ਅਮਰੀਕਾ ਨੇ ਯੂਕ੍ਰੇਨ ਲਈ 67.5 ਕਰੋੜ ਡਾਲਰ ਦੀ ਵਾਧੂ ਫੌਜੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ

09/08/2022 4:23:47 PM

ਰਾਮਸਟੀਨ ਏਅਰ ਬੇਸ (ਏਜੰਸੀ): ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਲਈ 67.5 ਕਰੋੜ ਡਾਲਰ ਦੀ ਵਾਧੂ ਫੌਜੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਸਟਿਨ ਨੇ ਜਰਮਨੀ ਦੇ ਰਾਮਸਟੀਨ ਹਵਾਈ ਅੱਡੇ 'ਤੇ ਅਮਰੀਕੀ ਸਹਿਯੋਗੀ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਦੀ ਸ਼ੁਰੂਆਤ 'ਚ ਕਿਹਾ ਕਿ ਬਾਈਡੇਨ ਨੇ ਬੁੱਧਵਾਰ ਨੂੰ ਅਮਰੀਕਾ ਤੋਂ ਵਾਧੂ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ F-16 ਬੇੜੇ ਦੇ ਰੱਖ-ਰਖਾਅ ਲਈ ਪਾਕਿਸਤਾਨ ਨੂੰ ਦੇਵੇਗਾ 45 ਕਰੋੜ ਡਾਲਰ 

ਉਸਨੇ ਅੱਗੇ ਕਿਹਾ ਕਿ ਇਸ ਸਹਾਇਤਾ ਪੈਕੇਜ ਵਿੱਚ ਹਾਵਿਟਜ਼ਰ, ਤੋਪਖਾਨੇ ਦਾ ਗੋਲਾ-ਬਾਰੂਦ, ਹਮਵੀਜ਼, ਬਖਤਰਬੰਦ ਐਂਬੂਲੈਂਸ, ਐਂਟੀ-ਟੈਂਕ ਸਿਸਟਮ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਆਸਟਿਨ ਨੇ ਕਿਹਾ ਕਿ ਯੁੱਧ "ਇੱਕ ਹੋਰ ਮਹੱਤਵਪੂਰਨ ਪੜਾਅ" ਵਿੱਚ ਹੈ ਅਤੇ ਯੂਕ੍ਰੇਨੀ ਬਲਾਂ ਨੇ ਦੇਸ਼ ਦੇ ਦੱਖਣ ਵਿੱਚ ਆਪਣੇ ਜਵਾਬੀ ਹਮਲੇ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹੁਣ ਜੰਗ ਦੇ ਮੈਦਾਨ 'ਤੇ ਆਪਣੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਸਪੱਸ਼ਟ ਸਫਲਤਾ ਦੇਖ ਰਹੇ ਹਾਂ। ਯੂਕ੍ਰੇਨ ਰੱਖਿਆ ਸੰਪਰਕ ਸਮੂਹ ਦੀ ਬੈਠਕ 'ਚ ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਅਤੇ ਯੂਕ੍ਰੇਨ ਦੇ ਰੱਖਿਆ ਮੰਤਰੀ ਦੇ ਨਾਲ-ਨਾਲ ਸਹਿਯੋਗੀ ਦੇਸ਼ਾਂ ਦੇ ਅਧਿਕਾਰੀ ਵੀ ਸ਼ਾਮਲ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਕੋਰੀਆ ਨੇ ਪਰਿਵਾਰਾਂ ਨੂੰ ਮੁੜ ਮਿਲਾਉਣ ਲਈ ਉੱਤਰੀ ਕੋਰੀਆ ਨੂੰ ਬੈਠਕ ਦਾ ਦਿੱਤਾ ਪ੍ਰਸਤਾਵ


Vandana

Content Editor

Related News