ਫਿਦੇਲ ਕਾਸਤ੍ਰੋ ਨੂੰ ਮਾਰਨ ਲਈ ਅਮਰੀਕਾ ਨੇ ਰਚੀਆਂ ਸਨ 638 ਸਾਜਿਸ਼ਾਂ

08/13/2019 9:47:14 PM

ਵਾਸ਼ਿੰਗਟਨ - ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤ੍ਰੋ ਨੇ ਇਕ ਵਾਰ ਆਖਿਆ ਸੀ ਕਿ ਜੇਕਰ ਕਿਸੇ ਸ਼ਖਸ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਕੋਈ ਓਲਿੰਪਕ ਮੁਕਾਬਲਾ ਹੁੰਦਾ ਹੈ ਤਾਂ ਉਹ ਇਸ 'ਚ ਗੋਲਡ ਮੈਡਲ ਜਿੱਤਦੇ। ਫਿਦੇਲ ਕਾਸਤ੍ਰੋ ਨੂੰ ਮਾਰਨ ਲਈ 638 ਸਾਜਿਸ਼ਾਂ ਰੱਚੀਆਂ ਗਈਆਂ ਸਨ ਪਰ ਹਰ ਵਾਰ ਫਿਦੇਲ ਕਾਸਤ੍ਰੋ ਖੁਦ ਨੂੰ ਬਚਾਉਣ 'ਚ ਸਫਲ ਰਹੇ। ਫਿਦੇਲ ਕਾਸਤ੍ਰੋ ਦੀ ਹੱਤਿਆ ਦੀਆਂ 638 ਸਾਜਿਸ਼ਾਂ ਦਾ ਅੰਕੜਾ ਵੀ ਅਧਿਕਾਰਕ ਹੈ, ਕੋਸ਼ਿਸ਼ਾਂ ਸ਼ਾਇਦ ਇਸ ਤੋਂ ਜ਼ਿਆਦਾ ਹੋਈਆਂ ਹੋਣ।

PunjabKesari

ਉਨ੍ਹਾਂ ਨੂੰ ਮਾਰਨ ਲਈ ਜ਼ਹਿਰੀਲੇ ਸਿਗਾਰ, ਜ਼ਹਿਰੀਲੇ ਪੈੱਨ ਅਤੇ ਵਿਸਫੋਟਕ ਵਾਲੀ ਸਿਗਰੇਟ ਤੱਕ ਦੇ ਤਰੀਕੇ ਅਜ਼ਮਾਏ ਗਏ। ਇਨ੍ਹਾਂ 'ਚੋਂ ਜ਼ਿਆਦਾਤਰ ਸਾਜਿਸ਼ਾਂ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਨੇ ਰਚੀਆਂ ਸਨ। ਇਨਾਂ ਸਾਜਿਸ਼ਾਂ 'ਚ ਕਿਊਬਾ ਤੋਂ ਭੱਜ ਕੇ ਅਮਰੀਕਾ 'ਚ ਵਸੇ ਫਿਦੇਲ ਕਾਸਤ੍ਰੋ ਦੇ ਵਿਰੋਧੀ ਵੀ ਸ਼ਾਮਲ ਸਨ। ਆਪਣੀ 80ਵੀਂ ਬਰਸੀ 'ਤੇ ਫਿਦੇਲ ਕਾਸਤ੍ਰੋ ਨੇ ਕਿਹਾ ਸੀ ਕਿ 80 ਦੀ ਉਮਰ 'ਚ ਬਹੁਤ ਖੁਸ਼ ਹਾਂ, ਮੈਂ ਕਦੇ ਇਹ ਨਹੀਂ ਸੋਚਿਆ ਸੀ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਬਗਲ 'ਚ ਹਾਂ। ਜੋ ਮੈਨੂੰ ਹਰ ਰੋਜ਼ ਮਾਰਨ ਦੇ ਨਵੇਂ ਪਲਾਨ ਬਣਾਉਂਦੇ ਹਨ।

ਪ੍ਰੇਮਿਕਾ ਨੇ ਵੀ ਰਚੀ ਸੀ ਮਾਰਨ ਦੀ ਸਾਜਿਸ਼
ਫਿਦੇਲ ਕਾਸਤ੍ਰੋ ਨੂੰ ਮਾਰਨ ਦੀਆਂ ਸਾਜਿਸ਼ਾਂ 'ਚ ਉਨ੍ਹਾਂ ਦੀ ਇਕ ਪ੍ਰੇਮਿਕਾ ਵੀ ਸ਼ਾਮਲ ਰਹੀ। ਕਾਸਤ੍ਰੋ ਨੂੰ ਮਾਰਨ ਲਈ ਜ਼ਹਿਰੀਲੀ ਕੋਲਡ ਕ੍ਰੀਮ ਦਾ ਜ਼ਾਰ ਉਨ੍ਹਾਂ ਤੱਕ ਪਹੁੰਚਾਉਣਾ ਸੀ। ਕਾਸਤ੍ਰੋ ਦੀ ਸਾਬਕਾ ਪ੍ਰੇਮਿਕਾ ਮਾਰੀਟਾ ਲਾਰੇਂਜ ਇਸ ਸਾਜਿਸ਼ ਲਈ ਰਾਜ਼ੀ ਹੋ ਗਈ ਸੀ ਪਰ ਕਹਿੰਦੇ ਹਨ ਕਿ ਇਸ ਦੀ ਭਨਕ ਫਿਦੇਲ ਕਾਸਤ੍ਰੋ ਨੂੰ ਲੱਗ ਗਈ ਸੀ। ਉਨ੍ਹਾਂ ਨੇ ਆਪਣੀ ਸਾਬਕਾ ਪ੍ਰੇਮਿਕਾ ਮਾਰੀਟਾ ਨੂੰ ਪਿਸਤੌਲ ਦੇ ਕੇ ਕਿਹਾ ਸੀ ਕਿ ਉਹ ਉਸ ਨੂੰ ਗੋਲੀ ਮਾਰ ਦੇਣ। ਜ਼ਾਹਿਰ ਹੈ ਮਾਰੀਟਾ ਨੇ ਅਜਿਹਾ ਨਹੀਂ ਕੀਤਾ।

PunjabKesari

ਫਿਦੇਲ ਕਾਸਤ੍ਰੋ ਦਾ ਲੋਹਾ ਪੂਰੀ ਦੁਨੀਆ ਮੰਨਦੀ ਸੀ। ਉਨ੍ਹਾਂ ਦਾ ਜਨਮ 13 ਅਗਸਤ, 1926 ਨੂੰ ਕਿਊਬਾ 'ਚ ਹੋਇਆ ਸੀ। ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸੀਓ ਬਤੀਸਓ ਅਮਰੀਕਾ ਦੇ ਕੱਟੜ ਸਮਰਥਕ ਸਨ। ਉਨ੍ਹਾਂ 'ਤੇ ਅਮਰੀਕੀ ਹਿੱਤਾਂ ਦੀ ਰੱਖਿਆ ਲਈ ਕਿਊਬਾ ਦੀ ਜਨਤਾ ਦੇ ਨਾਲ ਅਣਦੇਖੀ ਦੇ ਦੋਸ਼ ਲੱਗੇ। ਕਿਊਬਾ ਦੇ ਭ੍ਰਿਸ਼ਟਾਚਾਰ ਅਤੇ ਅਤਿਆਚਾਰ ਸਿਰੇ 'ਤੇ ਸੀ। 1952 ਦੀ ਕਿਊਬਾ ਕ੍ਰਾਂਤੀ ਤੋਂ ਪਹਿਲਾਂ ਕਾਸਤ੍ਰੋ ਤਾਨਾਸ਼ਾਹ ਰਾਸ਼ਟਰਪਤੀ ਫੇਲਗਂਸੀਓ ਬਤੀਸਓ ਦੇ ਵਿਰੁੱਧ ਚੋਣਾਂ ਲੱੜੇ ਪਰ ਸਾਜਿਸ਼ ਦੇ ਤਹਿਤ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਸਿਰਫ 100 ਸਾਥੀਆਂ ਦੇ ਨਾਲ ਸ਼ੁਰੂ ਕੀਤੀ ਸੀ ਕ੍ਰਾਂਤੀ
ਕਿਊਬਾ ਦੇ ਹਾਲਾਤ ਵਿਗੜਦੇ ਗਏ ਅਤੇ ਜਨਤਾ ਦਾ ਸੱਤਾ ਦੇ ਖਿਲਾਫ ਗੁੱਸਾ ਵੱਧਦਾ ਗਿਆ। 26 ਜੁਲਾਈ, 1953 ਨੂੰ ਫਿਦੇਲ ਕਾਸਤ੍ਰੋ ਨੇ ਕ੍ਰਾਂਤੀ ਨੂੰ ਬਿਗੁਲ ਫੂਕ ਦਿੱਤਾ। ਕਰੀਬ 100 ਸਾਥੀਆਂ ਦੇ ਨਾਲ ਸੈਂਟੀਯਾਗੋ ਡੀ ਕਿਊਬਾ 'ਚ ਉਨ੍ਹਾਂ ਨੇ ਇਕ ਫੌਜੀ ਬੈਰਕ 'ਤੇ ਹਮਲਾ ਕੀਤਾ। ਉਨ੍ਹਾਂ ਨੂੰ 15 ਸਾਲ ਦੀ ਸਜ਼ਾ ਹੋਈ ਅਤੇ ਸਾਥੀਆਂ ਦੇ ਨਾਲ ਜੇਲ 'ਚ ਸੁੱਟ ਦਿੱਤਾ। 2 ਸਾਲ ਬਾਅਦ 1955 'ਚ ਇਕ ਸਮਝੌਤੇ ਦੇ ਤਹਿਤ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।

PunjabKesari

ਜੇਲ ਤੋਂ ਰਿਹਾਅ ਹੋ ਕੇ ਉਹ ਮੈਕਸੀਕੋ ਚਲੇ ਗਏ। ਮੈਕਸੀਕੋ 'ਚ ਫਿਦੇਲ ਅਤੇ ਉਨ੍ਹਾਂ ਦੇ ਭਰਾ ਰਾਓਲ ਕਾਸਤ੍ਰੋ ਨੇ ਚੇਗਵੇਰਾ ਨਾਲ ਬਤੀਸਓ ਸ਼ਾਸ਼ਨ ਖਿਲਾਫ ਗੁਰੀਲਾ ਜੰਗ ਦੀ ਸ਼ੁਰੂਆਤ ਕੀਤੀ। ਫਿਦੇਲ ਦੇ ਕ੍ਰਾਂਤੀਕਾਰੀ ਵਿਚਾਰਾਂ ਅਤੇ ਉਦੇਸ਼ਾਂ ਨੂੰ ਕਿਊਬਾ ਦੀ ਜਨਤਾ ਦਾ ਭਰਪੂਰ ਸਮਰਥਨ ਮਿਲਿਆ। 1959 'ਚ ਉਨ੍ਹਾਂ ਨੇ ਰਾਸ਼ਟਰਪਤੀ ਫੁਲਗੇਂਸੀਓ ਬਤੀਸਓ ਦਾ ਤਖਤਾ ਪਲਟ ਕੇ ਉਸ ਨੂੰ ਖਦੇੜ ਦਿੱਤਾ ਅਤੇ ਸੱਤਾ 'ਤੇ ਕੰਟਰੋਲ ਹਾਸਲ ਕਰ ਲਿਆ। ਫਿਦੇਲ ਕਾਸਤ੍ਰੋ ਦੁਨੀਆ ਦੇ ਅਜਿਹੇ ਤੀਜੇ ਸ਼ਖਸ ਹਨ, ਜਿਨ੍ਹਾਂ ਨੇ ਕਿਸੇ ਦੇਸ਼ 'ਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕੀਤਾ। ਉਨ੍ਹਾਂ ਨੇ 1959 'ਚ ਕਿਊਬਾ ਦੀ ਸੱਤਾ ਸੰਭਾਲੀ ਸੀ ਅਤੇ 2008 ਤੱਕ ਉਹ ਲਗਾਤਾਰ ਸ਼ਾਸ਼ਨ ਕਰਦੇ ਰਹੇ। ਆਪਣੀ ਪੂਰੀ ਜ਼ਿੰਦਗੀ 'ਚ ਫਿਦੇਲ ਕਾਸਤ੍ਰੋ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀਆਂ ਦਾ ਮਜ਼ਾਕ ਉਡਾਇਆ।

ਫਿਦੇਲ ਕਾਸਤ੍ਰੋ ਨੇ ਪੂਰੀ ਜ਼ਿੰਦਗੀ ਕੀਤਾ ਅਮਰੀਕਾ ਦਾ ਵਿਰੋਧ
ਫਿਦੇਲ ਕਾਸਤ੍ਰੋ ਨੂੰ ਲੈ ਕੇ ਕਈ ਦਿਲਚਸਪ ਤੱਥ ਦੁਨੀਆ 'ਚ ਫੈਲੇ ਹਨ। ਹਾਲਾਂਕਿ ਉਨ੍ਹਾਂ 'ਚੋਂ ਕਈ ਅਮਰੀਕੀ ਪ੍ਰੋਪੇਗੈਂਡਾ ਦੇ ਤਹਿਤ ਫੈਲਾਏ ਗਏ ਹਨ। ਉਨ੍ਹਾਂ ਦਾ ਕਿਰਦਾਰ ਰੂਮਾਨੀਅਤ ਭਰਿਆ ਸੀ ਪਰ ਉਨ੍ਹਾਂ ਨੇ ਕਰੀਬ ਅੱਧੀ ਸਦੀ ਤੱਕ ਕਿਊਬਾ 'ਤੇ ਬੇਹੱਦ ਸ਼ਖਤੀ ਨਾਲ ਰਾਜ਼ ਕੀਤਾ। ਫਿਦੇਲ ਕਾਸਤ੍ਰੋ ਦੀ ਅਰਥਵਿਵਸਥਾ ਨੂੰ ਬਾਕੀ ਦੁਨੀਆ ਲਈ ਕਦੇ ਨਹੀਂ ਖੋਲਿਆ। ਦੇਸ਼ 'ਚ ਸਖਤੀ ਨਾਲ ਰਾਸ਼ਨ ਦਾ ਸਿਸਟਮ ਲਾਗੂ ਸੀ। ਕਿਊਬਾ 'ਚ ਰਹਿ ਕੇ ਉਥੇ ਦੀਆਂ ਚੀਜ਼ਾਂ ਦੀ ਬੁਰਾਈ ਕਰਨ ਦਾ ਸਵਾਲ ਹੀ ਨਹੀਂ ਸੀ। ਕਿਊਬਾ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪਾਬੰਦੀਆਂ ਦੇ ਬਾਵਜੂਦ ਕਿਊਬਾ ਦੇ ਲੋਕ ਖੁਸ਼ ਰਹੇ। ਫਿਦੇਲ ਕਾਸਤ੍ਰੋ ਨੇ 2008 'ਚ ਕਿਊਬਾ ਦੀ ਸੱਤਾ ਆਪਣੇ ਊਰਾ ਰਾਓਲ ਕਾਸਤ੍ਰੋ ਨੂੰ ਸੌਂਪ ਦਿੱਤੀ। 25 ਨਵੰਬਰ 2016 ਨੂੰ 90 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

PunjabKesari


Khushdeep Jassi

Content Editor

Related News