ਅਮਰੀਕਾ: ਬਾਈਡੇਨ ਨੇ ਇੱਕ ਦਿਨ ''ਚ ਕਰੀਬ 1500 ਲੋਕਾਂ ਦੀ ਸਜ਼ਾ ਘਟਾਈ ਤੇ 39 ਲੋਕਾਂ ਨੂੰ ਦਿੱਤੀ ਮਾਫੀ
Thursday, Dec 12, 2024 - 05:38 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਵਿਚ ਨਜ਼ਰਬੰਦ ਕੀਤੇ ਗਏ ਲਗਭਗ 1,500 ਕੈਦੀਆਂ ਦੀ ਸਜ਼ਾ ਨੂੰ ਘਟਾ ਦਿੱਤਾ ਹੈ ਅਤੇ ਅਹਿੰਸਕ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ 39 ਅਮਰੀਕੀਆਂ ਨੂੰ ਮਾਫੀ ਦੇ ਦਿੱਤੀ ਹੈ। ਇਹ ਆਧੁਨਿਕ ਇਤਿਹਾਸ ਵਿੱਚ ਇੱਕ ਦਿਨ ਵਿੱਚ ਕੀਤੀ ਗਈ ਸਭ ਤੋਂ ਵੱਡੀ ਮਾਫੀ ਦੀ ਕਾਰਵਾਈ ਹੈ। ਬਾਈਡੇਨ ਨੇ ਵੀਰਵਾਰ ਨੂੰ ਸਜ਼ਾ ਘਟਾਉਣ ਦੀ ਘੋਸ਼ਣਾ ਕੀਤੀ ਅਤੇ ਇਹ ਆਦੇਸ਼ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਆਪਣੀ ਰਿਹਾਈ ਤੋਂ ਬਾਅਦ ਘੱਟੋ-ਘੱਟ ਇੱਕ ਸਾਲ ਘਰ ਵਿੱਚ ਨਜ਼ਰਬੰਦ ਰਹਿਣ ਦੀ ਸਜ਼ਾ ਕੱਟੀ ਹੈ।
ਇਹ ਵੀ ਪੜ੍ਹੋ: ਦੋ ਸਾਲਾ ਪੁੱਤ ਤੋਂ ਦੱਬਿਆ ਗਿਆ ਬੰਦੂਕ ਦਾ ਟਰਿਗਰ, ਮਾਂ ਦੀ ਹੋ ਗਈ ਮੌਤ
ਅੰਕੜਿਆਂ ਅਨੁਸਾਰ, ਜੇਲ੍ਹ ਵਿੱਚ ਵਾਇਰਸ ਫੈਲਣ ਦਾ ਜੋਖਮ ਬਹੁਤ ਜ਼ਿਆਦਾ ਸੀ ਅਤੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੁਝ ਕੈਦੀਆਂ ਨੂੰ ਰਿਹਾਅ ਕਰਕੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ। ਇੱਕ ਸਮਾਂ ਸੀ ਜਦੋਂ 5 ਵਿੱਚੋਂ ਇੱਕ ਕੈਦੀ ਨੂੰ ਕੋਰੋਨਾ ਵਾਇਰਸ ਸੀ। ਬਾਈਡੇਨ ਨੇ ਕਿਹਾ ਕਿ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਕਦਮ ਚੁੱਕਣਗੇ ਅਤੇ ਮਾਫੀ ਪਟੀਸ਼ਨਾਂ ਦੀ ਸਮੀਖਿਆ ਕਰਨਾ ਜਾਰੀ ਰੱਖਣਗੇ। ਅਮਰੀਕੀ ਇਤਿਹਾਸ ਵਿੱਚ ਮਾਫੀ ਦੀ ਦੂਜੀ ਸਭ ਤੋਂ ਵੱਡੀ ਕਾਰਵਾਈ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੌਰਾਨ ਹੋਈ ਸੀ। ਓਬਾਮਾ ਨੇ 2017 ਵਿੱਚ 330 ਦੋਸ਼ੀਆਂ ਨੂੰ ਮਾਫ ਕੀਤਾ ਸੀ। ਬਾਈਡੇਨ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਵਜੋਂ, ਮੈਨੂੰ ਉਨ੍ਹਾਂ ਲੋਕਾਂ ਪ੍ਰਤੀ ਦਇਆ ਦਿਖਾਉਣ ਦਾ ਸਨਮਾਨ ਮਿਲਿਆ ਹੈ ਜਿਨ੍ਹਾਂ ਨੇ ਪਛਤਾਵਾ ਅਤੇ ਮੁੜ ਵਸੇਬੇ ਦੀ ਸਮਰੱਥਾ ਦਿਖਾਈ ਹੈ।
ਇਹ ਵੀ ਪੜ੍ਹੋ: ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ 'ਚ ਕੀਤੇ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8