ਅਮਰੀਕਾ ਨੇ ਪੰਨੂ ਦੀ ਬੈਂਕ ਡਿਟੇਲ ਦੇਣ ਤੋਂ ਕੀਤਾ ਇਨਕਾਰ, ਮੋਗਾ DC ਆਫਿਸ ਨਾਲ ਜੁੜਿਆ ਹੈ ਮਾਮਲਾ

Thursday, Dec 12, 2024 - 02:33 PM (IST)

ਅਮਰੀਕਾ ਨੇ ਪੰਨੂ ਦੀ ਬੈਂਕ ਡਿਟੇਲ ਦੇਣ ਤੋਂ ਕੀਤਾ ਇਨਕਾਰ, ਮੋਗਾ DC ਆਫਿਸ ਨਾਲ ਜੁੜਿਆ ਹੈ ਮਾਮਲਾ

ਇੰਟਰਨੈਸ਼ਨਲ ਡੈਸਕ- ਸਿੱਖ ਫਾਰ ਜਸਟਿਸ ਦਾ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਜਿੱਥੇ ਭਾਰਤ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈ। ਉੱਥੇ ਹੁਣ ਅਮਰੀਕੀ ਪੁਲਸ ਅਧਿਕਾਰੀਆਂ ਨੇ SFJ ਮੁਖੀ ਅਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਬੈਂਕ ਵੇਰਵੇ ਅਤੇ ਫ਼ੋਨ ਨੰਬਰ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। SFJ 'ਤੇ ਭਾਰਤ ਵਿੱਚ ਪਾਬੰਦੀ ਹੈ। ਮਾਮਲਾ 2020 ਵਿੱਚ ਪੰਜਾਬ ਦੇ ਮੋਗਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ 'ਤੇ ਤਥਾਕਥਿਤ ਖਾਲਿਸਤਾਨੀ ਝੰਡਾ ਲਹਿਰਾਉਣ ਨਾਲ ਸਬੰਧਤ ਹੈ। ਇਹ ਕਥਿਤ ਤੌਰ 'ਤੇ ਪੰਨੂ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇੱਕ ਸੂਤਰ ਨੇ ਦੱਸਿਆ ਕਿ ਜਦੋਂ ਐਨ.ਆਈ.ਏ ਨੇ ਪੰਨੂ ਨਾਲ ਸਬੰਧਤ ਬੈਂਕ ਅਤੇ ਫ਼ੋਨ ਨੰਬਰਾਂ ਦੇ ਵੇਰਵੇ ਮੰਗੇ ਤਾਂ ਅਮਰੀਕੀ ਅਧਿਕਾਰੀਆਂ ਨੇ ਆਪਣੇ ਕਾਨੂੰਨ ਦਾ ਹਵਾਲਾ ਦਿੰਦਿਆਂ ਇਨਕਾਰ ਕਰ ਦਿੱਤਾ। ਅੱਤਵਾਦ ਦੇ ਦੋਸ਼ਾਂ 'ਚ ਭਾਰਤ 'ਚ ਲੋੜੀਂਦੇ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਉਸ ਨੂੰ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਘੋਸ਼ਿਤ ਕੀਤਾ ਹੈ ਅਤੇ ਉਸ ਖ਼ਿਲਾਫ਼ ਕਈ ਮਾਮਲੇ ਦਰਜ ਹਨ।

ਪੜ੍ਹੋ ਇਹ ਅਹਿਮ ਖ਼ਬਰ-Visa ਦੇਣ ਤੋਂ ਭਾਰਤ ਨੇ ਕੀਤਾ ਇਨਕਾਰ, ਕੈਨੇਡੀਅਨ ਵੱਖਵਾਦੀਆਂ ਨੂੰ ਲੱਗੀਆਂ ਮਿਰਚਾਂ

ਇਹ ਸੀ ਮਾਮਲਾ

14 ਅਗਸਤ 2020 ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ਸੀ। ਮੋਗਾ ਵਿੱਚ ਦੋ ਵਿਅਕਤੀ ਸੁਰੱਖਿਆ ਘੇਰਾ ਤੋੜ ਕੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਦਾਖ਼ਲ ਹੋਏ। ਇੰਨਾ ਹੀ ਨਹੀਂ ਉਨ੍ਹਾਂ ਨੇ ਛੱਤ 'ਤੇ ਖਾਲਿਸਤਾਨੀ ਝੰਡਾ ਲਹਿਰਾਇਆ ਅਤੇ ਅਹਾਤੇ 'ਚ ਲਗਾਏ ਤਿਰੰਗੇ ਦਾ ਅਪਮਾਨ ਵੀ ਕੀਤਾ। ਮੋਗਾ ਦੇ ਤਤਕਾਲੀ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਸੀ ਕਿ ਦੋਵੇਂ ਵਿਅਕਤੀ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਏ ਸਨ ਅਤੇ ਉਹ ਪੰਨੂੰ ਦੇ ਜਾਲ ਵਿੱਚ ਫਸ ਗਏ ਸਨ। ਪੰਨੂ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੀਆਂ ਇਮਾਰਤਾਂ 'ਤੇ ਤਥਾਕਥਿਤ ਖਾਲਿਸਤਾਨੀ ਝੰਡੇ ਨਾਲ ਭਾਰਤੀ ਝੰਡੇ ਦੀ ਥਾਂ ਲੈਣ ਵਾਲੇ ਨੂੰ 2,500 ਡਾਲਰ ਦੀ ਪੇਸ਼ਕਸ਼ ਕੀਤੀ ਸੀ।

ਅਮਰੀਕੀ ਅਧਿਕਾਰੀਆਂ ਨੇ ਵੇਰਵੇ ਦੇਣ ਤੋਂ ਕੀਤਾ ਇਨਕਾਰ 

5 ਸਤੰਬਰ, 2020 ਨੂੰ ਐਨ.ਆਈ.ਏ ਨੇ ਆਈ.ਪੀ.ਸੀ ਦੀਆਂ ਕਈ ਧਾਰਾਵਾਂ ਦੇ ਤਹਿਤ ਦੁਬਾਰਾ ਕੇਸ ਦਰਜ ਕੀਤਾ ਅਤੇ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ। ਗ੍ਰਹਿ ਮੰਤਰਾਲੇ ਦੇ ਇੱਕ ਸੂਤਰ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਐਨ.ਆਈ.ਏ ਕੋਲ ਕੇਸ ਦੁਬਾਰਾ ਦਰਜ ਕੀਤੇ ਜਾਣ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਐਨ.ਆਈ.ਏ ਨੇ ਆਪਣੀ ਜਾਂਚ ਦੌਰਾਨ ਪੰਨੂ ਨਾਲ ਕਥਿਤ ਤੌਰ 'ਤੇ ਜੁੜੇ ਕੁਝ ਬੈਂਕ ਖਾਤਾ ਨੰਬਰ ਅਤੇ ਫ਼ੋਨ ਨੰਬਰ ਪਾਏ। ਏਜੰਸੀ ਨੇ ਬਾਅਦ ਵਿੱਚ ਅਮਰੀਕੀ ਅਧਿਕਾਰੀਆਂ ਤੋਂ ਬੈਂਕ ਖਾਤਾ ਨੰਬਰ ਅਤੇ ਫ਼ੋਨ ਨੰਬਰਾਂ ਦੇ ਵੇਰਵੇ ਮੰਗੇ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਕਈ ਮਾਮਲਿਆਂ ਵਿੱਚ ਅਮਰੀਕੀ ਅਤੇ ਭਾਰਤੀ ਏਜੰਸੀਆਂ ਮਿਲ ਕੇ ਕੰਮ ਕਰਦੀਆਂ ਹਨ। ਨਵੀਂ ਦਿੱਲੀ ਸਥਿਤ ਦੂਤਘਰ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News