US ਸਾਂਸਦ ਦੇ ਸਾਬਕਾ ਸਹਿਯੋਗੀ ਜੋਏਲ ਗ੍ਰੀਨਬਰਗ ਨੂੰ 11 ਸਾਲ ਦੀ ਸਜ਼ਾ, ਜਾਣੋ ਵਜ੍ਹਾ

Friday, Dec 02, 2022 - 02:09 PM (IST)

ਵਾਸ਼ਿੰਗਟਨ (ਬਿਊਰੋ) : ਅਮਰਿਕੀ ਸਾਂਸਦ ਮੈਟ ਗੇਟਜ਼ ਨੇ ਸਾਬਕਾ ਸਹਿਯੋਗੀ ਜੋਏਲ ਗ੍ਰੀਨਬਰਗ ਨੂੰ ਕਈ ਦੋਸ਼ਾਂ 'ਚ ਸ਼ਾਮਲ ਹੋਣ ਕਾਰਨ 11 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਦੀ ਜਾਣਕਾਰੀ ਏ. ਬੀ. ਸੀ. ਨਿਊਜ਼ ਨੇ ਦਿੱਤੀ। ਵੀਰਵਾਰ ਨੂੰ ਰਿਪੋਰਟਰਾਂ ਨੇ ਕਿਹਾ ਕਿ ਜੋਏਲ ਗ੍ਰੀਨਬਰਗ 'ਤੇ ਮਾਈਨ ਧੋਖਾਧੜੀ, ਪਛਾਣ ਦੀ ਚੋਰੀ ਅਤੇ ਨਾਬਾਲਿਗਾਂ ਦੀ ਤਸਕਰੀ ਦੇ ਲਈ ਸਰਕਾਰੀ ਅਧਿਕਾਰੀ ਨੂੰ ਰਿਸ਼ਵਤ ਦੇਣ ਲਈ ਸਾਜ਼ਿਸ਼ ਦੀ ਦੋਸ਼ੀ ਸਾਬਤ ਹੋਣ ਤੋਂ ਬਾਅਦ ਇਹ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ- 20 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਦੇ ਮਾਮਲੇ 'ਚ ਕੈਨੇਡਾ ਪੁਲਸ ਦੀ ਸਖ਼ਤ ਕਾਰਵਾਈ

ਇਹ ਮਾਮਲਾ ਸਾਲ 2021 'ਚ ਉਸ ਵੇਲੇ ਰਾਸ਼ਟਰੀ ਖ਼ਬਰ ਬਣ ਗਿਆ ਜਦੋਂ ਮੀਡੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੇਟਜ਼ ਨੇ ਨਾਬਾਲਿਗ ਦੇ ਨਾਲ ਸਰੀਰਕ ਸਬੰਧ ਬਣਾਏ ਸੀ, ਜਿਸ ਨੂੰ ਜੋਏਲ ਨੇ ਉਸ ਨਾਲ ਮਿਲਾਇਆ ਸੀ।  ਯੂ. ਐਸ. ਕਾਰਪੋਰੇਟ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜੱਜ ਗ੍ਰੈਗਰੀ ਪ੍ਰੈਸਲ ਨੇ ਕਿਹਾ ਕਿ ਗ੍ਰੀਨਬਰਗ ਨੇ ਲੋੜੀਂਦਾ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੇਟਜ਼ ਨੇ ਜਨਤਕ ਤੌਰ 'ਤੇ ਆਪਣੀ ਬੇਗੁਨਾਹੀ ਬਰਕਰਾਰ ਰੱਖੀ ਹੈ ਅਤੇ ਗ਼ਲਤ ਕੰਮਾਂ ਤੋਂ ਇਨਕਾਰ ਕੀਤਾ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News