ਅਮਰੀਕਾ : ਵੀਜ਼ਾ ਲੈਣ ਗਈ ਔਰਤ 'ਤੇ ਭੜਕਿਆ ਭਾਰਤੀ ਅਫਸਰ, ਵੀਡੀਓ ਵਾਇਰਲ

12/02/2021 3:34:09 PM

ਇੰਟਰਨੈਸ਼ਨਲ ਡੈਸਕ (ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸਥਿਤ ਭਾਰਤੀ ਦੂਤਘਰ ਦੇ ਇਕ ਅਧਿਕਾਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਅਧਿਕਾਰੀ ਵੀਜ਼ਾ ਲੈਣ ਆਈ ਔਰਤ ਨਾਲ ਬਹਿਸ ਕਰਦੇ ਦਿਸ ਰਿਹਾ ਹੈ। ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰਾ ਸਿਮੀ ਗ੍ਰੇਵਾਲ ਨੇ ਵੀ ਇਸ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਅਤੇ ਸਰਕਾਰ ਨੂੰ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ। ਉਂਝ ਹਾਲੇ ਇਹ ਸਪਸ਼ੱਟ ਨਹੀਂ ਹੋਇਆ ਹੈ ਕਿ ਪੂਰਾ ਮਾਮਲਾ ਕੀ ਸੀ ਪਰ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ।

 

ਵਾਇਰਲ ਹੋ ਰਹੇ ਵੀਡੀਓ ਵਿਚ ਇਕ ਔਰਤ ਵੀਜ਼ਾ ਮੰਗਣ ਦੂਤਘਰ ਆਈ ਹੋਈ ਸੀ। ਉਸ ਨਾਲ ਇਕ ਸ਼ਖਸ ਵੀ ਹੁੰਦਾ ਹੈ। ਉਦੋਂ ਸਾਹਮਣੇ ਤੋਂ ਦੂਤਘਰ ਦਾ ਇਕ ਅਧਿਕਾਰੀ ਆਉਂਦਾ ਹੈ ਅਤੇ ਔਰਤ ਦੇ ਦਸਤਾਵੇਜ਼ ਵਾਪਸ ਕਰ ਦਿੰਦਾ ਹੈ। ਇਸ ਦੇ ਨਾਲ ਹੀ ਉਹ ਔਰਤ 'ਤੇ ਚੀਕਦੇ ਹੋਏ ਉਸ ਦੇ ਪੈਸੇ ਵੀ ਵਾਪਸ ਕਰ ਦਿੰਦਾ ਹੈ। ਅਧਿਕਾਰੀ ਨੇ ਵੀਜ਼ਾ ਜਾਰੀ ਨਾ ਕਰਨ ਅਤੇ ਦੋਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਵੀਡੀਓ ਟਵੀਟ ਕਰਦਿਆਂ ਸਿਮੀ ਗ੍ਰੇਵਾਲ ਨੇ ਲਿਖਿਆ ਕਿ 24 ਨਵੰਬਰ, 2021 ਨੂੰ ਭਾਰਤੀ ਦੂਤਘਰ ਨਿਊਯਾਰਕ ਵਿਚ। ਔਰਤ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਹ ਭਾਰਤ ਦਾ ਵੀਜ਼ਾ ਚਾਹੁੰਦੀ ਸੀ ਪਰ ਦੂਤਘਰ ਵਿਚ ਇਕ ਭਾਰਤੀ ਅਧਿਕਾਰੀ ਨੇ ਉਸ ਨਾਲ ਇਤਰਾਜ਼ਯੋਗ ਵਿਵਹਾਰ ਕੀਤਾ। ਇਹ ਇਕਲੌਤਾ ਵੀਡੀਓ ਹੈ ਪਰ ਅਧਿਕਾਰੀਆਂ ਦੇ ਵਿਵਹਾਰ ਨੂੰ ਲੈ ਕੇ ਕਈ ਸ਼ਿਕਾਇਤਾਂ ਹਨ।

ਪੜ੍ਹੋ ਇਹ ਅਹਿਮ ਖਬਰ-ਬੇਰਹਿਮ ਪਿਤਾ, ਗਲਤ ਪਿੱਜ਼ਾ ਡਿਲਿਵਰ ਹੋਣ 'ਤੇ ਗੁੱਸੇ 'ਚ 6 ਮਹੀਨੇ ਦੇ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ

ਵੀਡੀਓ ਨਾਲ ਵਿਦੇਸ਼ ਮੰਤਰਾਲਾ, ਵਿਦੇਸ਼ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੀ.ਐੱਮ.ਓ. ਨੂੰ ਬਹੁਤ ਸਾਰੇ ਲੋਕਾਂ ਨੇ ਟੈਗ ਕੀਤਾ। ਇਸ ਮਗਰੋਂ ਦੂਤਘਰ ਦੇ ਉੱਚ ਅਧਿਕਾਰੀਵੀ ਹਰਕਤ ਵਿਚ ਆਏ ਅਤੇ ਮਾਮਲੇ ਵਿਚ ਸਫਾਈ ਜਾਰੀ ਕੀਤੀ। ਨਿਊਯਾਰਕ ਵਿਚ ਭਾਰਤੀ ਦੂਤਘਰ ਨੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਅਸੀਂ ਇਸ ਵੀਡੀਓ ਦੇ ਸੰਬੰਧ ਵਿਚ ਸ਼ਿਕਾਇਤ ਦਰਜ ਕਰਾ ਦਿੱਤੀ ਹੈ। ਦੂਤਘਰ ਵਿਚ ਜਨਤਾ ਦੀ ਸੇਵਾ ਨੂੰ ਸਰਬ ਉੱਚ ਜਗ੍ਹਾ ਦਿੱਤੀ ਜਾਂਦੀ ਹੈ।ਕੌਂਸਲ ਜਨਰਲ ਖੁਦ ਇਸ ਮਾਮਲੇ ਨੂੰ ਦੇਖ ਰਹੇ ਹਨ। ਜੇਕਰ ਇਸ ਵਿਚ ਦੂਤਘਰ ਅਧਿਕਾਰੀ ਦੀ ਗਲਤੀ ਪਾਈ ਗਈ ਤਾਂ ਉਸ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇਗੀ। 

ਨੋਟ - ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News