ਅਮਰੀਕਾ : ਐਫ.ਬੀ.ਆਈ ਮੁਖੀ ਨੇ ਦਿੱਤਾ ਅਸਤੀਫ਼ਾ

Thursday, Dec 12, 2024 - 06:20 PM (IST)

ਅਮਰੀਕਾ : ਐਫ.ਬੀ.ਆਈ ਮੁਖੀ ਨੇ ਦਿੱਤਾ ਅਸਤੀਫ਼ਾ

ਵਾਸ਼ਿੰਗਟਨ (ਯੂ. ਐੱਨ. ਆਈ.)- ਅਮਰੀਕਾ ਦੇ ਨਿਆਂ ਵਿਭਾਗ ਦੀ ਇਕ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਕਿਹਾ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਵਾਦਿਤ ਟਿੱਪਣੀ ਤੋਂ ਬਾਅਦ ਟਕਰਾਅ ਤੋਂ ਬਚਣ ਲਈ ਇਹ ਸਭ ਤੋਂ ਵਧੀਆ ਵਿਕਲਪ ਹੈ। ਬੁੱਧਵਾਰ ਨੂੰ ਐਫ.ਬੀ.ਆਈ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਰੇਅ ਨੇ ਕਿਹਾ ਕਿ ਟਰੰਪ ਕੋਲ ਇਸ ਅਹੁਦੇ ਲਈ ਆਪਣਾ ਉਮੀਦਵਾਰ ਹੈ, ਇਸ ਲਈ ਵਿਵਾਦਾਂ ਤੋਂ ਬਚਣ ਲਈ ਇਸ ਤੋਂ ਦੂਰ ਚਲੇ ਜਾਣਾ ਬਿਹਤਰ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਨੇ 30 ਨਵੰਬਰ ਨੂੰ ਐਫ.ਬੀ.ਆਈ ਦੀ ਅਗਵਾਈ ਕਰਨ ਲਈ ਆਪਣੇ ਸਹਿਯੋਗੀ ਕਾਸ਼ ਪਟੇਲ ਨੂੰ ਨਾਮਜ਼ਦ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਕਰਨ ਜਾ ਰਿਹੈ ਇਹ ਵੱਡਾ ਐਲਾਨ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਬਿਊਰੋ ਨੇ ਰੇ ਦੇ ਹਵਾਲੇ ਨਾਲ ਸਾਰੇ ਐੱਫ.ਬੀ.ਆਈ.ਕਰਮਚਾਰੀਆਂ ਨੂੰ ਕਿਹਾ,"ਮੇਰਾ ਟੀਚਾ ਆਪਣੇ ਮਿਸ਼ਨ 'ਤੇ ਕੇਂਦ੍ਰਿਤ ਰਹਿਣਾ ਹੈ, ਜੋ ਕਿ ਲਾਜ਼ਮੀ ਕੰਮ ਹੈ ਜੋ ਅਸੀਂ ਹਰ ਰੋਜ਼ ਅਮਰੀਕੀ ਲੋਕਾਂ ਦੀ ਤਰਫੋਂ ਕਰਦੇ ਹਾਂ। ਮੇਰੇ ਵਿਚਾਰ ਵਿੱਚ ਬਿਊਰੋ ਨੂੰ ਵਿਵਾਦਾਂ ਵਿੱਚ ਘਸੀਟਣ ਤੋਂ ਬਚਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਨਾਲ ਹੀ ਉਨ੍ਹਾਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਮਜ਼ਬੂਤ ​​ਕਰਨਾ ਹੈ ਜੋ ਸਾਡੇ ਕੰਮ ਕਰਨ ਦੇ ਤਰੀਕੇ ਲਈ ਬਹੁਤ ਮਹੱਤਵਪੂਰਨ ਹਨ।'' ਉਸ ਨੇ ਕਿਹਾ, ''ਅਸਤੀਫ਼ਾ ਦੇਣ ਦਾ ਫ਼ਾਸਲਾ ਆਸਾਨ ਨਹੀਂ ਸੀ। ਮੈਨੂੰ ਆਪਣੀ ਨੌਕਰੀ ਅਤੇ ਕੰਮ ਕਰਨ ਲਈ ਇਹ ਜਗ੍ਹਾ ਪਸੰਦ ਹੈ। ਮੈਂ ਇੱਥੇ ਦੇ ਲੋਕਾਂ ਨੂੰ ਪਸੰਦ ਕਰਦਾ ਹਾਂ ਅਤੇ ਮੇਰਾ ਧਿਆਨ ਹਮੇਸ਼ਾ ਕੰਮ 'ਤੇ ਰਿਹਾ ਹੈ ਅਤੇ ਐੱਫ.ਬੀ.ਆਈ. ਲਈ ਸਹੀ ਹੈ।'' ਜ਼ਿਕਰਯੋਗ ਹੈ ਕਿ ਟਰੰਪ ਨੇ ਵੇਅ ਦੇ ਫ਼ੈਸਲੇ 'ਤੇ ਟਿੱਪਣੀ ਕਰਦੇ ਹੋਏ ਕਿਹਾ, ''ਉਸ ਦੀ ਅਗਵਾਈ ਵਿਚ ਐੱਫ.ਬੀ.ਆਈ. ਨੇ ਆਪਣੀਆਂ ਵਿਸ਼ਾਲ ਸ਼ਕਤੀਆਂ ਦੀ ਵਰਤੋਂ ਬਹੁਤ ਸਾਰੇ ਨਿਰਦੋਸ਼ ਅਮਰੀਕੀਆਂ ਨੂੰ ਡਰਾਉਣ ਅਤੇ ਤਬਾਹ ਕਰਨ ਲਈ ਕੀਤੀ ਹੈ। ਇਨ੍ਹਾਂ ਵਿੱਚੋਂ ਕੁਝ ਲੋਕ ਕਦੇ ਵੀ ਆਪਣੇ ਨਾਲ ਹੋਏ ਅੱਤਿਆਚਾਰਾਂ ਤੋਂ ਉਭਰ ਨਹੀਂ ਸਕਣਗੇ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News