ਅਮਰੀਕਾ ਤੋਂ 15,000 ਅਸਾਲਟ ਰਾਈਫਲਾਂ ਖਰੀਦੇਗਾ ਸਵੀਡਨ
Wednesday, Dec 11, 2024 - 02:42 PM (IST)
 
            
            ਸਟਾਕਹੋਮ (ਏਜੰਸੀ)- ਸਵੀਡਨ ਅਮਰੀਕਾ ਤੋਂ 15,000 ਕੋਲਟ ਐੱਮ4ਏ1 ਅਸਾਲਟ ਰਾਈਫਲਾਂ ਖਰੀਦੇਗਾ, ਕਿਉਂਕਿ ਦੇਸ਼ ਦੇ ਰੱਖਿਆ ਬਲਾਂ ਦੇ ਮਿਆਰੀ ਹਥਿਆਰ ਪੁਰਾਣੇ ਹੋ ਚੁੱਕੇ ਹਨ ਅਤੇ ਨਵੇਂ ਹਥਿਆਰਾਂ ਦੀ ਸਪਲਾਈ ਲੋੜੀਂਦੀ ਦਰ 'ਤੇ ਨਹੀਂ ਹੋ ਰਹੀ ਹੈ। ਇਹ ਜਾਣਕਾਰੀ ਸਵੀਡਿਸ਼ ਮੀਡੀਆ ਨੇ ਦਿੱਤੀ। ਐੱਸਵੀਟੀ ਪ੍ਰਸਾਰਕ ਨੇ ਮੰਗਲਵਾਰ ਨੂੰ ਕਿਹਾ ਕਿ ਅਸਾਲਟ ਰਾਈਫਲਾਂ ਨੂੰ ਅਸਥਾਈ ਹੱਲ ਵਜੋਂ ਮੰਗਵਾਉਣ ਦਾ ਆਰਡਰ ਸਿੱਧਾ ਅਮਰੀਕੀ ਜ਼ਮੀਨੀ ਬਲਾਂ ਨੂੰ ਦਿੱਤਾ ਗਿਆ ਹੈ।
ਸਵੀਡਨ ਦਾ ਫਿਨਲੈਂਡ ਦੇ ਰੱਖਿਆ ਨਿਰਮਾਤਾ ਸਾਕੋ ਨਾਲ ਇੱਕ ਸਮਝੌਤਾ 2023 ਤੋਂ ਪ੍ਰਭਾਵੀ ਹੈ, ਜਿਸ ਦੇ ਤਹਿਤ ਫਿਨਲੈਂਡ ਨਾਲ ਸੰਯੁਕਤ ਖਰੀਦ ਦੇ ਹਿੱਸੇ ਵਜੋਂ ਸਵੀਡਿਸ਼ ਹਥਿਆਰਬੰਦ ਬਲਾਂ ਨੂੰ ਨਵੇਂ ਹਥਿਆਰਾਂ ਦੀ ਸਪਲਾਈ ਕੀਤੀ ਜਾਵੇਗੀ। ਸਵੀਡਿਸ਼ ਫੌਜੀ ਜ਼ਰੂਰਤਾਂ ਦੀ ਤੁਲਨਾ ਵਿਚ ਫਿਨਲੈਂਡ ਦੀ ਰੱਖਿਆ ਨਿਰਮਾਤਾ ਕੰਪਨੀ ਅਸਲਟ ਰਾਈਫਲਾਂ ਦੀ ਸਪਲਾਈ ਹੌਲੀ ਰਫਤਾਰ ਨਾਲ ਕਰ ਰਹੀ ਹੈ।
ਇਹ ਵੀ ਪੜ੍ਹੋ: ਟਰੰਪ ਦੀ ਨਵੀਂ ਕੈਬਨਿਟ 'ਚ ਪੰਜਾਬਣ ਦੀ ਐਂਟਰੀ, ਚੰਡੀਗੜ੍ਹ ਦੀ ਹਰਮੀਤ ਢਿੱਲੋਂ ਇਸ ਉੱਚ ਅਹੁਦੇ ਲਈ ਨਾਮਜ਼ਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            