ਅਮਰੀਕਾ : ਵਿਰੋਧ-ਪ੍ਰਦਰਸ਼ਨਾਂ ਵਿਚਾਲੇ ਵਾਸ਼ਿੰਗਟਨ ''ਚ 17 ਗਿ੍ਰਫਤਾਰ
Monday, Jun 01, 2020 - 02:23 AM (IST)
ਵਾਸ਼ਿੰਗਟਨ - ਅਮਰੀਕਾ ਦੇ ਮਿਨੀਪੋਲਸ ਸ਼ਹਿਰ ਵਿਚ ਪੁਲਸ ਹਿਰਾਸਤ ਵਿਚ ਇਕ ਅਸ਼ਵੇਤ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਦੌਰਾਨ ਵਾਸ਼ਿੰਗਟਨ ਡੀ. ਸੀ. ਵਿਚ 17 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਮੈਟਰੋਪੋਲਿਟਨ ਪੁਲਸ ਵਿਭਾਗ (ਐਮ. ਪੀ. ਡੀ.) ਦੇ ਪ੍ਰਮੁੱਖ ਪੀਟਰ ਨਿਊਜਹੈਮ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਊਜਹੈਮ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਐਮ. ਪੀ. ਡੀ. ਨੇ ਕੁਲ 17 ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫਤਾਰ ਕੀਤਾ ਹੈ।
ਗਿ੍ਰਫਤਾਰ ਹੋਏ ਲੋਕਾਂ ਵਿਚੋਂ ਇਕ ਚੇਸਟਰਫੀਲਡ, ਇਕ ਵਰਜ਼ੀਨੀਆ, 3 ਐਲੇਕਜ਼ੈਂਡ੍ਰੀਆ ਤੋਂ, ਇਕ ਵੁਡਬ੍ਰਿਜ਼ ਤੋਂ ਹੈ। 3 ਹੋਰ ਲੋਕਾਂ ਦਾ ਕੋਈ ਸਥਾਈ ਪਤਾ ਨਹੀਂ ਹੈ ਜਦਕਿ 8 ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਵਾਸ਼ਿੰਗਟਨ ਡੀ. ਸੀ. ਨਾਲ ਸਬੰਧ ਹੈ। ਉਨ੍ਹਾਂ ਦੱਸਿਆ ਕਿ 14 ਲੋਕਾਂ ਨੂੰ ਦੰਗੇ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ, 2 'ਤੇ ਚੋਰੀ ਦਾ ਦੋਸ਼ ਹੈ ਅਤੇ ਇਕ 'ਤੇ ਹਮਲਾ ਕਰਨ ਦਾ ਦੋਸ਼ ਹੈ। ਪੁਲਸ ਪ੍ਰਮੁੱਖ ਨੇ ਕਿਹਾ ਕਿ 11 ਅਧਿਕਾਰੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿਚੋਂ ਇਕ ਨੂੰ ਕੰਪਾਉਂਡ ਲੈੱਗ ਫ੍ਰੈਕਚਰ ਹੋਇਆ ਸੀ ਅਤੇ ਐਤਵਾਰ ਨੂੰ ਉਸ ਦੀ ਸਰਜਰੀ ਕੀਤੀ ਗਈ ਸੀ। 9 ਪੁਲਸ ਵਾਹਨਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਅੱਗ ਹਵਾਲੇ ਕਰ ਦਿੱਤਾ ਗਿਆ। ਨਿਊਜਹੈਮ ਨੇ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦਾ ਧੰਨਵਾਦ ਕੀਤਾ।