ਰੂਸ ਦਾ ਵੱਡਾ ਕਦਮ ; ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਨੂੰ 40 ਫੀਸਦੀ ਸਸਤੀ ਗੈਸ ਦੇਣ ਦੀ ਪੇਸ਼ਕਸ਼
Thursday, Apr 09, 2026 - 06:15 PM (IST)
ਇੰਟਰਨੈਸ਼ਨਲ ਡੈਸਕ: ਵਿਸ਼ਵ ਪੱਧਰ 'ਤੇ ਜਾਰੀ ਊਰਜਾ ਸੰਕਟ ਦਾ ਫਾਇਦਾ ਉਠਾਉਂਦਿਆਂ ਰੂਸ ਨੇ ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਲਈ ਇੱਕ ਬੇਹੱਦ ਆਕਰਸ਼ਕ ਪੇਸ਼ਕਸ਼ ਕੀਤੀ ਹੈ। ਰੂਸ ਆਪਣੀਆਂ ਉਨ੍ਹਾਂ ਸਹੂਲਤਾਂ ਤੋਂ ਤਰਲ ਕੁਦਰਤੀ ਗੈਸ (LNG) ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ 'ਤੇ ਅਮਰੀਕਾ ਨੇ ਪਾਬੰਦੀਆਂ ਲਗਾਈਆਂ ਹੋਈਆਂ ਹਨ।
ਬਾਜ਼ਾਰ ਕੀਮਤ ਤੋਂ 40 ਫੀਸਦੀ ਤੱਕ ਦੀ ਛੋਟ
ਰੂਸ ਵੱਲੋਂ ਇਹ ਗੈਸ ਸ਼ਿਪਮੈਂਟਾਂ ਮੌਜੂਦਾ ਬਾਜ਼ਾਰ ਕੀਮਤ 'ਤੇ 40 ਫੀਸਦੀ ਦੀ ਭਾਰੀ ਛੋਟ ਨਾਲ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਹ ਕਦਮ ਖਾਸ ਤੌਰ 'ਤੇ ਦੱਖਣੀ ਏਸ਼ੀਆ ਦੇ ਉਨ੍ਹਾਂ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਚੁੱਕਿਆ ਗਿਆ ਹੈ ਜੋ ਊਰਜਾ ਦੀ ਕਿੱਲਤ ਨਾਲ ਜੂਝ ਰਹੇ ਹਨ ਅਤੇ ਸਸਤੇ ਬਾਲਣ ਦੀ ਤਲਾਸ਼ ਵਿੱਚ ਹਨ। ਇਸ ਦੇ ਨਾਲ ਹੀ ਰੂਸੀ ਵਿਕਰੇਤਾਵਾਂ ਨੇ ਪਾਬੰਦੀਆਂ ਦੇ ਖ਼ਤਰੇ ਤੋਂ ਬਚਣ ਲਈ ਇੱਕ ਨਵੀਂ ਚਾਲ ਚੱਲੀ ਹੈ। ਰਿਪੋਰਟਾਂ ਅਨੁਸਾਰ ਰੂਸ ਅਜਿਹੇ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਵੀ ਕਰ ਰਿਹਾ ਹੈ ਜਿਸ ਨਾਲ ਇਹ ਦਿਖਾਇਆ ਜਾ ਸਕੇ ਕਿ ਇਹ ਗੈਸ ਰੂਸ ਤੋਂ ਨਹੀਂ, ਸਗੋਂ ਓਮਾਨ ਜਾਂ ਨਾਈਜੀਰੀਆ ਵਰਗੇ ਗੈਰ-ਰੂਸੀ ਸਰੋਤਾਂ ਤੋਂ ਆਈ ਹੈ। ਇਸ ਤਰ੍ਹਾਂ ਖਰੀਦਦਾਰ ਦੇਸ਼ ਅੰਤਰਰਾਸ਼ਟਰੀ ਪਾਬੰਦੀਆਂ ਦੇ ਉਲੰਘਣ ਦੇ ਦੋਸ਼ਾਂ ਤੋਂ ਬਚ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- 1 ਮਈ ਤੋਂ ਵੱਧ ਜਾਵੇਗੀ ਕਰਮਚਾਰੀਆਂ ਦੀ ਤਨਖਾਹ! ਵੇਨੇਜ਼ੁਏਲਾ ਦੀ ਰਾਸ਼ਟਰਪਤੀ ਨੇ ਕਰ 'ਤਾ ਐਲਾਨ
ਇਹ ਸਾਰਾ ਕਾਰੋਬਾਰ ਸਿੱਧੇ ਤੌਰ 'ਤੇ ਨਹੀਂ, ਸਗੋਂ ਚੀਨ ਅਤੇ ਰੂਸ ਵਿੱਚ ਸਥਿਤ ਛੋਟੀਆਂ ਅਤੇ ਗੁੰਮਨਾਮ ਵਿਚੋਲਗੀ ਕੰਪਨੀਆਂ ਰਾਹੀਂ ਚਲਾਇਆ ਜਾ ਰਿਹਾ ਹੈ। ਮਾਹਰਾਂ ਅਨੁਸਾਰ, ਰੂਸ ਦਾ ਇਹ ਕਦਮ ਨਾ ਸਿਰਫ਼ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਹੈ, ਸਗੋਂ ਪੱਛਮੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਨੂੰ ਬੇਅਸਰ ਕਰਨ ਦੀ ਇੱਕ ਵੱਡੀ ਕੋਸ਼ਿਸ਼ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
