ਭਾਰਤੀ ਇੰਜੀਨੀਅਰ ਦੀ ਹੱਤਿਆ ਕਰਨ ਦੇ ਦੋਸ਼ ''ਚ ਸਾਬਕਾ ਅਮਰੀਕੀ ਨੇਵੀ ਫੌਜੀ ਨੂੰ ਉਮਰ ਕੈਦ
Wednesday, Aug 08, 2018 - 02:09 AM (IST)

ਨਿਊਯਾਰਕ— ਅਮਰੀਕਾ 'ਚ ਕੰਸਾਸ ਸਿਟੀ ਦੇ ਇਕ ਬਾਰ 'ਚ ਗੋਲੀ ਮਾਰ ਕੇ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਕਰਨ ਤੇ 2 ਹੋਰਾਂ ਨੂੰ ਜ਼ਖਮੀ ਕਰਨ ਵਾਲੇ ਇਕ ਸਾਬਕਾ ਅਮਰੀਕੀ ਨੇਵੀ ਫੌਜੀ ਨੂੰ ਬਿਨਾਂ ਪੈਰੋਲ ਦੇ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ। ਫਰਵਰੀ 2017 'ਚ ਓਲੇਥ ਦੇ ਐਡਮ ਪੁਰਿੰਟੋਨ ਨੇ ਗੋਲੀ ਮਾਰ ਕੇ ਕੁਚੀਭੋਤਲਾ ਦੀ ਹੱਤਿਆ ਕਰ ਦਿੱਤੀ ਤੇ 2 ਹੋਰ ਵਿਅਕਤੀਆਂ, ਆਲੋਕ ਮਦਾਸਾਨੀ ਤੇ ਕੰਸਾਸ ਨਿਵਾਸੀ ਇਯਾਨ ਗ੍ਰਿਲੋਟ ਨੂੰ ਜ਼ਖਮੀ ਕਰ ਦਿੱਤਾ ਸੀ।
ਅਟਾਰਨੀ ਜਨਰਲ ਜੇਫ ਸੇਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਪੁਰਿੰਟੋਨ ਨੂੰ ਬਗੈਰ ਪੈਰੋਲ ਦੇ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ। ਇਸੇ ਸਾਲ ਦੀ ਸ਼ੁਰੂਆਤ 'ਚ ਉਸ ਨੇ ਇਸ ਗੋਲੀਬਾਰੀ ਦੇ ਹਵਾਲੇ 'ਚ ਨਫਰਤ ਦੇ ਆਧਰ 'ਤੇ ਅਪਰਾਧ ਕਰਨ ਤੇ ਹਥਿਆਰ ਚਲਾਉਣ ਦਾ ਦੋਸ਼ ਕਬੂਲ ਕੀਤਾ ਸੀ। ਉਸ ਨੇ ਅਦਾਲਤ 'ਚ ਕਬੂਲ ਕੀਤਾ ਸੀ ਕਿ ਉਸ ਨੇ ਕੁਚੀਭੋਤਲਾ ਤੇ ਮਦਾਸਾਨੀ ਨੂੰ ਉਨ੍ਹਾਂ ਦੀ ਨਸਲ, ਭਾਸ਼ਾ ਤੇ ਰਾਸ਼ਟਰੀ ਮੂਲ ਕਾਰਨ ਨਿਸ਼ਾਨਾ ਬਣਾਇਆ ਸੀ। ਉਸ ਨੇ ਹਾਦਸੇ ਵਾਲੀ ਥਾਂ ਤੋਂ ਭੱਜਣ ਦੌਰਾਨ ਗ੍ਰਿਲੋਨ 'ਤੇ ਗੋਲੀ ਚਲਾ ਦਿੱਤੀ ਸੀ।