ਮੈਡੀਕਲ ਉਦੇਸ਼ ਲਈ ''ਭੰਗ'' ਦੀ ਬਰਾਮਦਗੀ ਕਰੇਗਾ ਉਰੂਗਵੇ

04/25/2019 12:40:12 PM

ਮੋਂਟੇਵੀਡੀਓ (ਭਾਸ਼ਾ)— ਭੰਗ ਦੀ ਵਰਤੋਂ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦੇਣ ਵਾਲੇ ਪਹਿਲੇ ਦੇਸ਼ ਉਰੂਗਵੇ ਨੇ ਇਕ ਨਵਾਂ ਕਦਮ ਚੁੱਕਿਆ ਹੈ। ਇਸ ਕਦਮ ਵਿਚ ਹੁਣ ਉਹ ਮੈਡੀਕਲ ਮਦਦ ਲਈ ਭੰਗ ਨੂੰ ਬਰਾਮਦ ਕਰਨ ਵਾਲਾ ਪਹਿਲਾ ਲਾਤਿਨ ਅਮਰੀਕੀ ਦੇਸ਼ ਬਣਨ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। ਇਹ ਸਫਰ ਕਾਫੀ ਲੰਬਾ ਰਿਹਾ ਪਰ ਹੁਣ ਨਿਊਏਵਾ ਹੇਲਵੇਸੀਆ ਆਪਣੀ ਪਹਿਲੀ ਫਸਲ ਵਿਦੇਸ਼ ਭੇਜਣ ਲਈ ਤਿਆਰ ਹੈ।

ਅਮਰੀਕੀ ਕੰਪਨੀ 'ਫੋਟਮਰ' ਦੇ ਕਰਮਚਾਰੀ ਪੌਦਿਆਂ ਦੀ ਕਟਾਈ ਕਰ ਕੇ ਉਸ ਨੂੰ ਸੁਕਾਉਣ ਦੇ ਕੰਮ ਵਿਚ ਲੱਗੇ ਹਨ। ਜਿਸ ਦੇ ਬਾਅਦ ਇਸ ਨੂੰ ਯੂਰਪ, ਕੈਨੇਡਾ ਅਤੇ ਆਸਟ੍ਰੇਲੀਆ ਭੇਜਿਆ ਜਾਵੇਗਾ। 'ਫੋਟਮਰ' ਕੰਪਨੀ ਕੋਲ ਹੀ ਸਿਰਫ ਬਰਾਮਦ ਕਰਨ ਦਾ ਲਾਈਸੈਂਸ ਹੈ। ਇਸ ਕਦਮ ਦੇ ਨਾਲ ਹੀ ਉਰੂਗਵੇ ਬ੍ਰਿਟੇਨ ਦੇ ਦਬਦਬੇ ਵਾਲੇ ਮੈਡੀਕਲ ਭੰਗ ਬਰਾਮਦਕਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਵੇਗਾ। ਫੋਟਮਰ ਦੇ ਮਾਲਕ ਜੌਰਡਨ ਲੁਈਸ ਨੇ ਕਿਹਾ,''ਉਰੂਗਵੇ ਹਮੇਸ਼ਾ ਦੂਰਦਰਸ਼ੀ ਰਿਹਾ ਹੈ। ਇਸ ਦਾ ਬਾਜ਼ਾਰ ਵੱਧ ਰਿਹਾ ਹੈ।'' ਉਨ੍ਹਾਂ ਮੁਤਾਬਕ ਉਰੂਗਵੇ ਇਸ ਦਿਸ਼ਾ ਵਿਚ ਅੱਗੇ ਵੱਧ ਸਕਦਾ ਹੈ।


Vandana

Content Editor

Related News