ਮਿਡਲ ਈਸਟ ਤਣਾਅ ਵਿਚਾਲੇ ਭਾਰਤ ਦਾ ਵੱਡਾ ਕਦਮ ! ਇਸ ਦੇਸ਼ ''ਚ ਤਾਇਨਾਤ ਕਰੇਗਾ ਆਪਣੇ ਫੌਜੀ ਜਵਾਨ

Sunday, Apr 19, 2026 - 10:35 AM (IST)

ਮਿਡਲ ਈਸਟ ਤਣਾਅ ਵਿਚਾਲੇ ਭਾਰਤ ਦਾ ਵੱਡਾ ਕਦਮ ! ਇਸ ਦੇਸ਼ ''ਚ ਤਾਇਨਾਤ ਕਰੇਗਾ ਆਪਣੇ ਫੌਜੀ ਜਵਾਨ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਮਿਡਲ ਈਸਟ 'ਚ ਭਿਆਨਕ ਜੰਗ ਕਾਰਨ ਹਾਲਾਤ ਤਣਾਅਪੂਰਨ ਬਣੇ ਹੋਏ ਹਨ, ਉੱਥੇ ਹੀ ਭਾਰਤ ਅਤੇ ਰੂਸ ਨੇ ਆਪਣੇ ਕਈ ਸਾਲਾਂ ਪੁਰਾਣੇ ਰੱਖਿਆ ਸਬੰਧਾਂ ਨੂੰ ਨਵੀਂ ਉਚਾਈ 'ਤੇ ਲਿਜਾਂਦਿਆਂ ਇੱਕ ਅਹਿਮ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਇੱਕ-ਦੂਜੇ ਦੇ ਦੇਸ਼ ਵਿੱਚ 3,000 ਤੱਕ ਫੌਜੀ ਜਵਾਨਾਂ ਨੂੰ ਤਾਇਨਾਤ ਕਰ ਸਕਣਗੇ।

ਇਹ ਸਮਝੌਤਾ 'ਰੈਸੀਪ੍ਰੋਕਲ ਐਕਸਚੇਂਜ ਆਫ ਲੋਜਿਸਟਿਕਸ ਐਗਰੀਮੈਂਟ' (RELoS) 'ਤੇ ਅਧਾਰਤ ਹੈ। ਇਸ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਆਪ੍ਰੇਸ਼ਨਲ ਤਾਲਮੇਲ ਵਧੇਗਾ। ਫੌਜੀਆਂ ਤੋਂ ਇਲਾਵਾ, ਇਹ ਸਮਝੌਤਾ ਦੋਵਾਂ ਦੇਸ਼ਾਂ ਨੂੰ ਇੱਕ-ਦੂਜੇ ਦੇ ਇਲਾਕਿਆਂ ਵਿੱਚ ਜੰਗੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਨੂੰ ਤਾਇਨਾਤ ਕਰਨ ਦੀ ਇਜਾਜ਼ਤ ਵੀ ਦਿੰਦਾ ਹੈ। ਇਸ ਤੋਂ ਇਲਾਵਾ ਭਾਰਤੀ ਅਤੇ ਰੂਸੀ ਫੌਜਾਂ ਇੱਕ-ਦੂਜੇ ਦੇ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਹਵਾਈ ਖੇਤਰ ਦੀ ਵਰਤੋਂ ਕਰ ਸਕਣਗੀਆਂ।

ਇਹ ਵੀ ਪੜ੍ਹੋ- ਫੜਿਆ ਗਿਆ ਟਰੰਪ ਦਾ ਇਕ ਹੋਰ ਝੂਠ ! ਇਰਾਨ ਨੇ ਕੱਢ'ਤੀ ਦਾਅਵੇ ਦੀ 'ਫੂਕ'

ਇਸ ਸਮਝੌਤੇ ਵਿੱਚ ਸਾਂਝੇ ਫੌਜੀ ਅਭਿਆਸ, ਟ੍ਰੇਨਿੰਗ, ਮਾਨਵਤਾਵਾਦੀ ਸਹਾਇਤਾ ਅਤੇ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਹਾਲੀਆ ਭਾਰਤ ਫੇਰੀ ਤੋਂ ਪਹਿਲਾਂ ਇਸ ਸਮਝੌਤੇ ਦੀ ਪੁਸ਼ਟੀ ਕਰਨ ਵਾਲੇ ਕਾਨੂੰਨ 'ਤੇ ਦਸਤਖ਼ਤ ਕੀਤੇ ਸਨ। ਰੂਸੀ ਅਧਿਕਾਰੀਆਂ ਅਨੁਸਾਰ, ਇਹ ਕਾਨੂੰਨ ਦੋਵਾਂ ਦੇਸ਼ਾਂ ਦੇ ਫੌਜੀ ਗਠਜੋੜ ਨੂੰ ਹੋਰ ਮਜ਼ਬੂਤ ਬਣਾਉਣ ਲਈ ਫ੍ਰੇਮਵਰਕ ਤਿਆਰ ਕਰੇਗਾ।

ਜ਼ਿਕਰਯੋਗ ਹੈ ਕਿ ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਆਪਣੀ ਰੱਖਿਆ ਪ੍ਰਣਾਲੀ ਨੂੰ 'ਆਤਮਨਿਰਭਰ ਭਾਰਤ' ਤਹਿਤ ਮਜ਼ਬੂਤ ਕਰ ਰਿਹਾ ਹੈ। ਰੂਸ ਨੇ ਭਾਰਤ ਦੀ ਸਵਦੇਸ਼ੀ ਉਤਪਾਦਨ ਸਮਰੱਥਾ ਵਧਾਉਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਸਬੰਧਾਂ ਤੇ ਦੋਸਤੀ ਨੂੰ ਹੋਰ ਮਜ਼ਬੂਤ ਕਰੇਗਾ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News