ਅਮਰੀਕੀ ਸਦਨ ਨੇ ਉਇਗਰ ਅਧਿਕਾਰ ਬਿੱਲ ਕੀਤਾ ਪਾਸ

05/28/2020 6:13:37 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਪ੍ਰਤੀਨਿਧੀ ਸਭਾ ਨੇ ਇਕ ਬਿੱਲ ਪਾਸ ਕੀਤਾ ਹੈ ਜਿਸ ਵਿੱਚ ਸ਼ਿਨਜਿਆਂਗ ਖੇਤਰ ਵਿੱਚ ਉਇਗਰ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕਰਨ ਲਈ ਚੀਨ ਉੱਤੇ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਗਈ ਹੈ। ਈਫੇ ਨਿਊਜ਼ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਡੈਮੋਕ੍ਰੇਟ-ਕੰਟਰੋਲਡ ਸਦਨ ਨੇ ਇਸ ਬਿੱਲ ਦੇ ਪੱਖ ਵਿਚ 431 ਵੋਟਾਂ ਅਤੇ ਵਿਰੋਧ ਵਿਚ ਇਕ ਦੇ ਨਾਲ ਮਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ ਰਿਪਬਲਿਕਨ-ਬਹੁਮਤ ਵਾਲੀ ਸੈਨੇਟ ਦੁਆਰਾ ਦੋ ਹਫਤੇ ਪਹਿਲਾਂ ਤਜਵੀਜ਼ ਕੀਤਾ ਗਿਆ ਕਾਨੂੰਨ ਹੁਣ ਦਸਤਖਤ ਕੀਤੇ ਜਾਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਜਾਵੇਗਾ। ਫਿਲਹਾਲ ਟਰੰਪ ਨੇ ਇਹ ਨਹੀਂ ਕਿਹਾ ਹੈ ਕੀ ਇਸ ਨੂੰ ਕਾਨੂੰਨ ਬਣਾਇਆ ਜਾਵੇਗਾ।

PunjabKesari

ਬਿੱਲ ਦੇ ਪਾਠ ਵਿਚ ਵ੍ਹਾਈਟ ਹਾਊਸ ਨੂੰ ਚੀਨੀ ਅਧਿਕਾਰੀਆਂ ਵਿਰੁੱਧ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਗਈ ਹੈ ਜੇਕਰ ਪਾਇਆ ਜਾਂਦਾ ਹੈ ਕਿ ਉਹ ਉਇਗਰਾਂ ਨਾਲ ਕਥਿਤ ਦੁਰਵਿਵਹਾਰ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਵਿਚੋਂ 10 ਲੱਖ ਨੂੰ ਜ਼ਬਰਦਸਤੀ ਇੰਟਰਨੈਸ਼ਨਲ ਕੈਂਪਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ। ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ,''ਬਿੱਲ ਦੀ ਮਨਜ਼ੂਰੀ ਜ਼ਰੀਏ ਅਸੀਂ ਸਤਾਏ ਗਏ ਲੋਕਾਂ ਨੂੰ ਸੰਦੇਸ਼ ਭੇਜ ਰਹੇ ਹਾਂ ਕਿ ਉਨ੍ਹਾਂ ਨੂੰ ਭੁਲਾਇਆ ਨਹੀਂ ਗਿਆ। ਅਸੀਂ ਚੀਨ ਦੇ ਰਾਸ਼ਟਰਪਤੀ ਨੂੰ ਕਹਿ ਰਹੇ ਹਾਂ, ਤੁਸੀਂ ਇਨ੍ਹਾਂ ਲੋਕਾਂ ਨੂੰ ਕਹਿ ਸਕਦੇ ਹੋ ਕਿ ਉਹਨਾਂ ਨੂੰ ਭੁਲਾ ਦਿੱਤਾ ਗਿਆ ਹੈ, ਪਰ ਉਹ ਨਹੀਂ ਹਨ।”

ਪੜ੍ਹੋ ਇਹ ਅਹਿਮ ਖਬਰ-ਬਿਡੇਨ ਨੇ ਅਮਰੀਕੀ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਲਈ ਜਾਰੀ ਕੀਤਾ ਸੋਗ ਸੰਦੇਸ਼ (ਵੀਡੀਓ)

ਨਵੇਂ ਨਿਯਮ ਤਹਿਤ ਬੁੱਧਵਾਰ ਦੀ ਵੋਟਿੰਗ ਆਪਣੀ ਕਿਸਮ ਦਾ ਪਹਿਲਾ ਅਭਿਆਸ ਸੀ ਜਿਸ ਨਾਲ ਮੈਂਬਰਾਂ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ 45 ਦਿਨਾਂ ਦੀ "ਰਿਮੋਟ ਪ੍ਰਕਿਰਿਆ" ਅਵਧੀ ਦੇ ਹਿੱਸੇ ਵਜੋਂ ਪੇਸ਼ ਕੀਤੀ ਗਈ ਪ੍ਰੌਕਸੀ ਵੋਟ ਪਾਉਣ ਦੀ ਆਗਿਆ ਦਿੱਤੀ ਗਈ। ਬਿੱਲ ਨੂੰ ਮਨਜ਼ੂਰੀ ਮਿਲਣ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਦਰਮਿਆਨ ਪਹਿਲਾਂ ਤੋਂ ਤਣਾਅਪੂਰਨ ਕੂਟਨੀਤਕ ਸੰਬੰਧ ਹੋਰ ਗੁੰਝਲਦਾਰ ਹੋ ਗਏ ਹਨ ਅਤੇ ਇਹ ਬਿੱਲ ਉਸੇ ਦਿਨ ਆਇਆ ਹੈ ਜਦੋਂ ਸਕੱਤਰ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਾਂਗਰਸ ਨੂੰ ਕਿਹਾ ਕਿ ਹਾਂਗ ਕਾਂਗ ਨੂੰ ਹੁਣ ਚੀਨ ਤੋਂ ਖੁਦਮੁਖਤਿਆਰ ਨਹੀਂ ਮੰਨਿਆ ਜਾ ਸਕਦਾ। ਅਮਰੀਕਾ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੀ ਬੈਠਕ ਨੂੰ ਹਾਂਗ ਕਾਂਗ ਲਈ ਪ੍ਰਸਤਾਵਿਤ ਚੀਨੀ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਸੰਬੋਧਿਤ ਕਰਨ ਲਈ ਵੀ ਅਪੀਲ ਕੀਤੀ ਪਰ ਇਸ ਨੂੰ ਬੀਜਿੰਗ ਨੇ ਖਾਰਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਇਹ ਮਾਮਲਾ ਇਕ ਅੰਦਰੂਨੀ ਸੀ ਜੋ ਵਿਸ਼ਵ ਸੰਸਥਾ ਦੀ ਚਿੰਤਾ ਨਹੀਂ ਕਰਦਾ।
 


Vandana

Content Editor

Related News