6 ਭਾਰਤੀਆਂ ਦੀ ਮਦਦ ਨਾਲ ਟਰੰਪ ਅਮਰੀਕੀ ਅਰਥਵਿਵਸਥਾ ''ਚ ਕਰਨਗੇ ਸੁਧਾਰ

Friday, Apr 17, 2020 - 06:20 PM (IST)

6 ਭਾਰਤੀਆਂ ਦੀ ਮਦਦ ਨਾਲ ਟਰੰਪ ਅਮਰੀਕੀ ਅਰਥਵਿਵਸਥਾ ''ਚ ਕਰਨਗੇ ਸੁਧਾਰ

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਨੇ ਭਾਰੀ ਤਬਾਹੀ ਮਚਾਈ ਹੋਈ ਹੈ।ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਵਿਚ ਹੀ ਹੋਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਵਿਗੜੀ ਹੋਈ ਅਰਥਵਿਵਸਥਾ ਨੂੰ ਸੁਧਾਰਨ ਦੀ ਯੋਜਨਾ ਬਣਾਈ ਹੈ। ਇਸ ਮਹਾਮਾਰੀ ਨੇ ਅਮਰੀਕੀ ਅਰਥਵਿਵਸਥਾ 'ਤੇ ਬ੍ਰੇਕ ਲਗਾ ਦਿੱਤੀ ਹੈ। ਮਹਾਮਾਰੀ ਕਾਰਨ 330 ਮਿਲੀਅਨ ਆਬਾਦੀ ਦਾ 95 ਫੀਸਦੀ ਤੋਂ ਵਧੇਰੇ ਹਿੱਸਾ ਐਮਰਜੈਂਸੀ ਕਾਰਨ ਘਰਾਂ ਵਿਚ ਰਹਿਣ ਲਈ ਮਜਬੂਰ ਹੈ।ਇਸ ਮਹਾਮਾਰੀ ਨਾਲ ਅਮਰੀਕਾ ਵਿਚ 34 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।ਤਾਜ਼ਾ ਅੰਕੜਿਆਂ ਦੇ ਮੁਤਾਬਕ 1.6 ਕਰੋੜ ਲੋਕ  ਬੇਰੋਜ਼ਗਾਰ ਹੋ ਗਏ ਹਨ। 

200 ਬਿਜ਼ਨੈੱਸ ਲੀਡਰਾਂ ਦੀ ਲਿਸਟ ਤਿਆਰ
ਟਰੰਪ ਨੇ ਵੱਖ-ਵੱਖ ਉਦਯੋਗਾਂ ਅਤੇ ਸੈਕਟਰਾਂ ਵਿਚ ਕਰੀਬ 200 ਟਾਪ ਅਮਰੀਕੀ ਬਿਜ਼ਨੈੱਸ ਲੀਡਰਾਂ ਦੀ ਇਕ ਲਿਸਟ ਤਿਆਰ ਕੀਤੀ ਹੈ। ਇਸ ਲਿਸਟ ਵਿਚ 6 ਭਾਰਤੀਆਂ ਦਾ ਵੀ ਨਾਮ ਹੈ। ਇਹ 6 ਲੋਕ ਅਰਥਵਿਵਸਥਾ ਵਿਚ ਜਾਨ ਪਾਉਣ ਲਈ ਟਰੰਪ ਦੀ ਮਦਦ ਕਰਨਗੇ। ਇਸ ਲਿਸਟ ਵਿਚ ਅਲਫਾਬੈੱਟ ਇੰਕ ਅਤੇ ਇਸ ਦੀ ਸਹਿ ਕੰਪਨੀ ਗੂਗਲ ਦੇ ਭਾਰਤੀ ਮੂਲ ਦੇ ਸੀ.ਈ.ਓ. ਸੁੰਦਰ ਪਿਚਾਈ ਦੇ ਇਲਾਵਾ ਮਾਈਕ੍ਰੋਸਾਫਟ ਦੇ ਸੀ.ਈ.ਓ. ਸਤਯ ਨਾਡੇਲਾ, ਆਈ.ਬੀ.ਐੱਮ. ਦੇ ਸੀ.ਈ.ਓ. ਅਰਵਿੰਦ ਕ੍ਰਿਸ਼ਨਨ, ਮਾਈਕ੍ਰੋਨ ਦੇ ਸੀ.ਈ.ਓ. ਸੰਜੈ ਮਲਹੋਤਰਾ ਦਾ ਨਾਮ ਖਾਸ ਤੌਰ 'ਤੇ ਸ਼ਾਮਲ ਹੈ। ਇਸ ਦੇ ਇਲਾਵਾ ਐਪਲ ਦੇ ਟਿਮ ਕੁਕ, ਓਰੇਕਲ ਦੇ ਲੈਰੀ ਐਲੀਸਨ ਅਤੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦਾ ਨਾਮ ਵੀ ਅਹਿਮ ਹੈ।

PunjabKesari

ਸੀ.ਈ.ਓ. ਬੰਗਾ ਵੀ ਲਿਸਟ 'ਚ ਸ਼ਾਮਲ
ਇਕ ਹੋਰ ਗਰੁੱਪ ਹੈ ਜੋ ਨਿਰਮਾਣ ਖੇਤਰ ਤੋਂ ਹੈ। ਇਸ ਗਰੁੱਪ ਵਿਚ ਪੇਰਨਾਡ ਰਿਕਾਰਡ ਦੀ ਭਾਰਤੀ-ਅਮਰੀਕੀ ਮੂਲ ਦੀ ਐੱਨ ਮੁਖਰਜੀ ਦਾ ਨਾਮ ਸਿਖਰ 'ਤੇ ਹੈ। ਉਹਨਾਂ ਦੇ ਇਲਾਵਾ ਇਸ ਗਰੁੱਪ ਵਿਚ ਕੈਟਰਪਿਲਰ ਦੇ ਜਿਮ ਐਮਪਲੇਬੇ ਥਰਡ, ਟੇਸਲਾ ਦੇ ਐਲਨ ਮਸਕ, ਫਿਏਟ ਦੇ ਮਾਈਕ ਮੈਨਲੇ ਅਤੇ  ਫੋਰਡ ਕੰਪਨੀ ਦੇ ਬਿਲ ਫੋਰਡ ਦੇ ਅਲਲਾਵਾ ਜਨਰਲ ਮੋਟਰਜ਼ ਦੇ ਮੈਰੀ ਬਾਰਾ ਦਾ ਨਾਮ ਵੀ ਸ਼ਾਮਲ ਹੈ। ਮਾਸਟਰਕਾਰਡ ਦੇ ਸੀ.ਈ.ਓ. ਅਜੈ ਬੰਗਾ ਦਾ ਨਾਮ ਵਿੱਤੀ ਗਰੁੱਪ ਵਿਚ ਰੱਖਿਆ ਗਿਆ ਹੈ। ਉਹਨਾਂ ਦੇ ਇਲਾਵਾ ਵੀਜ਼ਾ ਗਰੁੱਪ ਤੋਂ ਅਲ ਕੈਲੀ ਬਲੈਕਸਟੋਨ ਦੇ ਸਟੀਫ ਸ਼ੇਕਵਾਰਜਮਾਨ ਅਤੇ ਫਿਡੇਲਿਟੀ ਇਨਵੈਸਟਮੈਂਟਸ ਦੇ ਐਬੀਗੇਲ ਜਾਨਸਨ ਦੇ ਇਲਾਵਾ ਇਨਟਿਊਟ ਦੇ ਸੈਸਨ ਗੂਡਾਰ ਦਾ ਨਾਮ ਵੀ ਟਰੰਪ ਦੀ ਲਿਸਟ ਵਿਚ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਇੱਕ ਹੋਰ ਭਾਰਤੀ ਵਿਕਾਸ ਮਰਵਾਹਾ ਦੀ ਹਾਰਟ ਅਟੈਕ ਨਾਲ ਮੌਤ

ਟਰੰਪ ਨੇ ਕਿਹਾ ਹੈ ਕਿ ਅਰਥਵਿਵਸਥਾ ਨੂੰ ਤਿੰਨ ਪੜਾਆਂ ਵਿਚ ਸ਼ੁਰੂ ਕੀਤਾ ਜਾਵੇਗਾ। ਇਕੋ ਵਾਰੀ ਸਾਰੇ ਸੈਕਟਰਾਂ ਨੂੰ ਨਹੀਂ ਖੋਲ੍ਹਿਆ ਜਾਵੇਗਾ। ਟਰੰਪ ਮੁਤਾਬਕ ਕੁਝ ਰਾਜ ਜਿਹੜੇ ਕੋਰੋਨਾਵਾਇਰਸ ਮੁਕਤ ਹੋ ਚੁੱਕੇ ਹਨ ਉਹਨਾਂ ਨੂੰ ਸ਼ੁੱਕਰਵਾਰ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੁਝ ਰਾਜਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਹਾਲੇ ਲਾਕਡਾਊਨ ਜਾਰੀ ਰੱਖਣਾ ਹੈ ਤਾਂ ਇਹ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਫੈਸਲਾ ਹੋਵੇਗਾ।


author

Vandana

Content Editor

Related News