ਖਾਸ ਹਿਦਾਇਤਾਂ ਨਾਲ FDA ਨੇ ਡੇਂਗੂ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ

Sunday, May 05, 2019 - 02:38 PM (IST)

ਖਾਸ ਹਿਦਾਇਤਾਂ ਨਾਲ FDA ਨੇ ਡੇਂਗੂ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਡੇਂਗੁ ਦੇ ਪਹਿਲੇ ਟੀਕੇ 'ਡੇਂਗਵਾਕਸੀਆ' ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ। ਪਰ ਨਾਲ ਹੀ ਇਸ 'ਤੇ ਮਹੱਤਵਪੂਰਣ ਪਾਬੰਦੀਆਂ ਵੀ ਲਗਾ ਦਿੱਤੀਆਂ। ਇਸ ਦੀ ਵਜ੍ਹਾ ਟੀਕੇ ਕਾਰਨ ਕੁਝ ਲੋਕ ਗੰਭੀਰ ਬੀਮਾਰੀ ਦੀ ਚਪੇਟ ਵਿਚ ਆ ਸਕਦੇ ਹਨ। ਇਸ ਟੀਕੇ ਨੂੰ ਮਨਜ਼ੂਰੀ ਦਿੰਦੇ ਹੋਏ ਏਜੰਸੀ ਨੇ ਗੰਭੀਰ ਜਨਤਕ ਸਿਹਤ ਨੂੰ ਸਵੀਕਾਰ ਕੀਤਾ ਜਿਸ ਨਾਲ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ।

ਸਰਕਾਰ ਦੇ ਇਸ ਫੈਸਲੇ ਨਾਲ ਉਸ ਉਤਪਾਦ ਨੂੰ ਮਦਦ ਮਿਲੀ ਹੈ ਜਿਸ ਨੂੰ ਸੰਭਾਵਿਤ ਖਤਰਿਆਂ ਕਾਰਨ ਰੋਕ ਦਿੱਤਾ ਗਿਆ ਸੀ। ਡਿਊਕ-ਐੱਨ.ਯੂ.ਐੱਸ. ਮੈਡੀਕਲ ਸਕੂਲ ਦੇ ਡੁਆਨ ਗਬਲਰ ਨੇ ਕਿਹਾ,''ਇਹ ਫੈਸਲਾ ਦੁਨੀਆ ਨੂੰ ਦੱਸੇਗਾ ਕਿ ਜੇਕਰ ਟੀਕੇ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇਹ ਪ੍ਰਭਾਵੀ ਹੋ ਸਕਦਾ ਹੈ।'' ਗਬਲਰ ਉਨ੍ਹਾਂ ਖੋਜੀਆਂ ਵਿਚੋਂ ਇਕ ਹਨ ਜਿਨ੍ਹਾਂ ਨੇ ਟਕੇਡਾ ਦੇ ਡੇਂਗੂ ਟੀਕੇ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਅਤੀਤ ਵਿਚ ਸਨੋਫੀ ਨੂੰ ਵੀ ਸਲਾਹ ਦਿੱਤੀ ਸੀ, ਜਿਸ ਨੇ ਡੇਂਗਵਾਕਸੀਆ ਦਾ ਨਿਰਮਾਣ ਕੀਤਾ ਹੈ।

ਸਨੋਫੀ 2015 ਤੋਂ ਡੇਂਗਵਾਕਸੀਆ ਵੇਚ ਰਿਹਾ ਹੈ। ਪਰ ਇਸ ਟੀਕੇ ਨੂੰ 2017 ਵਿਚ ਉਦੋਂ ਝਟਕਾ ਲੱਗਾ ਜਦੋਂ ਫਿਲੀਪੀਨ ਨੇ ਇਸ ਨੂੰ ਸਕੂਲੀ ਵਿਦਿਆਰਥੀਆਂ ਵਿਚ ਵੰਡ ਦਿੱਤਾ ਸੀ ਪਰ ਇਸ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਗਈ ਅਤੇ ਸਨੋਫੀ ਦੇ ਲਾਈਸੈਂਸ ਨੂੰ ਰੱਦ ਕਰ ਦਿੱਤਾ ਗਿਆ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਸਨੋਫੀ ਨੇ ਦੱਸਿਆ ਕਿ ਦੁਰਲੱਭ ਮਾਮਲਿਆਂ ਵਿਚ ਜੇਕਰ ਉਨ੍ਹਾਂ ਲੋਕਾਂ ਨੂੰ ਟੀਕੇ ਲਗਾਏੇ ਜਾਂਦੇ ਹਨ ਜਿਨ੍ਹਾਂ ਨੂੰ ਕਦੇ ਡੇਂਗੂ ਨਹੀਂ ਹੋਇਆ ਅਤੇ ਜੇਕਰ ਉਹ ਬਾਅਦ ਵਿਚ ਇਸ ਨਾਲ ਇਨਫੈਕਟਿਡ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਗੰਭੀਰ ਬੀਮਾਰੀ ਹੋ ਸਕਦੀ ਹੈ।

1 ਮਈ ਨੂੰ ਐੱਫ.ਡੀ.ਏ. ਨੇ 9 ਸਾਲ ਤੋਂ 16 ਸਾਲ ਦੇ ਉਨ੍ਹਾਂ ਬੱਚਿਆਂ ਨੂੰ ਡੇਂਗੂ ਦਾ ਟੀਕਾ ਲਗਾਉਣ ਦੀ ਇਜਾਜ਼ਤ ਦਿੱਤੀ ਜੋ ਉਸ ਖੇਤਰ ਵਿਚ ਰਹਿੰਦੇ ਹਨ ਜਿੱਥੇ ਡੇਂਗੂ ਹੁੰਦਾ ਰਹਿੰਦਾ ਹੈ। ਲੈਬ ਟੈਸਟ ਜ਼ਰੀਏ ਪਤਾ ਚੱਲਿਆ ਕਿ ਉੱਥੇ ਲੱਗਭਗ ਸਾਰੇ ਇਸ ਬੀਮਾਰੀ ਨਾਲ ਪੀੜਤ ਹਨ। ਇਹ ਬੀਮਾਰੀ ਮੱਛਰਾਂ ਕਾਰਨ ਫੈਲਦੀ ਹੈ। ਇਕ ਮੁਲਾਂਕਣ ਮੁਤਾਬਕ ਦੁਨੀਆ ਭਰ ਵਿਚ 400 ਮਿਲੀਅਨ ਲੋਕ ਇਸ ਵਾਇਰਸ ਨਾਲ ਪੀੜਤ ਹੁੰਦੇ ਹਨ।


author

Vandana

Content Editor

Related News