ਲੀਬੀਆ ''ਚ ਲਾਪਤਾ ਹੋਇਆ ਅਮਰੀਕੀ ਡਰੋਨ

Saturday, Nov 23, 2019 - 11:05 AM (IST)

ਵਾਸ਼ਿੰਗਟਨ— ਅਮਰੀਕੀ ਫੌਜ ਦਾ ਇਕ ਬਿਨਾਂ ਹਥਿਆਰ ਵਾਲਾ ਡਰੋਨ ਲੀਬੀਆ ਦੇ ਹਵਾਈ ਖੇਤਰ 'ਚ ਲਾਪਤਾ ਹੋ ਗਿਆ ਹੈ, ਜਿਥੇ ਹਥਿਆਰਬੰਦ ਵਿਧਰੋਹੀ ਸੰਯੁਕਤ ਰਾਸ਼ਟਰ ਵਲੋਂ ਮਾਨਤਾ ਪ੍ਰਾਪਤ ਸਰਕਾਰ ਦੇ ਨਾਲ ਸੱਤਾ ਲਈ ਲੜ ਰਹੇ ਹਨ। ਪੈਂਟਾਗਨ ਨੇ ਸ਼ੁੱਕਰਵਾਰ ਨੂੰ ਇਹ ਬਿਆਨ 'ਚ ਕਿਹਾ ਕਿ ਅਮਰੀਕੀ ਅਫਰੀਕਾ ਕਮਾਂਡ ਦਾ ਰਿਮੋਟ ਨਾਲ ਸੰਚਾਲਿਤ ਇਕ ਬਿਨਾਂ ਹਥਿਆਰ ਵਾਲਾ ਡਰੋਨ ਲੀਬੀਆ 'ਚ ਤ੍ਰਿਪੋਲੀ ਦੇ ਹਵਾਈ ਖੇਤਰ 'ਚ ਲਾਪਤਾ ਹੋ ਗਿਆ। ਡਰੋਨ ਦੇ ਲਾਪਤਾ ਹੋਣ ਦਾ ਅਜੇ ਕੋਈ ਕਾਰਨ ਪਤਾ ਨਹੀਂ ਲੱਗਿਆ ਹੈ ਤੇ ਅਫਰੀਕਾ ਕਮਾਂਡ ਨੇ ਕਿਹਾ ਕਿ ਉਹ ਜਾਂਚ ਕਰ ਰਹੀ ਹੈ। ਉਸ ਨੇ ਦੱਸਿਆ ਕਿ ਕਮਾਂਡ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਤੇ ਹਿੰਸਕ ਕੱਟੜਪੰਥੀ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਲੀਬੀਆ 'ਚ ਡਰੋਨ ਮੁਹਿੰਮ ਚਲਾਈ ਹੈ।

ਉਸ ਨੇ ਦੱਸਿਆ ਕਿ ਲੀਬੀਆ 'ਚ ਅੱਤਵਾਦ ਗਤੀਵਿਧੀ ਨਾਲ ਨਜਿੱਠਣ 'ਚ ਇਹ ਮੁਹਿੰਮ ਅਹਿਮ ਹੈ ਤੇ ਸਹੀ ਸਰਕਾਰੀ ਗਤੀਵਿਧੀਆਂ ਦੇ ਪੂਰੇ ਤਾਲਮੇਲ ਨਾਲ ਚਲਾਈ ਜਾਂਦੀ ਹੈ। ਅਮਰੀਕਾ ਦਾ ਡਰੋਨ ਅਜਿਹੇ ਸਮੇਂ 'ਚ ਲਾਪਤਾ ਹੋਇਆ ਹੈ ਜਦੋਂ ਇਕ ਦਿਨ ਪਹਿਲਾਂ ਲੀਬੀਆ ਦੇ ਵਿਧਰੋਹੀ ਖਲੀਫਾ ਹਫਤਾਰ ਦੀ ਵਫਾਦਾਦ ਫੌਜ ਨੇ ਕਿਹਾ ਸੀ ਕਿ ਉਨ੍ਹਾਂ ਨੇ ਪੱਛਮੀ ਲੀਬੀਆ 'ਚ ਉਨ੍ਹਾਂ ਦੇ ਕੰਟਰੋਲ ਖੇਤਰ 'ਚ ਉਡ ਰਹੇ ਇਕ ਡਰੋਨ ਨੂੰ ਢੇਰ ਕਰ ਦਿੱਤਾ ਹੈ।


Baljit Singh

Content Editor

Related News