ਅਮਰੀਕੀ ਜਲ ਸੈਨਾ ਦੇ ਪ੍ਰਮਾਣੂ ਇੰਜੀਨੀਅਰ ''ਤੇ ਗੁਪਤ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼

Monday, Oct 11, 2021 - 02:03 AM (IST)

ਅਮਰੀਕੀ ਜਲ ਸੈਨਾ ਦੇ ਪ੍ਰਮਾਣੂ ਇੰਜੀਨੀਅਰ ''ਤੇ ਗੁਪਤ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼

ਵਾਸ਼ਿੰਗਟਨ-ਅਮਰੀਕੀ ਜਲ ਸੈਨਾ ਦੀ ਗੁਪਤ ਜਾਣਕਾਰੀਆਂ ਤੱਕ ਪਹੁੰਚ ਰੱਖਣ ਵਾਲੇ ਬਲ ਦੇ ਇਕ ਪ੍ਰਮਾਣੂ ਇੰਜੀਨੀਅਰ 'ਤੇ ਦੇਸ਼ ਦੀ ਪ੍ਰਮਾਣੂ ਪਣਡੁੱਬੀਆਂ ਦੇ ਡਿਜ਼ਾਈਨ ਦੇ ਬਾਰੇ 'ਚ ਜਾਣਕਾਰੀ ਦੇਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਗਿਆ ਹੈ। ਉਸ ਨੇ ਇਹ ਮੰਨ ਕੇ ਕਿਸੇ ਵਿਅਕਤੀ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਕਿਸੇ ਵਿਦੇਸ਼ੀ ਸਰਕਾਰ ਦਾ ਪ੍ਰਤੀਨਿਧੀ ਹੈ ਪਰ ਉਹ ਐੱਫ.ਬੀ.ਆਈ. ਦਾ ਜਾਸੂਸ ਨਿਕਲਿਆ ਸੀ।

ਇਹ ਵੀ ਪੜ੍ਹੋ : ਟੈਕਸਾਸ : ਘਰ ਨੇੜਿਓਂ ਲਾਪਤਾ ਹੋਇਆ 3 ਸਾਲਾ ਲੜਕਾ 4 ਦਿਨਾਂ ਬਾਅਦ ਮਿਲਿਆ

ਜੋਨਾਥਨ ਤੋਬੇ ਵਿਰੁੱਧ ਜਾਸੂਸੀ ਨਾਲ ਸੰਬੰਧਿਤ ਦੋਸ਼ਾਂ ਦੀ ਜਾਣਕਾਰੀ ਦੇਣ ਵਾਲੀ ਇਕ ਅਪਰਾਧਿਕ ਸ਼ਿਕਾਇਤ 'ਚ ਸਰਕਾਰ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਇਕ ਵਿਅਕਤੀ ਨੂੰ ਇਹ ਮੰਨਦੇ ਹੋਏ ਲਗਭਗ ਸੂਚਨਾ ਵੇਚ ਦਿੱਤੀ ਸੀ ਕਿ ਉਹ ਕਿਸੇ ਵਿਦੇਸ਼ੀ ਸਰਕਾਰ ਦਾ ਪ੍ਰਤੀਨਿਧੀ ਹੈ। ਅਦਾਲਤ ਦੇ ਦਸਤਾਵੇਜ਼ਾਂ 'ਚ ਉਸ ਦੇਸ਼ ਦਾ ਨਾਂ ਨਹੀਂ ਲਿਆ ਗਿਆ ਹੈ। ਤੋਬੇਲ (42) ਨੂੰ ਉਸ ਦੀ 45 ਸਾਲਾ ਪਤਨੀ ਡਾਇਨਾ ਦੇ ਨਾਲ ਸ਼ਨੀਵਾਰ ਨੂੰ ਪੱਛਮੀ ਵਰਜੀਨੀਆ ਤੋਂ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਕੈਲੀਫੋਰਨੀਆ ਦੇ ਗਵਰਨਰ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੀਡੀਆ ਦੀ ਸੁਰੱਖਿਆ ਲਈ ਬਿੱਲ 'ਤੇ ਕੀਤੇ ਦਸਤਖਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News