ਟੈਰਿਫ ਵਧਾਉਣ ਦੀ Trump ਦੀ ਧਮਕੀ 'ਤੇ ਚੀਨ ਦੇ ਰਾਸ਼ਟਰਪਤੀ Xi ਨੇ ਦਿੱਤੀ ਚਿਤਾਵਨੀ

Tuesday, Dec 10, 2024 - 04:55 PM (IST)

ਟੈਰਿਫ ਵਧਾਉਣ ਦੀ Trump ਦੀ ਧਮਕੀ 'ਤੇ ਚੀਨ ਦੇ ਰਾਸ਼ਟਰਪਤੀ Xi ਨੇ ਦਿੱਤੀ ਚਿਤਾਵਨੀ

ਬੀਜਿੰਗ (ਭਾਸ਼ਾ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਅਤੇ ਚੀਨ ਵਿਚਾਲੇ ਟੈਰਿਫ ਅਤੇ ਟੈਕਨਾਲੋਜੀ ਦੀ ਲੜਾਈ ਵਿਚ ਕੋਈ ਨਹੀਂ ਜਿੱਤੇਗਾ ਅਤੇ ਬੀਜਿੰਗ ਮਜ਼ਬੂਤੀ ਨਾਲ ਆਪਣੇ ਹਿੱਤਾਂ ਦੀ ਰੱਖਿਆ ਕਰੇਗਾ। ਉਨ੍ਹਾਂ ਦਾ ਇਹ ਬਿਆਨ ਡੋਨਾਲਡ ਟਰੰਪ ਦੇ ਜਨਵਰੀ 2025 'ਚ ਇਕ ਵਾਰ ਫਿਰ ਅਮਰੀਕਾ ਦੀ ਰਾਸ਼ਟਰਪਤੀ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਆਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੇ ਪੁਤਿਨ ਨੂੰ ਪਰਮਾਣੂ ਧਮਕੀ ਨਾ ਦੇਣ ਦੀ ਕੀਤੀ ਅਪੀਲ 

ਚੀਨ ਆਪਣੀ ਪ੍ਰਭੂਸੱਤਾ, ਵਿਕਾਸ ਹਿੱਤਾਂ ਦੀ ਕਰੇਗਾ ਰਾਖੀ 

ਸ਼ੀ ਨੇ ਬੀਜਿੰਗ ਵਿੱਚ ਵਿਸ਼ਵ ਬੈਂਕ (ਡਬਲਯੂ.ਬੀ), ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ) ਸਮੇਤ 10 ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਨਾਲ ਇੱਕ ਬੈਠਕ ਵਿੱਚ ਕਿਹਾ, "ਟੈਰਿਫ, ਵਪਾਰ ਅਤੇ ਤਕਨਾਲੋਜੀ ਦੀ ਲੜਾਈ ਆਰਥਿਕ ਕਾਨੂੰਨਾਂ ਦੇ ਉਲਟ ਹੈ ਅਤੇ ਇਨ੍ਹਾਂ ਵਿਚੋ ਕੋਈ ਵੀ ਜੇਤੂ ਨਹੀਂ ਹੋਵੇਗਾ।" ਚੀਨੀ ਰਾਸ਼ਟਰਪਤੀ ਨੇ ਬੈਠਕ ਦੌਰਾਨ ਅਮਰੀਕਾ ਨਾਲ ਸਬੰਧਾਂ ਲਈ ਚੀਨ ਦੇ ਸਿਧਾਂਤਾਂ 'ਤੇ ਜ਼ੋਰ ਦਿੱਤਾ। ਸਰਕਾਰੀ ਮੀਡੀਆ ਦੁਆਰਾ ਇੱਥੇ ਜਾਰੀ ਕੀਤੀ ਗਈ ਖ਼ਬਰ ਅਨੁਸਾਰ, ਉਸਨੇ ਕਿਹਾ, "ਚੀਨ ਹਮੇਸ਼ਾ ਆਪਣੇ ਮਾਮਲਿਆਂ 'ਤੇ ਧਿਆਨ ਦੇਵੇਗਾ ਅਤੇ ਆਪਣੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਹਿੱਤਾਂ ਦੀ ਦ੍ਰਿੜਤਾ ਨਾਲ ਰਾਖੀ ਕਰੇਗਾ।" ਚੀਨ ਆਜ਼ਾਦ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ 'ਤੇ ਕਾਇਮ ਰਹੇਗਾ। 

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਵਧੇ ਸਿੱਖਾਂ 'ਤੇ ਹਮਲੇ, ਫਿਕਰਾਂ 'ਚ ਪਏ ਮਾਪੇ

ਟਰੰਪ ਨੇ 60 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਦਿੱਤੀ ਧਮਕੀ

ਸ਼ੀ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਨੈਸ਼ਨਲ ਬ੍ਰਾਡਕਾਸਟਿੰਗ ਕੰਪਨੀ' (ਐਨ.ਬੀ.ਸੀ) ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਉਸ ਦੇ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਸਬੰਧ 'ਬਹੁਤ ਵਧੀਆ' ਹਨ ਅਤੇ ਦੋਵਾਂ ਦੀ "ਇਸ ਹਫ਼ਤੇ ਹੀ ਗੱਲਬਾਤ ਹੋਈ ਸੀ।" ਹਾਲਾਂਕਿ ਚੀਨ ਨੇ ਸ਼ੀ ਅਤੇ ਟਰੰਪ ਵਿਚਕਾਰ ਗੱਲਬਾਤ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਅਮਰੀਕਾ ਨੂੰ ਚੀਨੀ ਨਿਰਯਾਤ 'ਤੇ 60 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਅਤੇ ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੀਜਿੰਗ ਫੈਂਟਾਨਿਲ ਨੂੰ ਰੋਕਣ ਵਿੱਚ ਅਸਫਲ ਰਿਹਾ ਤਾਂ 10 ਪ੍ਰਤੀਸ਼ਤ ਵੱਧ ਟੈਰਿਫ ਲਗਾਏ ਜਾਣਗੇ। ਸ਼ੀ ਨੇ ਕਿਹਾ ਕਿ ਸਾਰੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ। ਸਾਰੇ ਦੇਸ਼ਾਂ ਨੂੰ ਇੱਕ ਖੁੱਲ੍ਹੀ ਵਿਸ਼ਵ ਆਰਥਿਕਤਾ ਬਣਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਡਿਜੀਟਲ ਅਰਥਵਿਵਸਥਾ, ਨਕਲੀ ਬੁੱਧੀ ਅਤੇ ਘੱਟ-ਕਾਰਬਨ ਤਕਨਾਲੋਜੀ ਵਰਗੇ ਮਹੱਤਵਪੂਰਨ ਮੌਕਿਆਂ ਦਾ ਫਾਇਦਾ ਉਠਾਉਣ ਅਤੇ ਆਰਥਿਕ ਵਿਕਾਸ ਦੇ ਨਵੇਂ ਸਰੋਤ ਲੱਭਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News