ਜੰਗਬੰਦੀ ਵੱਲ ਅਮਰੀਕਾ ਦਾ ਅਹਿਮ ਕਦਮ! ਇਰਾਨ ਦੇ 7,000,000,000 ਡਾਲਰ ਬਾਰੇ ਕਰ'ਤਾ ਵੱਡਾ ਐਲਾਨ

Saturday, Apr 11, 2026 - 09:53 AM (IST)

ਜੰਗਬੰਦੀ ਵੱਲ ਅਮਰੀਕਾ ਦਾ ਅਹਿਮ ਕਦਮ! ਇਰਾਨ ਦੇ 7,000,000,000 ਡਾਲਰ ਬਾਰੇ ਕਰ'ਤਾ ਵੱਡਾ ਐਲਾਨ

ਵਾਸ਼ਿੰਗਟਨ/ਦੋਹਾ: ਅਮਰੀਕਾ ਨੇ ਕਤਰ ਦੇ ਬੈਂਕਾਂ ਵਿੱਚ ਫ੍ਰੀਜ਼ (ਰੋਕੇ ਗਏ) ਇਰਾਨ ਦੇ 7 ਬਿਲੀਅਨ ਡਾਲਰ ਦੇ ਫੰਡਾਂ ਨੂੰ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫੈਸਲਾ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਗੁੰਝਲਦਾਰ ਕੂਟਨੀਤਕ ਪ੍ਰਕਿਰਿਆ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਕਤਰ ਦੇ ਬੈਂਕਾਂ 'ਚ ਸੀ ਰਾਸ਼ੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 2023 ਵਿੱਚ, ਅਮਰੀਕਾ ਨੇ ਦੱਖਣੀ ਕੋਰੀਆਈ ਬੈਂਕਾਂ ਵਿੱਚ ਜਮ੍ਹਾ ਇਰਾਨ ਦੇ ਲਗਭਗ 6 ਅਰਬ ਡਾਲਰ ਕਤਰ ਦੇ ਬੈਂਕਾਂ (ਅਲ-ਅਹਲੀ ਅਤੇ ਦੁਖਾਨ) ਵਿੱਚ ਤਬਦੀਲ ਕਰਨ ਦੀ ਇਜਾਜ਼ਤ ਦਿੱਤੀ ਸੀ। ਇਹ ਕਦਮ ਕੈਦੀਆਂ ਦੀ ਅਦਲਾ-ਬਦਲੀ ਦੇ ਸਮਝੌਤੇ ਤਹਿਤ ਚੁੱਕਿਆ ਗਿਆ ਸੀ। ਹੁਣ ਇਸ ਰਾਸ਼ੀ ਦੇ ਰਿਹਾਅ ਹੋਣ ਨਾਲ ਇਹ ਪ੍ਰਕਿਰਿਆ ਅਗਲੇ ਪੜਾਅ 'ਤੇ ਪਹੁੰਚ ਗਈ ਹੈ। ਅਮਰੀਕਾ ਨੇ ਇਹ ਫੰਡ ਸਿੱਧੇ ਇਰਾਨ ਨੂੰ ਨਹੀਂ ਦਿੱਤੇ ਹਨ, ਸਗੋਂ ਇਨ੍ਹਾਂ ਦੀ ਵਰਤੋਂ ਲਈ ਸਖ਼ਤ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ - ਕਾਲ ਬਣਿਆ ਖੁੱਲ੍ਹਾ ਬੋਰਵੈੱਲ, ਡਿੱਗਣ ਨਾਲ 3 ਸਾਲਾ ਮੁੰਡੇ ਦੀ ਮੌਤ, 24 ਘੰਟੇ ਚੱਲਿਆ ਰੈਸਕਿਊ ਆਪ੍ਰੇਸ਼ਨ

ਸ਼ਰਤਾਂ ਦੇ ਮੁਤਾਬਕ ਇਰਾਨ ਇਸ ਪੈਸੇ ਦੀ ਵਰਤੋਂ ਸਿਰਫ਼ ਭੋਜਨ, ਦਵਾਈਆਂ ਅਤੇ ਹੋਰ ਮਾਨਵਤਾਵਾਦੀ ਲੋੜਾਂ ਲਈ ਹੀ ਕਰ ਸਕਦਾ ਸੀ। ਇਹ ਰਾਸ਼ੀ ਇਰਾਨ ਦੀ ਸਰਕਾਰ ਦੇ ਸਿੱਧੇ ਕੰਟਰੋਲ ਵਿੱਚ ਨਹੀਂ ਹੋਵੇਗੀ, ਸਗੋਂ ਕਤਰ ਦੇ ਬੈਂਕਾਂ ਰਾਹੀਂ ਸਿਰਫ਼ ਪ੍ਰਵਾਨਿਤ ਲੈਣ-ਦੇਣ ਲਈ ਵਰਤੀ ਜਾਵੇਗੀ। ਅਮਰੀਕਾ ਵੱਲੋਂ ਇਹ ਯਕੀਨੀ ਬਣਾਉਣ ਲਈ ਨਿਗਰਾਨੀ ਰੱਖੀ ਜਾਵੇਗੀ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਕਿਸੇ ਹੋਰ ਉਦੇਸ਼ ਲਈ ਨਾ ਕੀਤੀ ਜਾ ਸਕੇ। ਇਸ ਰਾਸ਼ੀ ਨੂੰ ਜਾਰੀ ਕਰਨ ਦੇ ਹੁਕਮਾਂ ਨੂੰ ਮੱਧ ਪੂਰਬ ਵਿੱਚ ਤਣਾਅ ਘਟਾਉਣ ਅਤੇ ਮਾਨਵਤਾਵਾਦੀ ਮਦਦ ਪਹੁੰਚਾਉਣ ਦੇ ਇੱਕ ਰਸਤੇ ਵਜੋਂ ਦੇਖਿਆ ਜਾ ਰਿਹਾ ਹੈ। ਕਤਰ ਇਸ ਪੂਰੀ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਵਿਚੋਲੇ (Mediator) ਵਜੋਂ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ - Heavy Rainfall: ਅਗਲੇ 3 ਦਿਨ ਭਾਰੀ ਮੀਂਹ! ਕਈ ਸੂਬਿਆਂ 'ਚ ਡਿੱਗੇਗੀ ਬਿਜਲੀ, ਚੱਲਣਗੀਆਂ ਤੂਫ਼ਾਨੀ ਹਵਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News