''ਅਮਰੀਕਾ ਅੱਗ ਨਾਲ ਖੇਡ ਰਿਹਾ'', ਤਾਈਵਾਨ ਨੂੰ ਤਾਜ਼ਾ ਫੌਜੀ ਸਹਾਇਤਾ ''ਤੇ ਚੀਨ ਦੀ ਵਾਰਨਿੰਗ
Sunday, Dec 22, 2024 - 03:37 PM (IST)
ਬੀਜਿੰਗ (ਏ.ਪੀ.) : ਅਮਰੀਕਾ ਵੱਲੋਂ ਤਾਈਵਾਨ ਨੂੰ ਫੌਜੀ ਵਿਕਰੀ ਅਤੇ ਸਹਾਇਤਾ ਬਾਰੇ ਨਵੇਂ ਐਲਾਨ ਕੀਤੇ ਜਾਣ ਤੋਂ ਬਾਅਦ ਚੀਨੀ ਸਰਕਾਰ ਨੇ ਐਤਵਾਰ ਨੂੰ ਵਿਰੋਧ ਜਤਾਇਆ ਅਤੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਉਹ "ਅੱਗ ਨਾਲ ਖੇਡ ਰਿਹਾ ਹੈ।"
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਸ਼ਨੀਵਾਰ ਨੂੰ ਤਾਈਵਾਨ ਲਈ ਰੱਖਿਆ ਉਪਕਰਨਾਂ ਤੇ ਸੇਵਾਵਾਂ ਤੇ ਫੌਜੀ ਸਿੱਖਿਆ ਤੇ ਸਿਖਲਾਈ ਲਈ 571 ਮਿਲੀਅਨ ਡਾਲਰ ਤੱਕ ਦੇ ਪ੍ਰਬੰਧ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫੌਜੀ ਵਿਕਰੀ ਲਈ 295 ਮਿਲੀਅਨ ਅਮਰੀਕੀ ਡਾਲਰ ਮਨਜ਼ੂਰ ਕੀਤੇ ਗਏ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਵਿੱਚ ਅਮਰੀਕਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤਾਇਵਾਨ ਨੂੰ ਹਥਿਆਰਬੰਦ ਕਰਨਾ ਬੰਦ ਕਰੇ ਤੇ "ਖਤਰਨਾਕ ਉਪਾਵਾਂ ਜੋ ਤਾਈਵਾਨ ਜਲਡਮਰੂ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਕਮਜ਼ੋਰ ਕਰਨ" ਨੂੰ ਰੋਕੇ।
ਤਾਈਵਾਨ ਇਕ ਲੋਕਤੰਤਰੀ ਟਾਪੂ ਹੈ, ਜਿਸ ਉੱਤੇ ਚੀਨੀ ਸਰਕਾਰ ਦਾਅਵਾ ਕਰਦੀ ਹੈ। ਅਮਰੀਕੀ ਫੌਜੀ ਵਿਕਰੀ ਤੇ ਸਹਾਇਤਾ ਤਾਈਵਾਨ ਨੂੰ ਆਪਣੇ ਬਚਾਅ ਵਿੱਚ ਮਦਦ ਕਰਨ ਅਤੇ ਚੀਨ ਨੂੰ ਹਮਲਾ ਕਰਨ ਤੋਂ ਰੋਕਣ ਲਈ ਹੈ।