ਯੂਕ੍ਰੇਨ ਨੂੰ ਇਕ ਅਰਬ ਅਮਰੀਕੀ ਡਾਲਰ ਦੀ ਵਾਧੂ ਸਹਾਇਤਾ ਦੇਵੇਗਾ ਅਮਰੀਕਾ

Monday, Dec 09, 2024 - 11:04 AM (IST)

ਸਿਮੀ ਵੈਲੀ (ਏ. ਪੀ.)- ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਯੂਕ੍ਰੇਨ ਨੂੰ ਹਥਿਆਰ ਮੁਹੱਈਆ ਕਰਾਉਣ ਲਈ ਲਗਭਗ ਇਕ ਅਰਬ ਅਮਰੀਕੀ ਡਾਲਰ ਦੀ ਹੋਰ ਸਹਾਇਤਾ ਦਿੱਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਬਾਈਡੇਨ ਪ੍ਰਸ਼ਾਸਨ ਅਗਲੇ ਮਹੀਨੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਕੀਵ ਨੂੰ ਮਜ਼ਬੂਤ ​​ਕਰਨ ਲਈ ਕਾਂਗਰਸ (ਸੰਸਦ) ਵੱਲੋਂ ਮਨਜ਼ੂਰ ਸਾਰੀ ਰਕਮ ਖਰਚ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਅਮਰੀਕਾ ਜਾਣਾ ਹੋਵੇਗਾ ਹੋਰ ਵੀ ਸੌਖਾ, ਟਰੰਪ ਨੇ ਦਿੱਤੇ ਸੰਕੇਤ

ਅਮਰੀਕੀ ਸਰਕਾਰ ਯੁਕ੍ਰੇਨ ਨੂੰ ‘ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ’ ਜਾਂ ਐੱਚ. ਆਈ.ਐੱਮ. ਏ. ਆਰ. ਐੱਮ. ਲਈ ਡਰੋਨ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਏਗੀ। ਯੂਕ੍ਰੇਨ ਨੂੰ ਇਸ ਸਮੇਂ ਇਨ੍ਹਾਂ ਹਥਿਆਰਾਂ ਦੀ ਬਹੁਤ ਲੋੜ ਹੈ, ਜੋ ‘ਯੂਕ੍ਰੇਨ ਸੁਰੱਖਿਆ ਸਹਾਇਤਾ ਪਹਿਲਕਦਮੀ’ ਰਾਹੀਂ ਮੁਹੱਈਆ ਕਰਵਾਏ ਜਾਣਗੇ। ਇਸ ਪਹਿਲਕਦਮੀ ਰਾਹੀਂ ਪ੍ਰਦਾਨ ਕੀਤੇ ਗਏ ਹਥਿਆਰਾਂ ਦਾ ਮੰਤਵ ਯੂਕ੍ਰੇਨੀ ਫੌਜ ਦੀ ਭਵਿੱਖੀ ਸਮਰੱਥਾ ਨੂੰ ਵਧਾਉਣਾ ਹੈ ਨਾ ਕਿ ਜੰਗ ਦੇ ਮੈਦਾਨ ’ਚ ਤੁਰੰਤ ਤਬਦੀਲੀ ਲਿਆਉਣਾ ਹੈ। ਅਮਰੀਕਾ ਵੱਲੋਂ 98. 8 ਕਰੋੜ ਡਾਲਰ ਦਾ ਇਹ ਪੈਕੇਜ ਪਿਛਲੇ ਸੋਮਵਾਰ ਨੂੰ ਐਲਾਨੇ 72.5 ਕਰੋੜ ਡਾਲਰ ਦੀ ਫੌਜੀ ਸਹਾਇਤਾ ਤੋਂ ਵੱਖਰਾ ਹੈ।

ਇਹ ਵੀ ਪੜ੍ਹੋ: ਦੋਸਤ ਹੋਵੇ ਤਾਂ ਅਜਿਹਾ; ਟਰੰਪ ਨੂੰ ਰਾਸ਼ਟਰਪਤੀ ਚੋਣ ਜਿਤਾਉਣ ਲਈ ਐਲੋਨ ਮਸਕ ਨੇ ਖਰਚ ਕੀਤੇ 2200 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News