ਜੋ ਕਿ ਇੱਕ ਮਹੱਤਵਪੂਰਨ ਵਿਕਾਸ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਰਸਮੀ ਕੂਟਨੀਤਕ ਸਬੰਧ ਨਹੀਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News