ਹੈਤੀ ਪ੍ਰਵਾਸੀਆਂ ਦਾ ਹੜ੍ਹ ਰੋਕਣ ਲਈ ਅਮਰੀਕਾ ਨੇ ਬੰਦ ਕੀਤਾ ਡੇਲ ਰੀਓ ਬੰਦਰਗਾਹ

Sunday, Sep 19, 2021 - 11:07 AM (IST)

ਹੈਤੀ ਪ੍ਰਵਾਸੀਆਂ ਦਾ ਹੜ੍ਹ ਰੋਕਣ ਲਈ ਅਮਰੀਕਾ ਨੇ ਬੰਦ ਕੀਤਾ ਡੇਲ ਰੀਓ ਬੰਦਰਗਾਹ

ਵਾਸ਼ਿੰਗਟਨ- ਅਮਰੀਕਾ ਨੇ ਵੱਡੀ ਗਿਣਤੀ ਵਿਚ ਹੈਤੀ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ-ਮੈਕਸੀਕੋ ਸਰਹੱਦ ’ਤੇ ਦਾਖਲੇ ਲਈ ਡੇਲ ਰੀਓ ਬੰਦਰਗਾਹ ਨੂੰ ਬੰਦ ਕਰ ਦਿੱਤਾ। ਇਸ ਹਫਤੇ ਲਗਭਗ 11,000 ਸ਼ਰਨ ਚਾਹੁਣ ਵਾਲੇ ਪ੍ਰਵਾਸੀ ਡੇਲ ਰੀਓ ਪਹੁੰਚੇ। ਬੰਦਰਗਾਹ ਬੰਦ ਹੋਣ ਤੋਂ ਬਾਅਦ ਇਹ ਪ੍ਰਵਾਸੀ ਅਮਰੀਕਾ ਅਤੇ ਮੈਕਸੀਕੋ ਵਿਚਾਲੇ ਸਥਿਤ ਇਕ ਬੰਨ੍ਹ ’ਤੋਂ ਹੋ ਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਲੱਗ ਗਏ।


author

Tarsem Singh

Content Editor

Related News