ਭਾਰਤੀ ਮੂਲ ਦੀ ਨਿਓਮੀ ਰਾਵ ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ

Saturday, Mar 23, 2019 - 03:14 AM (IST)

ਭਾਰਤੀ ਮੂਲ ਦੀ ਨਿਓਮੀ ਰਾਵ ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ

ਵਾਸ਼ਿੰਗਟਨ - ਭਾਰਤੀ ਮੂਲ ਦੀ ਉਘੀ ਅਮਰੀਕੀ ਵਕੀਲ ਨੇਓਮੀ ਜਹਾਂਗੀਰ ਰਾਵ (45) ਨੇ ਡਿਸਟ੍ਰਿਕ ਆਫ ਕੋਲੰਬੀਆ ਸਰਕਿਟ ਕੋਰਟ ਆਫ ਅਪੀਲਸ' ਦੀ ਅਮਰੀਕੀ ਸਰਕਿਟ ਜੱਜ ਦੇ ਰੂਪ 'ਚ  ਸਹੁੰ ਚੁੱਕੀ। ਉਹ ਸ਼੍ਰੀ ਸ਼੍ਰੀ ਨਿਵਾਸਨ ਤੋਂ ਬਾਅਦ ਦੂਜੀ ਭਾਰਤੀ ਅਮਰੀਕੀ ਹੈ ਜੋ ਇਸ ਸ਼ਕਤੀਸ਼ਾਲੀ ਅਦਾਲਤ ਦਾ ਹਿੱਸਾ ਬਣੀ ਹੈ। ਇਸ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਿਰਫ ਅਮਰੀਕੀ ਸੁਪਰੀਮ ਕੋਰਟ ਹੈ। ਸ਼੍ਰੀ ਨਿਵਾਸਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਨਾਮਜ਼ਦ ਹੋਏ ਸਨ।
ਸਹੁੰ ਚੁੱਕਣ ਦੌਰਾਨ ਰਾਵ ਦੇ ਪਤੀ ਅਲਾਨ ਲੈਫੇਕੋਵਿਟਜ ਵੀ ਮੌਜੂਦ ਸਨ। ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਕਲੈਰੇਂਸ ਥਾਮਸ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਰੂਜ਼ਵੇਲਟ ਰੂਮ 'ਚ ਰਾਵ ਨੂੰ ਸਹੁੰ ਚੁਕਾਈ। ਇਥੇ ਦੱਸ ਦਈਏ ਕਿ ਉਨ੍ਹਾਂ ਬਾਈਬਲ ਦੀ ਹੱਥ ਰੱਖ ਕੇ ਸਹੁੰ ਚੁੱਕੀ। ਰਾਵ ਨੇ ਬ੍ਰੇਡ ਕਾਵਾਨਾਘ ਦਾ ਥਾਂ ਲਈ ਹੈ, ਜੋ ਵਿਵਾਦਾਂ 'ਚ ਘਿਰ ਗਏ ਸਨ।
ਵ੍ਹਾਈਟ ਹਾਊਸ ਦੇ ਪ੍ਰੋਗਰਾਮ ਮੁਤਾਬਕ, ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸਹੁੰ ਚੁੱਕ ਪ੍ਰੋਗਰਾਮ 'ਚ ਸ਼ਾਮਲ ਹੋਏ। ਡੇਟ੍ਰਾਇਟ 'ਚ ਭਾਰਤ ਦੇ ਪਾਰਸੀ ਡਾਕਟਰ ਜੇਰੀਨ ਰਾਵ ਅਤੇ ਜਹਾਂਗੀਰ ਨਰੀਓਸ਼ਾਂਗ ਰਾਵ ਦੇ ਘਰ ਨੇਓਮੀ ਰਾਵ ਦਾ ਜਨਮ ਹੋਇਆ ਸੀ। ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਦੀਵਾਲੀ ਦੌਰਾਨ ਉੱਚ ਅਹੁਦੇ ਲਈ ਨਾਮਜ਼ਦ ਕੀਤਾ ਸੀ। ਪਿਛਲੇ ਹਫਤੇ ਹੀ ਸੀਨੇਟ ਨੇ ਉਨ੍ਹਾਂ ਦੀ ਨਿਯੁਕਤੀ ਨੂੰ 53-46 ਵੋਟਾਂ ਨਾਲ ਮਨਜ਼ੂਰੀ ਦਿੱਤੀ ਸੀ।


author

Khushdeep Jassi

Content Editor

Related News