ਕੋਰੋਨਾ ਨੂੰ ਲੈ ਕੇ ਹਾਂਗਕਾਂਗ ਯੂਨੀਵਰਸਿਟੀ ਦਾ ਖੁਲਾਸਾ, ਚੀਨ ਲਈ ਬਣ ਸਕਦੀ ਹੈ ਮੁਸੀਬਤ

04/25/2020 12:24:26 AM

ਹਾਂਗਕਾਂਗ (ਏਜੰਸੀ)- ਕੋਰੋਨਾ ਵਾਇਰਸ ਨਾਲ ਜੂਝਦੀ ਦੁਨੀਆ ਅਤੇ ਚੀਨ ਨੂੰ ਲੈ ਕੇ ਕੀਤੇ ਗਏ ਦਾਅਵਿਆਂ 'ਤੇ ਲਗਾਤਾਰ ਸਵਾਲ ਉਠਦੇ ਰਹੇ ਹਨ। ਅਮਰੀਕਾ ਵਲੋਂ ਕਈ ਵਾਰ ਇਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਰਹੇ ਹਨ। ਹਾਲਾਂਕਿ ਚੀਨ ਹਮੇਸ਼ਾ ਹੀ ਆਪਣੇ ਬਿਆਨਾਂ 'ਤੇ ਅੜਿੱਗ ਦਿਖਾਈ ਦੇ ਰਿਹਾ ਹੈ ਪਰ ਹੁਣ ਹਾਂਗਕਾਂਗ ਯੂਨੀਵਰਸਿਟੀ ਦੀ ਇਕ ਰਿਸਰਚ ਵਿਚ ਜੋ ਗੱਲ ਸਾਹਮਣੇ ਆਈ ਹੈ ਉਹ ਕਿਤੇ ਨਾ ਕਿਤੇ ਅਮਰੀਕਾ ਦੇ ਹੀ ਬਿਆਨਾਂ ਦੀ ਹਮਾਇਤ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਰਿਸਰਚ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਮਾਮਲੇ ਵਿਚ ਆਪਣੇ ਇਥੇ ਇਨਫੈਕਟਿਡ ਲੋਕਾਂ ਦੀ ਗਿਣਤੀ 'ਤੇ ਦੁਨੀਆ ਤੋਂ ਸਚ ਲੁਕਾਇਆ ਹੈ।

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਚੀਨ ਇਨਫੈਕਸ਼ਨ ਦੇ ਕੁਲ ਮਾਮਲਿਆਂ ਦੀ ਗਿਣਤੀ ਲਈ ਵਿਆਪਕ ਮਾਨਦੰਡ ਅਪਣਾਉਂਦਾ ਤਾਂ ਫਰਵਰੀ ਦੇ ਮੱਧ ਤੱਕ ਉਥੇ ਕੋਵਿਡ-19 ਦੇ 2.32 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਸਕਦੇ ਸਨ। ਇਹ ਨੰਬਰ ਮੌਜੂਦਾ ਸਮੇਂ ਵਿਚ ਦੱਸੇ ਗਏ ਅੰਕੜਿਆਂ ਤੋਂ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਹੁੰਦੇ। ਯੂਨੀਵਰਸਿਟੀ ਆਫ ਹਾਂਗਕਾਂਗ ਦੀ ਇਹ ਰਿਸਰਚ ਰਿਪੋਰਟ ਲਾਂਸੇਟ ਮੈਗਜ਼ੀਨ ਵਿਚ ਛਪੀ ਹੈ। ਇਸ ਰਿਸਰਚ ਵਿਚ ਸ਼ਾਮਲ ਖੋਜਕਰਤਾਵਾਂ ਨੇ ਚੀਨ ਵਲੋਂ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਲਈ ਅਪਣਾਏ ਮਾਨਦੰਡ ਉਤੇ ਅਧਿਐਨ ਕੀਤਾ। ਉਨ੍ਹਾਂ ਦੀ ਇਸ ਰਿਪੋਰਟ ਦੇ ਮੁਤਾਬਕ ਚੀਨ ਦੇ ਮੁੱਖ ਜ਼ਮੀਨੀ ਹਿੱਸੇ 'ਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਦੇ ਪਹਿਲੇ ਦੌਰ ਵਿਚ ਘੱਟੋ ਘੱਟ ਇਨਫੈਕਟਿਡ 2,32,000 ਮਾਮਲੇ ਸਨ।

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਮੁਤਾਬਕ ਚੀਨ ਵਿਚ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ ਬੁੱਧਵਾਰ ਨੂੰ 82,798 ਸੀ ਅਤੇ 4632 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਨੂੰ ਕੋਰੋਨਾ ਦੇ ਮਾਮਲਿਆਂ ਨੂੰ ਕਥਿਤ ਤੌਰ 'ਤੇ ਦਬਾਉਣ ਅਤੇ ਸਹੀ ਨਾਲ ਸਾਹਮਣੇ ਨਹੀਂ ਲਿਆਉਣ ਦੇ ਮਾਮਲੇ ਵਿਚ ਯੂਰਪ ਅਤੇ ਅਮਰੀਕਾ ਸਣੇ ਪੂਰੀ ਦੁਨੀਆ ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਂਗਕਾਂਗ ਯੂਨੀਵਰਸਿਟੀ ਆਫ ਹਾਂਗਕਾਂਗ ਦੀ ਇਹ ਰਿਪੋਰਟ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਚੀਨ ਦੋਹਾਂ ਵਿਚ ਹੀ ਕੋਰੋਨਾ ਵਾਇਰਸ ਦੇ ਪੈਦਾ ਹੋਣ ਨੂੰ ਲੈ ਕੇ ਤਿੱਖੀ ਬਿਆਨਬਾਜ਼ੀ ਹੁੰਦੀ ਰਹੀ ਹੈ। ਅਮਰੀਕਾਜਿੱਥੇ  ਇਸ ਨੂੰ ਚੀਨੀ ਵਾਇਰਸ ਦਾ ਨਾਂ  ਦੇ ਕੇ ਇਥੇ ਤੱਕ ਕਹਿ ਚੁੱਕਾ ਹੈ ਕਿ ਇਸ ਨੂੰ ਸਾਜ਼ਿਸ਼ਨ ਅਮਰੀਕਾ ਵਿਚ ਛੱਡਿਆ ਗਿਆ ਹੈ ਉਥੇ ਹੀ ਚੀਨ ਵਲੋਂ  ਕਿਹਾ ਜਾ ਚੁੱਕਾ ਹੈ ਕਿ ਅਮਰੀਕਾ ਨੇ ਇਸ ਵਾਇਰਸ ਨੂੰ ਬਣਾਇਆ ਅਤੇ ਚੀਨ 'ਤੇ ਇਸ ਦੀ ਵਰਤੋਂ ਕੀਤੀ। ਦੋ ਦਿਨ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਇਹ ਕੋਈ ਫਲੂ ਨਹੀਂ ਹੈ ਸਗੋਂ ਅਮਰੀਕਾ 'ਕੀਤਾ ਗਿਆ ਵਾਇਰਸ ਅਟੈਕ ਹੈ।


Sunny Mehra

Content Editor

Related News