ਅਮਰੀਕਾ : ਲਾਪਤਾ ਹੋਣ ਦੇ ਚਾਰ ਦਿਨਾਂ ਬਾਅਦ ਮਿਲੀਆਂ ਪਿਤਾ ਸਮੇਤ ਬੱਚਿਆਂ ਦੀਆਂ ਲਾਸ਼ਾਂ

Wednesday, Mar 03, 2021 - 11:24 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਪ੍ਰਾਂਤ ਮਿਸੂਰੀ ਵਿੱਚ ਸੋਮਵਾਰ ਦੇ ਦਿਨ ਪਿਤਾ ਸਮੇਤ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸੰਬੰਧੀ ਪੁਲਸ ਨੇ ਜਾਣਕਾਰੀ ਦਿੱਤੀ ਕਿ 40 ਸਾਲਾ ਡੈਰੇਲ ਪੀਕ ਦੇ ਨਾਲ ਉਸ ਦੇ ਦੋ ਬੱਚੇ ਕੈਡੇਨ ਪੀਕ ਅਤੇ ਮੇਸਨ ਪੀਕ, ਜਿਹਨਾਂ ਦੀ ਉਮਰ ਕ੍ਰਮਵਾਰ 4 ਅਤੇ 3 ਸਾਲ ਸੀ ਦੀਆਂ ਲਾਸ਼ਾਂ ਬੇਂਟਨ ਕਾਉਂਟੀ ਦੇ ਇੱਕ ਪੇਂਡੂ ਖੇਤਰ ਵਿੱਚ ਮਿਲੀਆਂ ਹਨ। 

ਅਧਿਕਾਰੀਆਂ ਅਨੁਸਾਰ ਡੈਰੇਲ ਦੇ ਪਰਿਵਾਰਕ ਮੈਂਬਰਾਂ ਨੇ ਗ੍ਰੀਨ ਕਾਉਂਟੀ ਸ਼ੈਰਿਫ ਦੇ ਦਫਤਰ ਨਾਲ ਸ਼ੁੱਕਰਵਾਰ ਸਵੇਰੇ ਗੁੰਮਸ਼ੁਦਾ ਵਿਅਕਤੀਆਂ ਦੀ ਰਿਪੋਰਟ ਦਾਇਰ ਕਰਨ ਲਈ ਸੰਪਰਕ ਕੀਤਾ ਸੀ।ਪਰਿਵਾਰ ਅਨੁਸਾਰ ਡੈਰੇਲ ਪੀਕ ਅਤੇ ਉਸ ਦੇ ਦੋ ਪੁੱਤਰ ਆਖ਼ਰੀ ਵਾਰ ਵੀਰਵਾਰ ਸ਼ਾਮ 4 ਵਜੇ ਗ੍ਰੀਨ ਕਾਉਂਟੀ ਵਿੱਚ ਉਨ੍ਹਾਂ ਦੇ ਘਰ ਦੇ ਨੇੜੇ ਵੇਖੇ ਗਏ ਸਨ। ਇਸ ਮਾਮਲੇ ਵਿੱਚ ਮਿਸੂਰੀ ਸਟੇਟ ਹਾਈਵੇਅ ਦੇ ਇੱਕ ਅਧਿਕਾਰੀ ਅਨੁਸਾਰ ਉਹ ਵੀਰਵਾਰ ਨੂੰ ਬੇਂਟਨ ਕਾਉਂਟੀ ਵਿੱਚ ਹਾਈਵੇਅ 65 'ਤੇ ਕਾਰ ਖਰਾਬ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਡੈਰੇਲ ਦੀ ਮੱਦਦ ਲਈ ਰੁਕਿਆ ਸੀ ਪਰ ਡੈਰੇਲ ਪੀਕ ਨੇ ਕੋਈ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਸਮੇਂ ਬੱਚੇ ਵੀ ਉਸ ਦੇ ਨਾਲ ਸਨ।

ਪੜ੍ਹੋ ਇਹ ਅਹਿਮ ਖਬਰ- ਇਟਲੀ ਤੋਂ ਆਈ ਦੁਖਦਾਈ ਖ਼ਬਰ, ਦਿਲ ਦੀ ਧੜਕਣ ਰੁੱਕਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਇਸ ਦੇ ਬਾਅਦ ਅਧਿਕਾਰੀਆਂ ਵੱਲੋਂ ਸ਼ੁੱਕਰਵਾਰ ਦੁਪਹਿਰ ਨੂੰ ਪਿਤਾ ਅਤੇ ਦੋ ਬੱਚਿਆਂ ਦੇ ਲਾਪਤਾ ਹੋਣ ਸੰਬੰਧੀ ਰਿਪੋਰਟ ਤੋਂ ਬਾਅਦ, ਉਨ੍ਹਾਂ ਖੇਤਰਾਂ ਦੀ ਤਲਾਸ਼ੀ ਲਈ ਜਿੱਥੇ ਪਿਛਲੀ ਸ਼ਾਮ ਤਿੰਨਾਂ ਨੂੰ ਦੇਖਿਆ ਗਿਆ ਸੀ।ਇਸ ਤਲਾਸ਼ੀ ਅਭਿਆਨ ਦੇ ਨਾਲ ਸ਼ੈਰਿਫ ਦੇ ਦਫ਼ਤਰ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਲਾਪਤਾ ਹੋਏ ਇਹਨਾਂ ਵਿਅਕਤੀਆਂ ਦੀ ਦੁਖਦਾਈ ਮੌਤ ਦਾ ਐਲਾਨ ਕੀਤਾ।


Vandana

Content Editor

Related News