ਭਾਰਤੀ-ਅਮਰੀਕੀ ਜੋੜਾ ਘਰ 'ਚ ਪਾਇਆ ਗਿਆ ਮ੍ਰਿਤਕ, ਜਾਂਚ ਜਾਰੀ

Tuesday, Feb 19, 2019 - 03:40 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੂਬੇ ਟੈਕਸਾਸ ਸਥਿਤ ਇਕ ਉਪ ਨਗਰ ਦੇ ਅਪਾਰਟਮੈਂਟ ਵਿਚ ਭਾਰਤੀ ਮੂਲ ਦਾ ਇਕ ਜੋੜਾ ਮ੍ਰਿਤਕ ਪਾਇਆ ਗਿਆ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਘਟਨਾ ਸਪੱਸ਼ਟ ਰੂਪ ਵਿਚ ਹੱਤਿਆ ਦੇ ਬਾਅਦ ਖੁਦਕੁਸ਼ੀ ਪ੍ਰਤੀਤ ਹੁੰਦੀ ਹੈ। ਸੋਮਵਾਰ ਸਵੇਰੇ ਕਰੀਬ 6 ਵਜੇ ਪੁਲਸ ਅਧਿਕਾਰੀ ਸੁਗਰਲੈਂਡ ਸਥਿਤ ਇਸ ਘਰ ਵਿਚ ਪਹੁੰਚੇ। ਇੱਥੇ ਉਨ੍ਹਾਂ ਨੂੰ 51 ਸਾਲਾ ਸ਼੍ਰੀਨਿਵਾਸ ਨਕੀਰੇਕਾਂਤੀ ਅਤੇ ਉਨ੍ਹਾਂ ਦੀ 46 ਸਾਲਾ ਪਤਨੀ ਸ਼ਾਂਤੀ ਨਕੀਰੇਕਾਂਤੀ ਦੀਆਂ ਲਾਸ਼ਾਂ ਮਿਲੀਆਂ। 

ਜੋੜੇ ਦਾ ਘਰ ਪੇਂਡਰਗ੍ਰਾਸ ਅਤੇ ਸ਼ੇਫੀਲਡ ਕੋਰਟ ਮਾਰਗ 'ਤੇ ਸਥਿਤ ਹੈ। ਪੁਲਸ ਨੇ ਦੱਸਿਆ ਕਿ ਸ਼ਾਂਤੀ ਦੇ ਸਿਰ 'ਤੇ ਗੋਲੀ ਲੱਗਣ ਦੇ ਨਿਸ਼ਾਨ ਸਨ। ਜਦਕਿ ਸ਼੍ਰੀਨਿਵਾਸ ਦਾ ਲਾਸ਼ ਬੈੱਡਰੂਮ ਵਿਚ ਸੀ ਅਤੇ ਉਨ੍ਹਾਂ ਦੀ ਛਾਤੀ 'ਤੇ ਗੋਲੀ ਲੱਗਣ ਦੇ ਨਿਸ਼ਾਨ ਸਨ। ਨੇੜੇ ਹੀ ਬੰਦੂਕ ਪਈ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਅਜਿਹਾ ਲੱਗਦਾ ਹੈ ਕਿ ਸ਼੍ਰੀਨਿਵਾਸ ਨੇ ਪਹਿਲਾਂ ਸ਼ਾਂਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। 

ਅਧਿਕਾਰੀਆਂ ਮੁਤਾਬਕ ਘਟਨਾ ਸਮੇਂ 16 ਸਾਲਾ ਕੁੜੀ ਘਰ ਵਿਚ ਸੌਂ ਰਹੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਬੈੱਡਰੂਮ ਵਿਚੋਂ ਬਾਹਰ ਨਹੀਂ ਸਨ ਆ ਰਹੇ। ਸੁਗਰਲੈਂਡ ਸਿਟੀ ਦੇ ਬੁਲਾਰੇ ਡੱਗ ਅਡੋਲਫ ਨੇ ਕਿਹਾ ਕਿ ਕੁੜੀ ਨੂੰ ਕੋਈ ਸੱਟ ਨਹੀਂ ਲੱਗੀ ਹੈ ਅਤੇ ਹੁਣ ਉਹ ਪਰਿਵਾਰ ਦੇ ਦੋਸਤਾਂ ਦੀ ਨਿਗਰਾਨੀ ਵਿਚ ਹੈ। ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ ਸ਼੍ਰੀਨਿਵਾਸ ਹਿਊਸਟਨ ਵਿਚ ਇਕ ਊਰਜਾ ਕੰਪਨੀ ਵਿਚ ਨਿਦੇਸ਼ਕ ਸਨ ਅਤੇ ਸ਼ਾਂਤੀ ਇਕ ਕੰਪਿਊਟਰ ਪ੍ਰੋਗਰਾਮਰ ਸੀ। ਦੋਹਾਂ ਵਿਚਕਾਰ ਕੋਈ ਸਮੱਸਿਆ ਨਹੀਂ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੋੜੇ ਦਾ 21 ਸਾਲ ਦਾ ਬੇਟਾ ਵੀ ਹੈ ਜੋ ਟੈਕਸਾਸ ਯੂਨੀਵਰਸਿਟੀ ਵਿਚ ਪੜ੍ਹਦਾ ਹੈ। ਸੁਗਰਲੈਂਡ ਪੁਲਸ ਵਿਭਾਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਮਾਮਲਾ ਹੱਤਿਆ ਅਤੇ ਫਿਰ ਖੁਦਕੁਸ਼ੀ ਦਾ ਲੱਗਦਾ ਹੈ। ਇਸ ਸਬੰਧ ਵਿਚ ਜਾਂਚ ਜਾਰੀ ਹੈ।


Vandana

Content Editor

Related News