9/11 ਹਮਲੇ ''ਚ ਮਾਰੇ ਗਏ ਲੋਕ ਹੀ ਅਮਰੀਕਾ ਦੇ ''ਅਸਲੀ ਹੀਰੋ'' : ਟਰੰਪ

Wednesday, Sep 12, 2018 - 01:16 AM (IST)

ਵਾਸ਼ਿੰਗਟਨ — ਪੂਰੇ ਅਮਰੀਕਾ 'ਚ 9/11 ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੀ 17ਵੀਂ ਬਰਸੀ ਮਨਾਈ ਜਾ ਰਹੀ ਹੈ ਉਥੇ ਹੀ ਨਿਊਯਾਰਕ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਰਿਸ਼ਤੇਦਾਰ ਮੌਜੂਦ ਹੋਏ ਜਿੱਥੇ ਕਈ ਲੋਕਾਂ ਨੇ ਕੈਂਡਲ ਅਤੇ ਫੁੱਲਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਿਊਯਾਰਕ 'ਚ ਬਰਸੀ ਮਨਾਉਣ ਲਈ ਲੱਖਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਕਰੀਬ 3000 ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਹੋਏ ਥੋੜੀ ਦੇਰ ਮੌਨ ਵੀ ਰੱਖਿਆ।

PunjabKesari

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਵੱਲੋਂ ਯੂਨਾਈਟੇਡ ਫਲਾਈਟ 93 ਦੀ ਥਾਂ ਦਾ ਵੀ ਦੌਰਾ ਕੀਤਾ ਗਿਆ ਅਤੇ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਹ ਉਹੀ ਹੀ ਥਾਂ ਹੈ ਜਿੱਥੇ 11 ਸਤੰਬਰ ਨੂੰ ਅਲਕਾਇਦਾ ਦੇ 4 ਅੱਤਵਾਦੀਆਂ ਨੂੰ ਯੂਨਾਈਟੇਡ ਫਲਾਈਟ 93 ਦਾ ਜਹਾਜ਼ ਹਾਈਜੈੱਕ ਕਰ ਲਿਆ ਸੀ ਅਤੇ ਫਲਾਈਟ ਨਿਵਾਰਕ, ਨਿਊ ਜਰਸੀ ਤੋਂ ਪੈਨੀਸਵੇਨੀਆ ਨੂੰ ਜਾ ਰਹੀ ਸੀ ਪਰ ਅੱਤਵਾਦੀਆਂ ਵੱਲੋਂ ਜਹਾਜ਼ ਹਾਈਜੈੱਕ ਕਰਨ ਤੋਂ ਬਾਅਦ ਇਹ ਜਹਾਜ਼ ਪੈਨੀਲਵੇਨੀਆ 'ਚ ਇਹ ਕ੍ਰੈਸ਼ ਹੋ ਗਿਆ ਸੀ ਅਤੇ ਇਸ ਫਲਾਈਟ 'ਚ 4 ਅੱਤਵਾਦੀਆਂ ਸਮੇਤ 44 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।  ਦੱਸ ਦਈਏ ਕਿ ਫਲਾਈਟ ਨੂੰ ਉਡਾਣ ਭਰਨ ਤੋਂ 46 ਮਿੰਟ ਬਾਅਦ ਹੀ ਅੱਤਵਾਦੀਆਂ ਵੱਲੋਂ ਹਾਈਜੈੱਕ ਕਰ ਲਿਆ ਗਿਆ ਸੀ।

PunjabKesari

ਟਰੰਪ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਘਟਨਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਅਸੀਂ ਹਮੇਸ਼ਾ ਖੜ੍ਹੇ ਅਤੇ ਮਦਦ ਕਰਦੇ ਰਹਾਂਗੇ। ਟਰੰਪ ਨੇ ਆਖਿਆ ਕਿ ਇਸ ਘਟਨਾ 'ਚ ਮਾਰੇ ਗਏ ਲੋਕ ਹੀ ਅਮਰੀਕਾ ਦੇ 'ਅਸਲੀ ਹੀਰੋ' ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਨੇ ਵੀ ਇਸ ਘਟਨਾ 'ਚ ਆਪਣੇ ਕਰੀਬੀਆਂ ਨੂੰ ਖੋਹਿਆ ਹੈ ਉਨ੍ਹਾਂ ਪ੍ਰਤੀ ਅਸੀਂ ਹਮਦਰਦੀ ਵਿਅਕਤ ਕਰਦੇ ਹਾਂ। ਦੱਸ ਦਈਏ ਕਿ ਟਰੰਪ ਇਸ ਤੋਂ ਬਾਅਦ ਪੈਂਟਾਗਨ 'ਚ ਆਯੋਜਿਤ ਪ੍ਰੋਗਰਾਮ 'ਚ ਵੀ ਹਿੱਸਾ ਲੈਣ ਲਈ ਉਪ ਰਾਸ਼ਟਰਪਤੀ ਨਾਲ ਸ਼ਿਰਕਤ ਕਰਨਗੇ ਅਤੇ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ।


Related News