ਗਲਾਸਗੋ ਯੂਨੀਵਰਸਿਟੀ ਨੇ ਜਿੱਤਿਆ "ਟਾਈਮਜ਼ ਹਾਇਰ ਐਜੂਕੇਸ਼ਨ ਐਵਾਰਡ"

11/27/2020 5:02:31 PM

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਯੂਨੀਵਰਸਿਟੀ ਨੂੰ ਟਾਈਮਜ਼ ਹਾਇਰ ਐਜੂਕੇਸ਼ਨ ਐਵਾਰਡਜ਼ ਵਿਚ 'ਯੂਨੀਵਰਸਿਟੀ ਆਫ ਦਿ ਈਅਰ' ਦਾ ਨਾਮ ਦਿੱਤਾ ਗਿਆ ਹੈ। ਗਲਾਸਗੋ ਯੂਨੀਵਰਸਿਟੀ ਦੇ ਮਹੱਤਵਪੂਰਣ ਪ੍ਰੋਗਰਾਮਾਂ ਨੇ ਗੁਲਾਮੀ ਦੇ ਇਤਿਹਾਸਕ ਸੰਬੰਧਾਂ 'ਚ ਸੁਧਾਰ ਕਰਨ ਦੇ ਕੰਮ ਨਾਲ ਇਸ ਨੂੰ ਟਾਈਮਜ਼ ਹਾਇਰ ਐਜੂਕੇਸ਼ਨ ਐਵਾਰਡਜ਼ 2020 ਵਿਚ ਆਪਣੇ ਵੱਕਾਰ ਨੂੰ ਸੁਰੱਖਿਅਤ ਬਣਾਉਣ ਵਿਚ ਸਹਾਇਤਾ ਕੀਤੀ ਹੈ। ਇਸ ਪੁਰਸਕਾਰ ਨੇ ਸੰਸਥਾ ਦੀ ਉੱਚ ਸਿੱਖਿਆ ਵਿਚ ਕੰਮ ਕਰ ਰਹੇ ਵਿਅਕਤੀਆਂ, ਟੀਮਾਂ ਅਤੇ ਸੰਸਥਾ ਦੀਆਂ ਪ੍ਰਾਪਤੀਆਂ ਅਤੇ ਮਿਹਨਤ 'ਤੇ ਵੀ ਚਾਨਣਾ ਪਾਇਆ ਹੈ।

ਇਸ ਦੌਰਾਨ ਜੱਜਾਂ ਨੇ ਗਲਾਸਗੋ ਯੂਨੀਵਰਸਿਟੀ ਨੂੰ ਸੰਸਾਰ ਦੀ ਯੋਗ ਯੂਨੀਵਰਸਿਟੀ ਵੀ ਕਿਹਾ ਹੈ। ਜੱਜਾਂ ਅਨੁਸਾਰ ਇਸ ਸੰਸਥਾ ਨੇ ਨੈਤਿਕ ਰੁਖ਼ ਅਪਣਾ ਕੇ ਗੁਲਾਮੀ ਦੀ ਵਿਰਾਸਤ ਦਾ ਸਾਹਮਣਾ ਕਰਨ ਅਤੇ ਉਸ 'ਚ ਸੋਧਾਂ ਕਰਦਿਆਂ, ਹੋਰ ਸਾਰੀਆਂ ਯੂਨੀਵਰਸਿਟੀਆਂ ਲਈ ਮਿਸਾਲ ਪੇਸ਼ ਕੀਤੀ ਹੈ। ਇਸ ਦੇ ਇਲਾਵਾ ਗਲਾਸਗੋ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਲਈ ਮੋਲੀਕਿਊਲਰ ਗੁੰਝਲਦਾਰ ਢਾਂਚੇ ਨੂੰ ਸਮਝਣ ਲਈ ਇੱਕ ਤਿੰਨ ਪੱਧਰੀ ਵਰਚੁਅਲ ਰਿਐਲਿਟੀ ਕਲਾਸਰੂਮ ਬਣਾਉਣ ਲਈ ਵੀ ਇਸ ਦੇ ਕੰਮ ਲਈ "ਡਿਜੀਟਲ ਇਨੋਵੇਸ਼ਨ ਆਫ ਦਿ ਯੀਅਰ" ਸ਼੍ਰੇਣੀੇ ਵਿਚ ਵੀ ਸ਼ਾਮਲ ਕੀਤਾ ਗਿਆ ਸੀ। ਗਲਾਸਗੋ ਯੂਨੀਵਰਸਿਟੀ ਦੇ ਪ੍ਰਿੰਸੀਪਲ ਅਤੇ ਵਾਈਸ-ਚਾਂਸਲਰ, ਪ੍ਰੋਫੈਸਰ ਸਰ ਐਂਟਨ ਮਸਕੈਟੇਲੀ ਅਨੁਸਾਰ ਕਿਸੇ ਵੀ ਸੰਸਥਾ ਲਈ, ਗੁਲਾਮੀ ਦੇ ਇਤਿਹਾਸਕ ਸੰਬੰਧਾਂ ਬਾਰੇ ਗੱਲ ਕਰਨੀ ਮੁਸ਼ਕਲ ਵਿਸ਼ਾ ਹੋ ਸਕਦੀ ਹੈ ਪਰ ਗਲਾਸਗੋ ਯੂਨੀਵਰਸਿਟੀ ਲਈ ਇਹ ਵਿਸ਼ਾ ਜ਼ਰੂਰੀ ਅਤੇ ਸਹੀ ਸੀ।


Lalita Mam

Content Editor

Related News