ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਨੇਪਾਲ ਯਾਤਰਾ ਪ੍ਰਤੀ ਐਡਵਾਇਜ਼ਰੀ ਕੀਤੀ ਜਾਰੀ

05/08/2021 5:35:23 PM

ਕਾਠਮੰਡੂ (ਭਾਸ਼ਾ): ਅਮਰੀਕੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਨੇਪਾਲ ਦੀ ਯਾਤਰਾ ਕਰਨ ਸੰਬੰਧੀ ਚਿਤਾਵਨੀ ਜਾਰੀ ਕੀਤੀ ਹੈ।ਸਰਕਾਰ ਨੇ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਉੱਥੇ ਸੀਮਤ ਮੈਡੀਕਲ ਸਹੂਲਤ ਦੇ ਪ੍ਰਤੀ ਵੀ ਸਾਵਧਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਨੋਟਿਸ ਜਾਰੀ ਕਰਕੇ ਨੇਪਾਲ ਜਾਣ ਦੇ ਚਾਹਵਾਨ ਆਪਣੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੀ ਪਿੱਠਭੂਮੀ ਵਿਚ ਉੱਥੇ ਸੀਮਤ ਮੈਡੀਕਲ ਅਤੇ ਸਰਕਾਰੀ ਸੇਵਾਵਾਂ ਦੇ ਪ੍ਰਤੀ ਸਾਵਧਾਨ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ - ਯੂਕੇ ਨੇ ਯਾਤਰਾ ਲਈ 'ਹਰੀ ਸੂਚੀ' ਵਾਲੇ ਦੇਸ਼ਾਂ ਦੇ ਨਾਮ ਕੀਤੇ ਜਾਰੀ

ਸ਼ੁੱਕਰਵਾਰ ਨੂੰ ਅਪਲੋਡ ਨੋਟਿਸ ਵਿਚ ਕਿਹਾ ਗਿਆ,''ਗੌਰ ਕਰੋ ਕਿ ਉੱਥੇ ਬੁਨਿਆਦੀ ਢਾਂਚਾ, ਸਰਕਾਰੀ ਸੇਵਾਵਾਂ ਅਤੇ ਮੈਡੀਕਲ ਮਦਦ ਅਮਰੀਕੀ ਮਾਪਦੰਡ ਦੇ ਮੁਤਾਬਕ ਨਹੀਂ ਹੋ ਸਕਦੀ ਹੈ।'' ਜ਼ਿਕਰਯੋਗ ਹੈ ਕਿ ਨੇਪਾਲ ਵਿਚ ਕੋਵਿਡ-19 ਟੀਕੇ ਅਤੇ ਜ਼ਰੂਰੀ ਮੈਡੀਕਲ ਸਪਲਾਈ ਦੀ ਕਮੀ ਹੈ। ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਕਾਰਨ ਹਸਪਤਾਲਾਂ ਵਿਚ ਬੈੱਡ ਅਤੇ ਆਕਸੀਜਨ ਦੀ ਕਮੀ ਹੋ ਗਈ ਹੈ। ਅਮਰੀਕੀ ਪ੍ਰਸ਼ਾਸਨ ਨੇ ਆਪਣੀ ਇੱਛਾ ਨਾਲ ਆਪਣੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਗੈਰ ਐਮਰਜੈਂਸੀ ਸੇਵਾ ਦੇ ਸਰਕਾਰੀ ਕਰਮਚਾਰੀਆਂ ਨੂੰ ਨੇਪਾਲ ਤੋਂ ਪਰਤਣ ਦੀ ਇਜਾਜ਼ਤ ਦੇ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ - ਭਾਰਤੀ-ਅਮਰੀਕੀ ਡਾਕਟਰਾਂ ਨੇ ਭਾਰਤ ਨੂੰ ਭੇਜੇ 5000 ਆਕਸੀਜਨ ਕੰਸਨਟ੍ਰੇਟਰ

ਇਸ ਵਿਚਕਾਰ ਨੇਪਾਲ ਨੇ ਵੀਰਵਾਰ ਤੋਂ ਸਾਰੀਆਂ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇੱਥੇ ਸਥਿਤ ਅਮਰੀਕੀ ਦੂਤਾਵਾਸ ਨੇ ਨੋਟਿਸ ਜਾਰੀ ਕਰ ਕੇ ਕਿਹਾ ਕਿ ਮੌਜੂਦਾ ਤਾਲਾਬੰਦੀ ਕਾਰਨ ਭਾਰਤ ਲਈ ਹਫ਼ਤੇ ਵਿਚ ਦੋ ਉਡਾਣਾਂ ਨੂੰ ਛੱਡ ਕੇ ਕਾਠਮੰਡੂ ਤੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦੂਤਾਵਾਸ ਨੇ ਕਿਹਾ,''ਭਾਵੇਂਕਿ ਤਾਲਾਬੰਦੀ ਦੌਰਾਨ ਚਾਰਟਰਡ ਉਡਾਣਾਂ ਦਾ ਵਿਕਲਪ ਹੈ ਪਰ ਹਾਲੇ ਅਜਿਹੀ ਕੋਈ ਯੋਜਨਾ ਨਹੀਂ ਹੈ।''

ਨੋਟ- ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਨੇਪਾਲ ਯਾਤਰਾ ਪ੍ਰਤੀ ਐਡਵਾਇਜ਼ਰੀ ਕੀਤੀ ਜਾਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News