ਰੂਸੀ ਹੈਕਰਾਂ ਨੇ ਅਮਰੀਕਾ ਦੀਆਂ 250 ਸਰਕਾਰੀ ਏਜੰਸੀਆਂ ਅਤੇ ਕੰਪਨੀਆਂ ਨੂੰ ਬਣਾਇਆ ਨਿਸ਼ਾਨਾ
Sunday, Jan 03, 2021 - 06:03 PM (IST)
ਵਾਸ਼ਿੰਗਟਨ (ਬਿਊਰੋ): ਹਾਲ ਹੀ ਵਿਚ ਹੋਏ ਸਾਇਬਰ ਹਮਲੇ ਦੇ ਦੌਰਾਨ ਅਮਰੀਕਾ ਦੀਆਂ 250 ਸਰਕਾਰੀ ਏਜੰਸੀਆਂ ਅਤੇ ਚੋਟੀ ਦੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਸਾਇਬਰ ਹਮਲਾ ਰੂਸੀ ਹੈਕਰਾਂ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਇਸ ਦੇ ਲਈ ਉਹਨਾਂ ਨੇ ਨਿਗਰਾਨੀ ਅਤੇ ਪ੍ਰਬੰਧਨ ਸਾਫਟਵੇਅਰ 'ਸੋਲਰਵਿੰਡ ਓਰੀਅਨ' ਦੀ ਵਰਤੋਂ ਕੀਤੀ ਸੀ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਮੁਤਾਬਕ, ਕਲਾਊਡ ਸਰਵਿਸ ਪ੍ਰਦਾਨ ਕਰਨ ਵਾਲੀ ਐਮੇਜ਼ਾਨ ਅਤੇ ਮਾਈਕ੍ਰੋਸਾਫਟ ਕੰਪਨੀਆਂ ਦੀ ਜਾਂਚ ਨਾਲ ਇਸ ਸਬੰਧੀ ਸਬੂਤ ਮਿਲੇ ਹਨ।
ਰਿਪੋਰਟ ਵਿਚ ਸੈਨੇਟਰ ਮਾਰਕ ਵਾਰਨਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਹਿਲਾਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਖ਼ਬਰਾਂ ਨਾਲ ਸਿਰਫ ਚਿੰਤਾ ਹੋਈ ਸੀ ਪਰ ਹੁਣ ਇਹ ਬਹੁਤ ਹੀ ਡਰਾਉਣ ਵਾਲਾ ਲੱਗਦਾ ਹੈ। ਇਹ ਸਪਸ਼ੱਟ ਹੈ ਕਿ ਟਰੰਪ ਪ੍ਰਸ਼ਾਸਨ ਇਸ ਨੂੰ ਫੜਨ ਵਿਚ ਅਸਫਲ ਰਿਹਾ। ਮਾਈਕ੍ਰੋਸਾਫਟ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਸ ਦੇ ਸਿਸਟਮ ਵਿਚ ਘੁਸਪੈਠ ਕੀਤੀ ਗਈ ਸੀ। ਕੰਪਨੀ ਨੇ ਕਿਹਾ ਕਿ ਉਸ ਨੂੰ ਕੁਝ ਅੰਦਰੂਨੀ ਅਕਾਊਂਟ ਵਿਚ ਅਸਧਾਰਨ ਗਤੀਵਿਧੀਆਂ ਦਾ ਪਤਾ ਚੱਲਿਆ ਅਤੇ ਜਦੋਂ ਇਸ ਦੀ ਸਮੀਖਿਆ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਕ ਅਕਾਊਂਟ ਦੀ ਵਰਤੋਂ 'ਸੋਰਸ ਕੋਡ' ਦੇਖਣ ਦੇ ਲਈ ਕੀਤੀ ਗਈ ਸੀ। ਇਸ ਅਕਾਊਂਟ ਦੀ ਜਾਂਚ ਦੇ ਬਾਅਦ ਇਹਨਾਂ ਨੂੰ ਹਟਾ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਬੇਕਸੂਰ ਸ਼ਖਸ 28 ਸਾਲ ਰਿਹਾ ਜੇਲ੍ਹ 'ਚ, ਹੁਣ ਸਰਕਾਰ ਨੇ ਦਿੱਤਾ 72 ਕਰੋੜ ਰੁਪਏ ਮੁਆਵਜ਼ਾ
ਇੱਥੇ ਦੱਸ ਦਈਏ ਕਿ ਸ਼ੁਰੂਆਤ ਵਿਚ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਰੂਸੀ ਹੈਕਰਾਂ ਨੇ 18,000 ਸਰਕਾਰੀ ਦਫਤਰਾਂ ਅਤੇ ਨਿੱਜੀ ਕੰਪਨੀਆਂ 'ਤੇ ਹਮਲਾ ਕੀਤਾ। ਰਿਪੋਰਟ ਮੁਤਾਬਕ, ਹਮਲਿਆਂ ਲਈ ਜਿਹੜੇ ਸੋਲਰਵਿੰਡ ਸਾਫਟਵੇਅਰ ਦੀ ਵਰਤੋਂ ਕੀਤੀ ਗਈ ਸੀ, ਉਹਨਾਂ ਨੂੰ ਪੂਰਬੀ ਯੂਰਪ ਵਿਚ ਡਿਜ਼ਾਇਨ ਕੀਤਾ ਗਿਆ ਸੀ ਅਤੇ ਹੁਣ ਜਾਂਚ ਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕੀ ਸਾਇਬਰ ਹਮਲਿਆਂ ਨੂੰ ਉੱਥੋਂ ਅੰਜਾਮ ਦਿੱਤਾ ਗਿਆ ਸੀ। ਇੱਥੇ ਦੱਸ ਦਈਏ ਕਿ ਪੂਰਬੀ ਯੂਰਪ ਦੇ ਇਲਾਕਿਆਂ ਵਿਚ ਰੂਸੀ ਖੁਫੀਆ ਏਜਸੀ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ। ਸਾਇਬਰਸਿਕਓਰਿਟੀ ਐਂਡ ਇੰਫ੍ਰਾਸਟ੍ਰਕਚਰ ਸਿਕਓਰਿਟੀ ਏਜੰਸੀ (CISA) ਨੇ ਕਿਹਾ ਹੈ ਕਿ ਜਾਂ ਤਾਂ ਸੰਘੀ ਏਜੰਸੀਆਂ ਨੂੰ ਹੈਕ ਕੀਤੇ ਗਏ ਸੋਲਰਵਿੰਡ ਓਰੀਅਨ ਸਾਫਟਵੇਅਰ ਨੂੰ ਅਪਡੇਟ ਕਰਾਉਣਾ ਹੋਵੇਗਾ ਨਹੀਂ ਤਾਂ ਉਸ ਨੂੰ ਆਪਣੇ ਸਾਰੇ ਐਪ ਨੂੰ ਆਫਲਾਈਨ ਕਰਨਾ ਹੋਵੇਗਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।