ਅਮਰੀਕੀ ਸੰਸਦ ਮੈਂਬਰ ਚੀਨ ''ਚ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਚਿੰਤਤ

Thursday, Jun 06, 2019 - 03:20 PM (IST)

ਅਮਰੀਕੀ ਸੰਸਦ ਮੈਂਬਰ ਚੀਨ ''ਚ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਚਿੰਤਤ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਚੀਨ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਅਤੇ ਚੀਨ ਪ੍ਰਤੀ ਅਮਰੀਕੀ ਨੀਤੀ ਵਿਚ ਬਦਲਾਅ ਦੀ ਮੰਗ ਕੀਤੀ। ਚੋਟੀ ਦੇ ਅਮਰੀਕੀ ਸੈਨੇਟਰਾਂ ਨੇ ਕਾਂਗਰਸ ਵਿਚ ਇਕ ਚਰਚਾ ਰੂਲ ਬਾਈ ਫਿਅਰ 30 ਸਾਲ ਆਫਟਰ ਤਿਏਨਆਨਮੇਨ ਸਕਵਾਇਰ ਦੌਰਾਨ ਆਪਣੇ ਵਿਚਾਰ ਜਤਾਏ। ਇਹ ਚਰਚਾ ਚੀਨ ਸਰਕਾਰ ਵਲੋਂ ਵਿਦਿਆਰਥੀ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗਈ ਕਰੂਰਤਾ ਭਰੀ ਕਾਰਵਾਈ ਦੀ ਬਰਸੀ ਮੌਕੇ 'ਤੇ ਕੀਤੀ ਗਈ। ਚੀਨ ਸਰਕਾਰ ਨੇ 3-4 ਜੂਨ 1989 ਨੂੰ ਰਾਜਧਾਨੀ ਵਿਚ ਲੋਕਤੰਤਰ ਲਈ ਜਾਰੀ 6 ਹਫਤੇ ਦੇ ਵਿਰੋਧ ਨੂੰ ਦਬਾਉਣ ਲਈ ਉਥੇ ਫੌਜ ਤਾਇਨਾਤ ਕੀਤੀ ਸੀ।

ਸੈਨੇਟਰ ਟੇਡ ਕਰੂਜ਼ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਚੀਨੀ ਜਨਤਾ ਖਿਲਾਫ ਆਪਣੀ ਜੰਗ ਜਾਰੀ ਰੱਖੀ ਹੋਈ ਹੈ ਅਤੇ ਬਾਕੀ ਪੂਰੀ ਦੁਨੀਆ ਨੂੰ ਵੀ ਉਸੇ ਨਫਰਤ ਨਾਲ ਦੇਖਦੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਅਮਰੀਕਾ ਲਈ ਸਭ ਤੋਂ ਵੱਡਾ ਅਤੇ ਲੰਬੇ ਸਮੇਂ ਤੋਂ ਭੂਰਾਜਨੀਤਕ ਖਤਰਾ ਪੈਦਾ ਕਰ ਰਿਹਾ ਹੈ। ਉਥੇ ਹੀ ਸੈਨੇਟਰ ਰਾਬਰਟ ਮੇਨਂਡੇਜ਼ ਨੇ ਦੋਸ਼ ਲਗਾਇਆ ਕਿ ਚੀਨ ਨੇ ਤਿਆਨਆਨਮੇਨ ਚੌਕ ਕਤਲੇਆਮ ਦੇ ਨਾਲ 30 ਸਾਲ ਪਹਿਲਾਂ ਜਿਸ ਪਤਨ ਦੀ ਰਾਹ 'ਤੇ ਚੱਲਣਾ ਸ਼ੁਰੂ ਕੀਤਾ ਸੀ ਉਹ ਹੁਣ ਵੀ ਉਸ ਰਾਹ 'ਤੇ ਚੱਲ ਰਿਹਾ ਹੈ ਜਿਥੇ ਸ਼ੀ ਚਿਨਫਿੰਗ ਨੇ ਖੁਦ ਨੂੰ ਉਮਰ ਭਰ ਲਈ ਰਾਸ਼ਟਰਪਤੀ ਐਲਾਨ ਦਿੱਤਾ ਹੈ, ਨਾਗਰਿਕ ਸਮਾਜ ਅਤੇ ਮਨੁੱਖੀ ਅਧਿਕਾਰਾਂ 'ਤੇ ਦਮਨਕਾਰੀ ਕਾਰਵਾਈ ਜਾਰੀ ਹੈ, ਸਮੂਹਿਕ ਨਿਗਰਾਨੀ ਦਾ ਓਰਵੇਲੀਅਨ ਵਿਵਸਥਾ ਲਿਆਉਣਾ, ਦੱਖਣੀ ਚੀਨ ਸਾਗਰ ਵਿਚ ਫੌਜੀ ਮੌਜੂਦਗੀ ਵਧਾ ਕੇ ਅਤੇ ਅਫਰੀਕਾ ਤੇ ਪੱਛਮੀ ਗੋਲਾਰਧ ਵਿਚ ਹਿੰਸਕ ਆਰਥਿਕ ਕਾਰਵਾਈ ਅਪਨਾਉਣਾ ਚੀਨ ਦੀ ਵਿਕਾਸ ਯਾਤਰਾ ਨੂੰ ਸਪੱਸ਼ਟ ਤੌਰ 'ਤੇ ਦਿਖਾਉਂਦਾ ਹੈ।


author

Sunny Mehra

Content Editor

Related News