ਅਮਰੀਕਾ ਨੇ ਲੇਬਨਾਨ ਨੂੰ 10 ਕਰੋੜ ਡਾਲਰ ਦੀ ਫੌਜੀ ਸਹਾਇਤਾ ਦਿੱਤੀ
Tuesday, Dec 03, 2019 - 10:36 AM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੇਬਨਾਨ ਨੂੰ 10 ਕਰੋੜ ਡਾਲਰ ਦੀ ਫੌਜੀ ਸਹਾਇਤਾ ਦਿੱਤੀ ਹੈ, ਜਿਸ ਨੂੰ ਪਹਿਲਾਂ ਬਿਨਾ ਕੋਈ ਕਾਰਨ ਦੱਸਿਆ ਰੋਕ ਦਿੱਤਾ ਗਿਆ ਸੀ। ਕਾਂਗਰਸ ਦੇ ਇਕ ਸਹਿਯੋਗੀ ਨੇ ਸੋਮਵਾਰ ਨੂੰ ਦੱਸਿਆ ਕਿ ਵ੍ਹਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਕਾਰਜਕਾਲ ਨੇ ਵਿੱਤੀ ਸਹਾਇਤਾ 'ਤੇ ਰੋਕ ਹਟਾ ਲਈ ਹੈ।
ਟਰੰਪ ਪ੍ਰਸ਼ਾਸਨ ਲੇਬਨਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਰੋਕਣ 'ਤੇ ਚੁੱਪੀ ਸਾਧ ਕੇ ਬੈਠਾ ਹੈ ਪਰ ਉਹ ਸਰਕਾਰ 'ਤੇ ਈਰਾਨ ਦੇ ਨੇੜਲੇ ਸ਼ੀਆ ਅੱਤਵਾਦੀ ਅੰਦੋਲਨ ਹਿਜਬੁਲਾ ਤੋਂ ਦੂਰੀ ਬਣਾਉਣ 'ਤੇ ਜ਼ੋਰ ਦਿੰਦਾ ਰਿਹਾ ਹੈ। ਆਪਣੇ ਮੰਤਰੀ ਮੰਡਲ 'ਚ ਹਿਜਬੁੱਲਾ ਮੈਂਬਰਾਂ ਨੂੰ ਸ਼ਾਮਲ ਕਰਨ ਵਾਲੇ ਲੇਬਨਾਨ ਦੇ ਪ੍ਰਧਾਨ ਮੰਤਰੀ ਸਾਦ ਹਰੀਰੀ ਨੇ ਵੱਡੇ ਪੈਮਾਨੇ 'ਤੇ ਹੋਏ ਪ੍ਰਦਰਸ਼ਨਾਂ ਦੇ ਚੱਲਦਿਆਂ ਇਕ ਮਹੀਨਾ ਪਹਿਲਾਂ ਅਸਤੀਫਾ ਦੇ ਦਿੱਤਾ ਸੀ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
