ਪਾਕਿ ਸਮੇਤ 8 ਦੇਸ਼ਾਂ ਦੀ ਯਾਤਰਾ ਸਬੰਧੀ ਅਮਰੀਕਾ ਨੇ ਜਾਰੀ ਕੀਤਾ ਅਲਰਟ
Sunday, Jan 12, 2020 - 09:16 AM (IST)

ਲਾਹੌਰ- ਅਮਰੀਕਾ ਨੇ ਪੋਲੀਓ ਪੀੜਤ ਪਾਕਿਸਤਾਨ ਸਮੇਤ 8 ਏਸ਼ੀਆਈ ਦੇਸ਼ਾਂ ਦੀ ਯਾਤਰਾ ਸਬੰਧੀ ਆਪਣੇ ਨਾਗਰਿਕਾਂ ਲਈ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਲੈਵਲ 2 ਦਾ ਹੈ। ਅਮਰੀਕਾ ਨੇ ਪੋਲੀਓ ਤੋਂ ਪੀੜਤ ਉਕਤ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਬਾਲਗਾਂ ਨੂੰ ‘ਜੀਵਨ ਰਕਸ਼ਕ ਬੂਸਟਰ ਡੋਜ਼’ ਰੱਖਣ ਦੀ ਸਲਾਹ ਦਿੱਤੀ ਹੈ। ਵਿਸ਼ਵ ਸਿਹਤ ਸੰਸਥਾ ਨੇ ਵੀ ਪਾਕਿਸਤਾਨ ਸਮੇਤ 8 ਦੇਸ਼ਾਂ ਲਈ ਪਾਬੰਦੀਆਂ ਲਾਈਆਂ ਹੋਈਆਂ ਹਨ। ਜਿਨ੍ਹਾਂ ਹੋਰਨਾਂ ਦੇਸ਼ਾਂ ਲਈ ਇਹ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ’ਚ ਅਫਗਾਨਿਸਤਾਨ, ਚੀਨ, ਇੰਡੋਨੇਸ਼ੀਆ, ਮਿਆਂਮਾਰ, ਮਲੇਸ਼ੀਆ, ਫਿਲਪੀਨਜ਼ ਅਤੇ ਪਾਪੂਆ ਨਿਊ ਗਿਨੀ ਸ਼ਾਮਲ ਹਨ। ਇਥੇ ਪੋਲੀਓ ਦੇ ਮਰੀਜ਼ ਵੱਡੀ ਗਿਣਤੀ ’ਚ ਹਨ।
ਅਮਰੀਕਾ ਨੇ ਹੋਰ ਦੇਸ਼ਾਂ ‘ਚ ਵਾਇਰਸ ਫੈਲਣ ਤੋਂ ਰੋਕਣ ਦੇ ਸਬੰਧ ‘ਚ ਆਪਣੀ ਸੰਘੀ ਏਜੰਸੀ ‘ਸੈਂਟਰ ਫਾਰ ਡਾਇਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ’ ਦੇ ਆਧਾਰ ‘ਤੇ ਪੋਲੀਓ ਗ੍ਰਸਤ ਦੇਸ਼ਾਂ ਦੀ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਅਮਰੀਕਾ ਨੇ ਆਪਣੇ ਯਾਤਰੀਆਂ ਨੂੰ ਦੂਜੇ ਦਰਜੇ ਦਾ ਅਲਰਟ ਜਾਰੀ ਕਰਦੇ ਹੋਏ ਡਬਲਿਯੂ. ਐੱਚ. ਓ. ਵਲੋਂ ਕੀਤੀ ਸਿਫਾਰਸ਼ ਵੀ ਸਾਂਝੀ ਕੀਤੀ ਹੈ।